ਪੂਲ ''ਚ ਰੋਮਾਂਸ ਕਰਦਾ ਨਜ਼ਰ ਆਇਆ ''ਚੰਦਰਕਾਂਤਾ'' ਦਾ ਅਭਿਨੇਤਾ (ਦੇਖੋ ਤਸਵੀਰਾਂ)
5/25/2017 3:59:28 PM
ਮੁੰਬਈ— ਹਾਲ ਹੀ ''ਚ ਟੀ. ਵੀ. ਸ਼ੋਅ ''ਪ੍ਰੇਮ ਜਾਂ ਪਹੇਲੀ : ਚੰਦਰਕਾਂਤਾ'' ''ਚ ਲੀਡ ਕਿਰਦਾਰ ਪਲੇਅ ਕਰ ਰਹੇ ਗੌਰਵ ਖੰਨਾ ਨੂੰ ਪਤਨੀ ਆਕਾਂਸ਼ਾ ਚਮੋਲਾ ਨਾਲ ਰੋਮਾਂਟਿਕ ਵੀਕੇਂਡ ਬਿਤਾਉਂਦੇ ਦੇਖਿਆ ਗਿਆ।
ਦੋਵੇਂ ਇਨ੍ਹੀ ਦਿਨੀਂ ਸਵੀਮਿੰਗ ਹਾਲੀਡੇ ''ਤੇ ਹੈ, ਜਿਥੋ ਦੋਵਾਂ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ''ਚ ਗੌਰਵ ਅਤੇ ਆਕਾਂਸ਼ਾ ਸਵੀਮਿੰਗ ਪੂਲ ''ਚ ਰੋਮਾਂਟਿਕ ਪੋਜ ਦਿੰਦੇ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਗੌਰਵ ਅਤੇ ਆਕਾਂਸ਼ਾ ਦਾ ਵਿਆਹ 6 ਮਹੀਨੇ ਪਹਿਲਾ ਹੀ (24 ਨਵੰਬਰ 2016) ਨੂੰ ਹੋਇਆ ਹੈ।
ਗੌਰਵ ਨੇ ਆਪਣੇ ਟੀ. ਵੀ. ਕੈਰੀਅਰ ਦੀ ਸ਼ੁਰੂਆਤ ਸਾਲ 2006 ''ਚ ਆਏ ਟੀ. ਵੀ. ਸ਼ੋਅ ''ਭਾਬੀ'' ਨਾਲ ਕੀਤੀ ਸੀ।
ਇਸ ਤੋਂ ਬਾਅਦ ਉਹ ''ਕੁਮਕੁਮ'', ''ਜਮੇਗੀ ਜੋੜੀ ਡਾਟ ਕਾਮ'', ''ਮੇਰੀ ਲਾਡਲੀ ਤੇਰੇ ਆਂਗਨਾ'', ''ਜੀਵਨ ਸਾਥੀ'', ''ਯੇ ਪਿਆਰ ਨਾ ਹੋਗਾ ਕਮ'', ''ਦਿਲ ਸੇ ਦਿਯਾ ਵਚਨ'', ''ਸਸੁਰਾਲ ਸਿਮਰ ਕਾ'' ਵਰਗੇ ਸੀਰੀਅਲਾਂ ''ਚ ਨਜ਼ਰ ਆ ਚੁੱਕੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ