ਰਣਵੀਰ ਸਿੰਘ ਨਾਲ ਗੈਰੀ ਸੰਧੂ ਨੇ ਖਿੱਚੀ ਸੈਲਫੀ
7/18/2019 9:13:37 PM
ਜਲੰਧਰ (ਬਿਊਰੋ)— ਗੈਰੀ ਸੰਧੂ ਆਪਣੇ ਗੀਤਾਂ ਕਾਰਨ ਫੈਨਜ਼ ਵਿਚਾਲੇ ਕਾਫੀ ਚਰਚਾ 'ਚ ਰਹਿੰਦੇ ਹਨ। ਗੈਰੀ ਦੀ ਹਰ ਅਪਡੇਟ ਉਸ ਦੇ ਫੈਨਜ਼ ਉਡੀਕਦੇ ਹਨ। ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਇੰਸਟਾਗ੍ਰਾਮ 'ਤੇ ਗੈਰੀ ਸੰਧੂ ਦੇ 2.8 ਮਿਲੀਅਨ ਫਾਲੋਅਰਜ਼ ਹਨ। ਗੈਰੀ ਸੰਧੂ ਨੇ ਅੱਜ ਇੰਸਟਾਗ੍ਰਾਮ 'ਤੇ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨਾਲ ਸੈਲਫੀ ਸ਼ੇਅਰ ਕੀਤੀ ਹੈ, ਜਿਸ ਨੂੰ ਖੂਬ ਲਾਈਕਸ ਮਿਲ ਰਹੇ ਹਨ। ਦੱਸਣਯੋਗ ਹੈ ਕਿ ਬੀਤੇ ਦਿਨੀਂ ਗੈਰੀ ਸੰਧੂ ਨੇ ਐਮੀ ਵਿਰਕ ਨਾਲ ਵੀ ਸੈਲਫੀ ਸ਼ੇਅਰ ਕੀਤੀ ਸੀ। ਅਸਲ 'ਚ ਰਣਵੀਰ ਤੇ ਐਮੀ ਨਾਲ ਗੈਰੀ ਸੰਧੂ ਨੇ ਇਹ ਤਸਵੀਰਾਂ ਯੂ. ਕੇ. ਤੋਂ ਸ਼ੇਅਰ ਕੀਤੀਆਂ ਹਨ, ਜਿਥੇ ਰਣਵੀਰ ਤੇ ਐਮੀ ਆਪਣੀ ਆਗਾਮੀ ਫਿਲਮ '83' ਦੀ ਸ਼ੂਟਿੰਗ ਕਰ ਰਹੇ ਹਨ, ਜੋ 1983 'ਚ ਭਾਰਤੀ ਕ੍ਰਿਕਟ ਟੀਮ ਵਲੋਂ ਜਿੱਤੇ ਵਰਲਡ ਕੱਪ 'ਤੇ ਆਧਾਰਿਤ ਹੈ।
ਉਥੇ ਗੈਰੀ ਸੰਧੂ ਆਪਣੇ ਸ਼ੋਅਜ਼ ਕਾਰਨ ਯੂ. ਕੇ. 'ਚ ਹਨ, ਜਿਥੇ ਉਹ 8 ਸਾਲਾਂ ਬਾਅਦ ਆਏ ਹਨ। ਯੂ. ਕੇ. ਪਹੁੰਚਣ 'ਤੇ ਗੈਰੀ ਸੰਧੂ ਨੇ ਇਕ ਵੀਡੀਓ ਵੀ ਸਾਂਝੀ ਕੀਤੀ ਸੀ, ਜਿਸ 'ਚ ਉਹ ਯੂ. ਕੇ. ਨਾਲ ਜੁੜੇ ਆਪਣੇ ਜਜ਼ਬਾਤਾਂ ਨੂੰ ਸ਼ੇਅਰ ਕਰ ਰਹੇ ਸਨ। ਕੰਮਕਾਜ ਦੀ ਗੱਲ ਕਰੀਏ ਤਾਂ ਕੁਝ ਮਹੀਨੇ ਪਹਿਲਾਂ ਗੈਰੀ ਦਾ ਗੁਰਲੇਜ ਅਖਤਰ ਨਾਲ 'ਟੇਕ ਆਫ' ਗੀਤ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਯੂਟਿਊਬ 'ਤੇ 15 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਉਥੇ ਰਣਵੀਰ ਸਿੰਘ ਤੇ ਐਮੀ ਵਿਰਕ ਦੀ '83' ਫਿਲਮ 10 ਅਪ੍ਰੈਲ, 2020 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਹਾਰਡੀ ਸੰਧੂ ਵੀ ਅਹਿਮ ਭੂਮਿਕਾ 'ਚ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ