ਮਹਾਤਮਾ ਗਾਂਧੀ ਜੀ ਦੀ ਜ਼ਿੰਦਗੀ ਦੇ ਅਜਿਹੇ ਪਹਿਲੂਆਂ 'ਤੇ ਬਣੀਆਂ ਸਨ ਇਹ ਖਾਸ ਫਿਲਮਾਂ

Tuesday, October 2, 2018 12:12 PM
ਮਹਾਤਮਾ ਗਾਂਧੀ ਜੀ ਦੀ ਜ਼ਿੰਦਗੀ ਦੇ ਅਜਿਹੇ ਪਹਿਲੂਆਂ 'ਤੇ ਬਣੀਆਂ ਸਨ ਇਹ ਖਾਸ ਫਿਲਮਾਂ

ਮੁੰਬਈ(ਬਿਊਰੋ)— ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਅੱਜ ਯਾਨੀ 2 ਅਕਤੂਬਰ ਨੂੰ ਜਯੰਤੀ ਹੈ। ਮਹਾਤਮਾ ਗਾਂਧੀ ਦੀ ਜ਼ਿੰਦਗੀ 'ਤੇ ਕਈ ਫਿਲਮਾਂ ਬਣੀਆਂ ਹਨ। ਇਨ੍ਹਾਂ ਫਿਲਮਾਂ ਦੀ ਮਦਦ ਨਾਲ ਦਰਸ਼ਕਾਂ ਨੂੰ ਮਹਾਤਮਾ ਗਾਂਧੀ ਬਾਰੇ ਕਾਫੀ ਕੁਝ ਜਾਣਨ ਦਾ ਮੌਕਾ ਮਿਲਿਆ। ਮਹਾਤਮਾ ਗਾਂਧੀ ਦੀ ਜ਼ਿੰਦਗੀ 'ਤੇ ਬਣੀ ਸਭ ਤੋਂ ਬੇਹਿਤਰੀਨ ਫਿਲਮ 'ਗਾਂਧੀ' ਨੂੰ ਰਿਚਰਡ ਐਟਨਬਰੋ ਨੇ ਸਾਲ 1982 'ਚ ਬਣਾਇਆ। ਇਸ ਫਿਲਮ 'ਚ ਹਾਲੀਵੁੱਡ ਕਲਾਕਾਰ ਬੇਨ ਕਿੰਸਲੇ ਨੇ ਗਾਂਧੀ ਜੀ ਦਾ ਕਿਰਦਾਰ ਨਿਭਾਇਆ ਸੀ। 'ਗਾਂਧੀ' ਫਿਲਮ ਨੂੰ ਆਕਸਰ ਐਵਾਰਡ ਵੀ ਮਿਲਿਆ।

Gandhi Jayanti Special Top 5 Films based on the ideology of Mahatma Gandhi

ਸ਼ਯਾਮ ਬੇਨੇਗਲ ਨੇ ਮਹਾਤਮਾ ਗਾਂਧੀ ਦੀ ਜ਼ਿੰਦਗੀ 'ਤੇ 'ਦਿ ਮੇਕਿੰਗ ਆਫ ਗਾਂਧੀ' ਫਿਲਮ ਬਣਾਈ। ਫਿਲਮ 'ਚ ਗਾਂਧੀ ਦਾ ਕਿਰਦਾਰ ਰਜਿਤ ਕਪੂਰ ਨੇ ਨਿਭਾਇਆ। ਫਿਲਮ 'ਚ ਮੋਹਨਦਾਸ ਕਰਮਚੰਦ ਗਾਂਧੀ ਦੇ ਮਹਾਤਮਾ ਬਣਨ ਦੀ ਕਹਾਣੀ ਨੂੰ ਚੰਗੇ ਤਰੀਕੇ ਨਾਲ ਦਿਖਾਇਆ ਗਿਆ। ਫਿਲਮ 1996 'ਚ ਰਿਲੀਜ਼ ਹੋਈ ਸੀ। 

Gandhi Jayanti Special Top 5 Films based on the ideology of Mahatma Gandhi
ਸਾਲ 2007 'ਚ ਫਿਰੋਜ ਅੱਬਾਸ ਦੀ ਡਾਇਰੈਕਸ਼ਨ 'ਚ 'ਗਾਂਧੀ ਮਾਈ ਫਾਦਰ' ਫਿਲਮ ਰਿਲੀਜ਼ ਹੋਈ। ਇਸ ਫਿਲਮ 'ਚ ਮਹਾਤਮਾ ਗਾਂਧੀ ਦਾ ਕਿਰਦਾਰ ਦਰਸ਼ਨ ਜਰੀਵਾਲਾ ਨੇ ਨਿਭਾਇਆ ਸੀ। ਇਹ ਫਿਲਮ ਮਹਾਤਮਾ ਗਾਂਧੀ ਤੇ ਉਨ੍ਹਾਂ ਦੇ ਬੇਟੇ ਹਰਿ ਲਾਲ ਦੇ ਰਿਸ਼ਤਿਆਂ 'ਤੇ ਬਣੀ ਹੈ।

Gandhi Jayanti Special Top 5 Films based on the ideology of Mahatma Gandhi
ਮਹਾਤਮਾ ਗਾਂਧੀ ਦੀ ਹੱਤਿਆ ਦੇ ਪਿਛੋਕੜ 'ਤੇ ਕਮਲ ਹਾਸਨ ਨੇ 'ਹੇ ਰਾਮ' ਫਿਲਮ ਬਣਾਈ। ਫਿਲਮ ਸਾਲ 2000 'ਚ ਰਿਲੀਜ਼ ਹੋਈ ਸੀ। ਫਿਲਮ 'ਚ ਮਹਾਤਮਾ ਗਾਂਧੀ ਦਾ ਕਿਰਦਾਰ ਨਸੀਰੂਦੀਨ ਸ਼ਾਹ ਨੇ ਨਿਭਾਇਆ ਸੀ। 
ਸਾਲ 2000 'ਚ ਜਬੱਰ ਪਟੇਲ ਨੇ 'ਡਕਟਰ ਬਾਬਾ ਸਾਹਿਬ ਅੰਬੇਡਕਰ' ਫਿਲਮ ਬਣਾਈ। ਇਸ ਫਿਲਮ 'ਚ ਅੰਬੇਡਕਰ ਦੀ ਜ਼ਿੰਦਗੀ ਨੂੰ ਚੰਗੇ ਤਰੀਕੇ ਨਾਲ ਦੱਸਿਆ ਗਿਆ ਪਰ ਫਿਲਮ 'ਚ ਕਈ ਮੁੱਦਿਆਂ 'ਤੇ ਮਹਾਤਮਾ ਗਾਂਧੀ ਤੇ ਅੰਬੇਡਕਰ ਦੇ ਰਿਸ਼ਤਿਆਂ ਨੂੰ ਸਮਝਣ 'ਚ ਮਦਦ ਮਿਲ ਸਕੀ। ਫਿਲਮ 'ਚ ਮੋਹਨ ਗੋਖਲੇ ਨੇ ਗਾਂਧੀ ਦਾ ਕਿਰਦਾਰ ਨਿਭਾਇਆ।


ਸਾਲ 2006 'ਚ ਰਾਜ ਕੁਮਾਰ ਹਿਰਾਨੀ ਨੇ 'ਲਗੇ ਰਹੋ ਮੁੰਨਾਭਾਈ' ਫਿਲਮ ਬਣਾਈ। ਫਿਲਮ 'ਚ ਮਹਾਤਮਾ ਗਾਂਧੀ ਦਾ ਕਿਰਦਾਰ ਦਿਲੀਪ ਪ੍ਰਭਾਵਲਕਰ ਨੇ ਨਿਭਾਇਆ। ਫਿਲਮ 'ਚ ਸੰਜੇ ਦੱਤ ਨੂੰ ਮਹਾਤਮਾ ਗਾਂਧੀ ਦਿਖਾਈ ਦਿੰਦਾ ਹੈ।

Mahatma Gandhi series after Independence
ਦੱਸਣਯੋਗ ਹੈ ਕਿ ਸਰਦਾਰ ਵਲੱਭ ਭਾਈ ਪਟੇਲ ਦੀ ਜ਼ਿੰਦਗੀ 'ਤੇ ਬਣੀ ਫਿਲਮ 'ਸਰਦਾਰ' ਨੂੰ 1993 'ਚ ਕੇਤਨ ਮਹਿਤਾ ਨੇ ਬਣਾਇਆ। ਮਹਾਤਮਾ ਗਾਂਧੀ ਤੇ ਸਰਦਾਰ ਪਟੇਲ ਦੇ ਵਿਚਾਰਾਂ 'ਚ ਥੋੜ੍ਹਾ ਮਤਭੇਦ ਸੀ। ਇਸ ਫਿਲਮ 'ਚ ਗਾਂਧੀ ਤੇ ਸਰਦਾਰ ਪਟੇਲ ਦੇ ਰਿਸ਼ਤਿਆਂ ਬਾਰੇ ਜਾਣਨ ਨੂੰ ਕਾਫੀ ਕੁਝ ਮਿਲਿਆ। ਫਿਲਮ 'ਚ ਗਾਂਧੀ ਦਾ ਕਿਰਦਾਰ ਅਨੂ ਕਪੂਰ ਨੇ ਨਿਭਾਇਆ ਸੀ। ਜਦੋਂਕਿ ਸਰਦਾਰ ਪਟੇਲ ਦਾ ਕਿਰਦਾਰ ਪਰੇਸ਼ ਰਾਵਲ ਨੇ ਨਿਭਾਇਆ ਸੀ।


Edited By

Sunita

Sunita is news editor at Jagbani

Read More