ਮਿਸਤਰੀ ਬਣੇ ਗੈਰੀ ਸੰਧੂ ਨੇ ਫੈਨਜ਼ ਨੂੰ ਦਿੱਤਾ ਸੰਦੇਸ਼, ਕਿਹਾ- ਕੋਈ ਫ਼ਰਕ ਨਹੀਂ ਪੈਂਦਾ ਕੰਮ ਕੀ ਆ ਤੇ ਕਿਵੇਂ ਦਾ ਹੈ

9/15/2019 12:46:44 PM

ਜਲੰਧਰ(ਬਿਊਰੋ)- ਪੰਜਾਬੀ ਗੀਤਕਾਰ ਤੇ ਗਾਇਕ ਗੈਰੀ ਸੰਧੂ ਗੀਤਾਂ ਲਈ ਹੀ ਨਹੀਂ ਸਗੋਂ ਆਪਣੇ ਖੁਸ਼ਮਿਜ਼ਾਜ ਸੁਭਾਅ ਲਈ ਵੀ ਜਾਣੇ ਜਾਂਦੇ ਹਨ। ਉਨ੍ਹਾਂ ਦਾ ਆਪਣੇ ਫੈਨਜ਼ ਪ੍ਰਤੀ ਪਿਆਰ ਅਕਸਰ ਉਨ੍ਹਾਂ ਦੀਆਂ ਇੰਸਟਾਗ੍ਰਾਮ ਸਟੋਰੀਆਂ ਅਤੇ ਤਸਵੀਰਾਂ ’ਚ ਦੇਖਣ ਨੂੰ ਮਿਲਦਾ ਹੈ। ਹਾਲ ਹੀ ’ਚ ਗੈਰੀ ਸੰਧੂ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਇਸ ਵੀਡੀਓ ’ਚ ਉਹ ਮਿਹਨਤ ਕਰਦੇ ਨਜ਼ਰ ਆ ਰਹੇ ਹਨ। ਜੀ ਹਾਂ ਇਸ ਵੀਡੀਓ ‘ਚ ਉਹ ਮਿਸਤਰੀ ਦਾ ਕੰਮ ਕਰਦੇ ਹੋਏ ਨਜ਼ਰ ਆ ਰਹੇ ਹਨ। ਉਹ ਘਰ ਦੀਆਂ ਆਲੇ-ਦੁਆਲੇ ਦੀਆਂ ਕੰਧਾਂ ਤਿਆਰ ਕਰ ਰਹੇ ਹਨ। ਉਹ ਆਪਣੇ ਇਸ ਕੰਮ ਨੂੰ ਬੜੇ ਸਲੀਕੇ ਤੇ ਧਿਆਨ ਦੇ ਨਾਲ ਕਰਦੇ ਹੋਏ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

I posted this video yesterday on my snap chat @igarrysandhu some one commented said Bai paisey muk Gaye lagda lol pakka koi kum chor hona jehda kisey Di mehnat nu paisey naal tolda.. ... I’m not really working it’s just checking my will power if my music stop tomorrow can I do this again .. until my health is ok i would love to work whole my life haq sach Di mehnat kark neend bahot ghaint aundi aa ..work is work no matter what you do in life

A post shared by Garry Sandhu (@officialgarrysandhu) on Sep 14, 2019 at 6:02am PDT


ਉਨ੍ਹਾਂ ਨੇ ਵੀਡੀਓ ਪੋਸਟ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ,‘‘ਮੈਂ ਕੱਲ ਇਹ ਵੀਡੀਓ ਆਪਣੇ ਸਨੈਪ ਚੈਟ @igarrysandhu ‘ਤੇ ਪੋਸਟ ਕੀਤਾ ਤੇ ਕਿਸੇ ਨੇ ਟਿੱਪਣੀ ਕਰਦੇ ਹੋਏ ਲਿਖਿਆ ਕਿ ਬਾਈ ਪੈਸੇ ਮੁੱਕ ਗਏ ਲੱਗਦਾ lol..ਪੱਕਾ ਕੋਈ ਕੰਮ ਚੋਰ ਹੋਣ ਜਿਹੜਾ ਕਿਸੇ ਦੀ ਮਿਹਨਤ ਨੂੰ ਪੈਸਿਆਂ ਨਾਲ ਤੋਲਦਾ..ਮੈਂ ਕੰਮ ਨਹੀਂ ਸੀ ਕਰ ਰਿਹਾ ਬਸ ਆਪਣੀ ਸ਼ਕਤੀ ਦੀ ਜਾਂਚ ਕਰ ਰਿਹਾ ਸੀ ਜੇ ਕਦੇ ਮੇਰਾ ਸੰਗੀਤ ਬੰਦ ਹੋ ਜਾਵੇ ਕਿ ਇਹ ਮੈਂ ਦੁਬਾਰਾ ਕਰ ਸਕਦਾ ਹਾਂ .. ਜਦੋਂ ਤੱਕ ਮੇਰੀ ਸਿਹਤ ਠੀਕ ਹੈ ਮੈਂ ਆਪਣੀ ਸਾਰੀ ਉਮਰ ਕੰਮ ਕਰਨਾ ਪਸੰਦ ਕਰਾਂਗਾ ਸੱਚ ਹੱਕ ਦੀ ਮਿਹਨਤ ਕਰਕੇ ਨੀਂਦ ਬਹੁਤ ਘੈਂਟ ਆਉਂਦੀ ਹੈ..ਕੰਮ ਕੰਮ ਹੁੰਦਾ ਕੋਈ ਫ਼ਰਕ ਨਹੀਂ ਪੈਂਦਾ, ਜ਼ਿੰਦਗੀ ‘ਚ ਜਿਹੜਾ ਵੀ ਕੰਮ ਕਰੋ..’’ ਦੱਸ ਦੇਈਏ ਕਿ ਗੈਰੀ ਸੰਧੂ ਨੇ ਆਪਣੇ ਗੀਤਾਂ ਦੇ ਰਾਹੀਂ ਨੌਜਵਾਨਾਂ ਤੋਂ ਇਲਾਵਾ ਬੱਚਿਆਂ ਤੇ ਬਜ਼ੁਰਗਾਂ ਦੇ ਦਿਲਾਂ ‘ਚ ਵੀ ਖਾਸ ਜਗ੍ਹਾ ਬਣਾਈ ਹੈ। ਉਨ੍ਹਾਂ ਦੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News