ਅਰਸ਼ੀ ਦੇ ਸਮਰਥਨ 'ਚ ਮੁੜ ਆਈ ਇਹ ਬਾਲੀਵੁੱਡ ਅਦਾਕਾਰਾ, ਕਿਹਾ-'ਉਸ ਦਾ ਦਿਲ ਸੱਚਾ'

11/17/2017 4:29:18 PM

ਨਵੀਂ ਦਿੱਲੀ(ਬਿਊਰੋ)— 'ਬਿੱਗ ਬੌਸ' ਦੀ ਸਾਬਕਾ ਮੁਕਾਬਲੇਬਾਜ਼ ਗੌਹਰ ਖਾਨ ਨੇ ਹਿਨਾ ਖਾਨ ਅਤੇ ਅਰਸ਼ੀ ਦੀ ਲੜਾਈ ਵਿਚ ਸੋਸ਼ਲ ਮੀਡੀਆ 'ਤੇ ਆਪਣੀ ਪ੍ਰਤੀਕਿਰਿਆ ਜਾਹਿਰ ਕੀਤੀ ਸੀ। ਆਪਣੇ ਕੂਮੈਂਟ ਵਿਚ ਉਸ ਨੇ ਹਿਨਾ ਖਾਨ ਦਾ ਵਿਰੋਧ ਕੀਤਾ ਸੀ ਅਤੇ ਅਰਸ਼ੀ ਦਾ ਸਾਥ ਦਿੱਤਾ ਸੀ। ਉਂਝ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਹਿਨਾ ਗੌਹਰ ਦੇ ਨਿਸ਼ਾਨੇ 'ਤੇ ਆਈ ਹੋਵੇ। ਹਾਲ ਹੀ 'ਚ 'ਬਿੱਗ ਬੌਸ 11' ਨੇ ਸ਼ਿਲਪਾ ਨੂੰ ਚਿੱਠੀ ਪੜ੍ਹਨ ਲਈ ਕਿਹਾ ਸੀ, ਚਿੱਠੀ ਪੜ੍ਹਦੇ ਸਮੇਂ ਉਸ ਨੂੰ ਉੱਚੀ ਆਵਾਜ਼ 'ਚ ਪੜ੍ਹਨ ਵਿਚ ਮਾਮੂਲੀ ਜਿਹੀ ਪਰੇਸ਼ਾਨੀ ਹੋਈ ਸੀ ਅਤੇ ਹਿਨਾ ਨੇ ਸ਼ਿਲਪਾ ਦੀ ਬੋਲੀ ਅਤੇ ਅੰਗਰੇਜ਼ੀ ਦਾ ਮਜ਼ਾਕ ਉਡਾਇਆ ਸੀ। ਉਦੋਂ ਗੌਹਰ ਨੇ ਉਸ ਨੂੰ ਕਰਾਰਾ ਜਵਾਬ ਦਿੱਤਾ ਸੀ।

ਗੌਹਰ ਖਾਨ ਇਕ ਵਾਰ ਫਿਰ ਅਰਸ਼ੀ ਖਾਨ ਦੇ ਸਮਰਥਨ ਵਿਚ ਅੱਗੇ ਆਈ ਹੈ। ਉਸ ਨੇ ਟਵੀਟ ਕਰ ਇਹ ਮੈਸੇਜ਼ ਦੇਣ ਦੀ ਕੋਸ਼ਿਸ਼ ਕੀਤੀ ਹੈ, ਕਿ ਜ਼ਿੰਦਗੀ ਆਪਣੇ ਹਿਸਾਬ ਨਾਲ ਜਿਉਣੀ ਚਾਹੀਦੀ ਹੈ। ਉਸ ਨੇ ਟਵੀਟ ਵਿਚ ਲਿਖਿਆ, ''ਦਿਲ ਦੇਖੋ, ਇਹ ਸੱਚਾ ਹੈ, ਅਰਸ਼ੀ ਰਾਕਸ। ਗੌਹਰ ਖਾਨ 'ਬਿੱਗ ਬੌਸ 11' ਨੂੰ ਬਹੁਤ ਕਰੀਬ ਤੋਂ ਫਾਲੋ ਕਰ ਰਹੀ ਹੈ ਅਤੇ ਅਕਸਰ ਆਪਣੀ ਰਾਏ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। 16 ਨਵੰਬਰ ਨੂੰ ਉਸ ਨੇ ਪੁਨੀਸ਼-ਬੰਦਗੀ ਅਤੇ ਆਕਾਸ਼ ਦੇ ਲਈ ਟਵੀਟ ਕੀਤਾ ਸੀ।

ਉਸ ਨੇ ਲਿਖਿਆ ਸੀ ਕਿ, ''ਘਰ ਵਿਚ ਪੁਨੀਸ਼ ਸ਼ਰਮਾ ਅਤੇ ਬੰਦਗੀ ਕਾਲਰਾ ਸਭ ਤੋਂ ਚੰਗਾ ਗੇਮ ਖੇਡ ਰਹੇ ਹਨ। ਗੇਮ ਵਿਚ ਬਣੇ ਰਹਿਣ ਦੀ ਦੋਹਾਂ ਦੀ ਯੋਜਨਾ ਬਹੁਤ ਵਧੀਆ ਹੈ। ਉਸ ਨੇ ਆਪਣੇ ਫੇਵਰੇਟ ਆਕਾਸ਼ ਨੂੰ ਇਸ ਵਾਰ ਮੂਰਖ ਕਹਿ ਦਿੱਤਾ।'' ਗੌਹਰ ਨੇ ਆਪਣੇ ਟਵੀਟ ਵਿਚ ਅੱਗੇ ਲਿਖਿਆ, ''ਬੱਚੇ ਵਰਗੇ ਦਿਮਾਗ ਵਾਲੇ ਆਕਾਸ਼ ਦਾ ਬ੍ਰੇਨਵਾਸ਼ ਕੀਤਾ ਗਿਆ ਕਿਉਂਕਿ ਉਹ ਸ਼ਿਲਪਾ ਅਤੇ ਵਿਕਾਸ ਦੀ ਦੋਸਤੀ ਤੋਂ ਜਲ ਰਿਹਾ ਸੀ। ਹੁਣ ਆਕਾਸ਼ ਬੇਵਕੂਫਾਂ ਵਾਲੀਆਂ ਹਰਕਤਾਂ ਕਰ ਰਿਹਾ ਹੈ। ਇਸ ਦੇ ਲਈ ਆਕਾਸ਼ ਨੂੰ ਪਛਤਾਉਣਾ ਪਵੇਗਾ।'' 


ਇਸ ਤੋਂ ਪਹਿਲਾਂ 9 ਨਵੰਬਰ ਨੂੰ ਉਸ ਨੇ ਟਵਿਟਰ 'ਤੇ ਹਿਨਾ ਖਾਨ ਅਤੇ ਅਰਸ਼ੀ ਦੀ ਲੜਾਈ 'ਤੇ ਪ੍ਰਤੀਕਿਰਿਆ ਜਾਹਿਰ ਕੀਤੀ ਹੈ। ਆਪਣੇ ਕੂਮੈਂਟ ਵਿਚ ਉਸ ਨੇ ਹਿਨਾ ਖਾਨ ਨੂੰ ਆੜੇ ਲਿਆ ਸੀ ਅਤੇ ਅਰਸ਼ੀ ਨੂੰ ਸਪੋਰਟ ਕੀਤਾ ਸੀ। ਉਸ ਨੇ ਲਿਖਿਆ ਸੀ ਕਿ, ਇਕ ਲੜਕੀ ਦੀ ਇੱਜ਼ਤ ਲਈ ਜੰਗ ਅਤੇ ਦੂਜੀ ਲੜਕੀ ਦੀ ਕੋਈ ਇੱਜ਼ਤ ਨਹੀਂ ਹੈ? ਕੱਪੜੇ ਫਾੜ ਕੇ ਕੰਮ ਮਿਲੇਗਾ? ਕੀ ਇਹ ਕੂਮੈਂਟ ਇਤਰਾਜ਼ਯੋਗ ਨਹੀਂ ਹੈ? ਵੈਲਿਊਜ਼ ਹੋਣ ਤਾਂ ਸਾਰਿਆਂ ਦੇ ਲਈ ਇਕੋ ਵਰਗੀਆਂ ਹੋਣ…ਨਹੀਂ ਤਾਂ ਸਭ ਗਲਤ ਹਨ। ਇਸ ਤੋਂ ਪਹਿਲਾਂ ਹਿਨਾ ਖਾਨ ਨੇ ਜਦੋਂ ਗੁੱਸੇ ਵਿਚ ਸ਼ਿਲਪਾ ਦੀ ਇੰਗਲਿਸ਼ ਸਕਿੱਲ ਤੇ ਕੂਮੈਂਟ ਕੀਤਾ ਸੀ ਤਾਂ ਵੀ ਗੌਹਰ ਖਾਨ ਸ਼ਿਲਪਾ ਦੇ ਸਪੋਰਟ ਵਿਚ ਆਈ ਸੀ। ਉਸ ਨੇ ਟਵੀਟ ਕਰਦੇ ਲਿਖਿਆ ਸੀ, ਕੀ ਪੜ੍ਹਨਾ ਨਾ ਆਉਣਾ ਕੋਈ ਬੁਰੀ ਗੱਲ ਹੈ? ਜੇਕਰ ਤੁਹਾਨੂੰ ਅੰਗਰੇਜ਼ੀ ਨਹੀਂ ਆਉਦੀ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਪੜ੍ਹੇ ਲਿਖੇ ਨਹੀਂ ਹੋ?

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News