ਰੌਂਗਟੇ ਖੜ੍ਹੇ ਕਰੇਗਾ ਤਾਪਸੀ ਪਨੂੰ ਦੀ ਫਿਲਮ 'ਗੇਮ ਓਵਰ' ਦਾ ਧਮਾਕੇਦਾਰ ਟੀਜ਼ਰ

Thursday, May 16, 2019 10:29 AM
ਰੌਂਗਟੇ ਖੜ੍ਹੇ ਕਰੇਗਾ ਤਾਪਸੀ ਪਨੂੰ ਦੀ ਫਿਲਮ 'ਗੇਮ ਓਵਰ' ਦਾ ਧਮਾਕੇਦਾਰ ਟੀਜ਼ਰ

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਦੀ ਫਿਲਮ 'ਗੇਮ ਓਵਰ' ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇਸ ਫਿਲਮ ਦਾ ਟੀਜ਼ਰ ਸਸਪੈਂਸ-ਹੌਰਰ ਤੇ ਥ੍ਰਿਲਰ ਫਿਲਮਾਂ ਦੇ ਸ਼ੌਕੀਨ ਲੋਕਾਂ ਲਈ ਹੈ। ਫਿਲਮ ਨੂੰ ਤਾਮਿਲ 'ਚ ਬਣਾਇਆ ਗਿਆ ਹੈ ਪਰ ਹੁਣ ਇਸ ਨੂੰ ਹਿੰਦੀ 'ਚ ਵੀ ਰਿਲੀਜ਼ ਕੀਤਾ ਜਾਵੇਗਾ। ਇਹ ਇਕ ਸਸਪੈਂਸ ਘੱਟ ਤੇ ਹੌਰਰ ਥ੍ਰਿਲਰ ਫਿਲਮ ਜ਼ਿਆਦਾ ਹੈ। ਫਿਲਮ ਦੇ ਰਿਲੀਜ਼ ਹੋਏ ਟੀਜ਼ਰ ਨਾਲ ਫਿਲਮ ਦੀ ਕਹਾਣੀ ਸਮਝ ਨਹੀਂ ਆ ਰਹੀ ਪਰ ਫਿਲਮ ਕਿਸੇ ਭੂਤ ਜਾਂ ਡਬਲ ਪਰਸਨੈਲਿਟੀ ਦੀ ਕਹਾਣੀ ਹੈ।

ਇਸ 'ਚ ਤਾਪਸੀ ਇਕ ਗੇਮ ਵਡੈਵਲਪਰ ਬਣੀ ਹੈ ਜੋ ਆਪਣੇ ਨੇੜਲੇ ਕਿਸੇ ਆਤਮਾ ਨੂੰ ਮਹਿਸੂਸ ਕਰਦੀ ਹੈ, ਜੋ ਖੁਦ ਉਸ ਆਤਮਾ ਨਾਲ ਲੜਦੀ ਨਜ਼ਰ ਆ ਰਹੀ ਹੈ। ਫਿਲਮ 14 ਜੂਨ ਨੂੰ ਰਿਲੀਜ਼ ਹੋਵੇਗੀ। ਫਿਲਮ 'ਚ ਤਾਪਸੀ ਤੋਂ ਇਲਾਵਾ ਹੋਰ ਕੋਈ ਹੈ ਜਾਂ ਨਹੀਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਟੀਜ਼ਰ 'ਚ ਸਿਰਫ ਤਾਪਸੀ ਨੂੰ ਦਿਖਾਇਆ ਗਿਆ ਹੈ।


Edited By

Manju

Manju is news editor at Jagbani

Read More