ਵੀਡੀਓ : ਜਗਦੀਪ ਰੰਧਾਵਾ ਦਾ ਨਵਾਂ ਗੀਤ ''Garad Tha Deyan Ge'' ਰਿਲੀਜ਼
1/17/2018 4:03:30 PM
ਜਲੰਧਰ(ਬਿਊਰੋ)— ਪੰਜਾਬੀ ਗਾਇਕ ਜਗਦੀਪ ਰੰਧਾਵਾ ਦਾ ਹਾਲ ਹੀ 'ਚ ਨਵਾਂ ਗੀਤ 'ਗਰਦ ਠਾ ਦਿਆਂਗੇ' ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦੇ ਬੋਲ ਕਪਤਾਨ ਵਲੋਂ ਲਿਖੇ ਗਏ ਹਨ ਤੇ ਸੰਗੀਤ ਕੇ. ਵੀ. ਸਿੰਘ ਨੇ ਨੇ ਦਿੱਤਾ ਹੈ। ਜਗਦੀਪ ਰੰਧਾਵਾ ਦੇ ਇਸ ਗੀਤ ਨੂੰ ਕੋਰੀਓਗ੍ਰਾਫ ਵਿੰਨੀ ਨੇਗੀ ਨੇ ਕੀਤਾ ਹੈ। ਇਹ ਗੀਤ ਜਸ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਜਗਦੀਪ ਰੰਧਾਵਾ ਨੇ ਗੀਤ ਨੂੰ ਕਾਫੀ ਸੁਰੀਲੀ ਆਵਾਜ਼ 'ਚ ਗਾਇਆ ਹੈ। ਇਸ ਗੀਤ 'ਚ ਨੌਜਵਾਨ ਦੀ ਦਲੇਰੀ ਨੂੰ ਦਿਖਾਇਆ ਗਿਆ ਹੈ। ਜਗਦੀਪ ਰੰਧਾਵਾ ਦਾ ਇਸ ਗੀਤ ਦੀ ਮਿਆਦ 3 ਮਿੰਟ 47 ਸੈਕਿੰਡ ਦੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ