'ਗੈਂਗਸਟਰ ਵਰਸਿਜ਼ ਸਟੇਟ' 'ਤੇ ਸੈਂਸਰ ਬੋਰਡ ਨੇ ਲਾਈ ਰੋਕ

Friday, April 5, 2019 3:10 PM
'ਗੈਂਗਸਟਰ ਵਰਸਿਜ਼ ਸਟੇਟ' 'ਤੇ ਸੈਂਸਰ ਬੋਰਡ ਨੇ ਲਾਈ ਰੋਕ

ਜਲੰਧਰ (ਬਿਊਰੋ) — 5 ਅਪ੍ਰੈਲ ਯਾਨੀ ਕਿ ਅੱਜ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਗੈਂਗਸਟਰ ਵਰਸਿਜ਼ ਸਟੇਟ' ਰਿਲੀਜ਼ ਨਹੀਂ ਹੋ ਸਕੀ। ਸੈਂਸਰ ਬੋਰਡ ਨੇ ਇਸ ਫਿਲਮ ਦੀ ਰਿਲੀਜ਼ਿੰਗ 'ਤੇ ਰੋਕ ਲਗਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ ਦੇ ਡਾਇਲਗਸ ਤੇ ਸੈਂਸਰ ਨੇ ਇਤਰਾਜ਼ ਜਤਾਇਆ।

ਮਿਲੀ ਜਾਣਕਾਰੀ ਅਨੁਸਾਰ  'ਗੈਂਗਸਟਰ ਵਰਸਿਜ਼ ਸਟੇਟ' ਫਿਲਮ ਦੇ ਡਾਇਲਗ 'ਸਰਕਸ ਦੇ ਸ਼ੇਰ' ਤੇ ਇਤਰਾਜ਼ ਜਤਾਇਆ ਹੈ। ਇਸ ਤੋਂ ਇਲਾਵਾ ਕੁਝ ਇਤਰਾਜ਼ ਜਨਕ ਸੀਨਜ਼ ਕਟੱਣ ਦੀ ਹਿਦਾਇਤ ਵੀ ਸੈਂਸਰ ਵੱਲੋਂ ਦਿੱਤੀ ਗਈ ਹੈ। ਇਸੇ ਕਾਰਨ ਹੀ ਸੈਂਸਰ ਬੋਰਡ ਨੇ ਇਸ ਫਿਲਮ ਸਰਟੀਫਿਕੇਟ ਨਹੀਂ ਦਿੱਤਾ।

ਦੱਸ ਦਈਏ ਕਿ ਕਪਿਲ ਬੱਤਰਾ ਪ੍ਰੋਡਕਸ਼ਨ ਹਾਊਸ ਦੀ 'ਗੈਂਗਸਟਰ ਵਰਸਿਜ਼ ਸਟੇਟ' ਫਿਲਮ ਦੇ ਨਿਰਦੇਸ਼ਕ ਆਲਮ ਗਹਿਰ ਹਨ। ਕਈ ਨਵੇਂ ਕਲਾਕਾਰਾਂ ਨੂੰ ਲੈ ਕੇ ਬਣਾਈ ਗਈ 'ਗੈਂਗਸਟਰ ਵਰਸਿਜ਼ ਸਟੇਟ' ਫਿਲਮ ਗੈਂਗਵਾਦ 'ਤੇ ਅਧਾਰਿਤ ਹੈ। ਹਾਲਾਂਕਿ ਦੱਸ ਦਈਏ ਕਿ ਇਸ ਫਿਲਮ ਦੀ ਹਾਲੇ ਤੱਕ ਕੋਈ ਨਵੀਂ ਰਿਲੀਜ਼ਿੰਗ ਡੇਟ ਅਨਾਊਂਸ ਨਹੀਂ ਕੀਤੀ ਗਈ।


Edited By

Sunita

Sunita is news editor at Jagbani

Read More