B'Day Spl : ਸ਼ਾਹਰੁਖ ਤੋਂ ਪਰੇਸ਼ਾਨ ਹੋ ਕੇ ਗੌਰੀ ਖਾਨ ਨੇ ਕਰ ਲਿਆ ਸੀ ਬ੍ਰੇਕਅੱਪ

10/8/2017 2:57:47 PM

ਮੁੰਬਈ (ਬਿਊਰੋ)— ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਅੱਜ ਆਪਣਾ 47ਵਾਂ ਜਨਮਦਿਨ ਮਨਾ ਰਹੀ ਹੈ। ਗੋਰੀ ਖਾਨ ਦਾ ਜਨਮ 8 ਅਕਤੂਬਰ, 1970 ਨੂੰ ਦਿੱਲੀ 'ਚ ਹੋਇਆ ਸੀ। ਸ਼ਾਹਰੁਖ ਦੀ ਪਤਨੀ ਹੋਣ ਦੇ ਬਾਵਜੂਦ ਗੋਰੀ ਨੇ ਆਪਣੀ ਇਕ ਵੱਖਰੀ ਪਛਾਣ ਬਣਾਈ ਹੈ। ਫਿਲਮ ਇੰਡਸਟਰੀ 'ਚ ਪ੍ਰੋਡਿਊਸਰ ਅਤੇ ਇੰਟੀਰੀਅਰ ਡਿਜ਼ਾਈਨਰ ਦੇ ਤੌਰ 'ਤੇ ਮਸ਼ਹੂਰ ਹਨ। ਫਿਲਮੀ ਦੁਨੀਆ ਦੇ ਸਭ ਤੋਂ ਸਫਲ ਸਿਤਾਰਿਆਂ 'ਚ ਸ਼ਾਹਰੁਖ-ਗੌਰੀ ਦੀ ਪ੍ਰੇਮ ਕਹਾਣੀ ਕਿਸੇ ਫਿਲਮ ਨਾਲੋਂ ਘੱਟ ਨਹੀਂ ਹੈ। ਬਾਲੀਵੁੱਡ 'ਚ ਜਿੱਥੇ ਕੁਝ ਮਹੀਨਿਆਂ 'ਚ ਰਿਸ਼ਤੇ ਟੁੱਟ ਜਾਂਦੇ ਹਨ ਉੱਥੇ ਹੀ ਸ਼ਾਹਰੁਖ ਅਤੇ ਗੌਰੀ ਦਾ ਰਿਸ਼ਤਾ ਇਕ ਮਿਸਾਲ ਹੈ।

PunjabKesari
ਦਿੱਲੀ 'ਚ ਵੱਡੇ ਹੋਏ ਸ਼ਾਹਰੁਖ ਨੇ ਗੌਰੀ ਨੂੰ 1984 'ਚ ਇਕ ਪਾਰਟੀ 'ਚ ਪਹਿਲੀ ਵਾਰ ਦੇਖਿਆ ਸੀ ਉਦੋਂ ਉਹ ਕਰੀਬ 18 ਸਾਲ ਦੇ ਸਨ। ਗੌਰੀ ਨੂੰ ਦੇਖਦੇ ਹੀ ਸ਼ਾਹਰੁਖ ਨੂੰ ਉਨ੍ਹਾਂ ਨਾਲ ਪਿਆਰ ਹੋ ਗਿਆ। ਉਸ ਸਮੇਂ ਗੌਰੀ ਸਿਰਫ 14 ਸਾਲ ਦੀ ਸੀ। ਸ਼ੁਰੂਆਤ 'ਚ ਆਪਣੇ ਸ਼ਰਮੀਲੇ ਸੁਭਾਅ ਕਰਕੇ ਸ਼ਾਹਰੁਖ ਕੁਝ ਨਹੀਂ ਕਰ ਸਕੇ ਪਰ ਉਹ ਉਸ ਪਾਰਟੀ 'ਚ ਜ਼ਰੂਰ ਜਾਂਦੇ ਜਿੱਥੇ ਗੌਰੀ ਦੇ ਆਉਣ ਦੀ ਉਮੀਦ ਹੁੰਦੀ। ਕੁਝ ਸਮੇਂ ਬਾਅਦ ਸ਼ਾਹਰੁਖ ਨੇ ਹਿੰਮਤ ਕਰਕੇ ਗੌਰੀ ਦਾ ਨੰਬਰ ਲਿਆ ਅਤੇ ਫਿਰ ਦੋਵਾਂ ਵਿਚਕਾਰ ਗੱਲਬਾਤ ਸ਼ੁਰੂ ਹੋਈ। ਕਰਨ ਜੌਹਰ ਦੇ ਟਾਕ ਸ਼ੋਅ 'ਚ ਸ਼ਾਹਰੁਖ ਨੇ ਦੱਸਿਆ ਸੀ ਕਿ ਸ਼ੁਰੂਆਤ 'ਚ ਗੌਰੀ ਨੂੰ ਪ੍ਰਭਾਵਿਤ ਕਰਨ ਲਈ ਉਹ ''ਗੌਰੀ ਤੇਰਾ ਗਾਂਵ ਬੜਾ ਪਿਆਰਾ' ਗੀਤ ਵੀ ਗਾਉਂਦੇ ਸਨ।

PunjabKesari
ਬ੍ਰੇਕਅੱਪ
ਸ਼ਾਹਰੁਖ ਗੌਰੀ ਨੂੰ ਲੈ ਕੇ ਕਾਫੀ ਪੋਜੈਸਿਵ ਹਨ। ਉਨ੍ਹਾਂ ਨੂੰ ਗੌਰੀ ਦਾ ਦੂਜਿਆਂ ਨਾਲ ਗੱਲ ਕਰਨੀ, ਵਾਲ ਖੁਲ੍ਹੇ ਰੱਖਣਾ ਪਸੰਦ ਨਹੀਂ ਸੀ। ਉਹ ਛੋਟੀ-ਛੋਟੀ ਗੱਲ 'ਤੇ ਗੌਰੀ ਨਾਲ ਲੜਨ ਲੱਗ ਪੈਂਦੇ ਸਨ। ਇਨ੍ਹਾਂ ਗੱਲਾਂ ਕਰਕੇ ਗੌਰੀ ਕਾਫੀ ਪਰੇਸ਼ਾਨ ਹੋ ਚੁੱਕੀ ਸੀ। ਰਿਸ਼ਤਾ ਖਤਮ ਕਰਨ ਲਈ ਉਨ੍ਹਾਂ ਇਕ ਦੂਜੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਅਤੇ ਫਿਰ ਉਹ ਸ਼ਾਹਰੁਖ ਨੂੰ ਦਿੱਲੀ ਛੱਡ ਮੁੰਬਈ ਚਲੀ ਗਈ। ਜਦੋਂ ਸ਼ਾਹਰੁਖ ਨੂੰ ਪਤਾ ਲੱਗਿਆ ਤਾਂ ਉਹ ਮੁੰਬਈ ਪਹੁੰਚੇ ਅਤੇ ਆਪਣੇ ਦੋਸਤਾਂ ਨਾਲ ਗੌਰੀ ਦੀ ਤਲਾਸ਼ ਕਰਨ ਸ਼ੁਰੂ ਕੀਤੀ। ਆਖਿਰਕਾਰ ਉਨ੍ਹਾਂ ਨੂੰ ਗੌਰੀ ਮੁੰਬਈ ਦੇ ਅਕਸਾ ਬੀਚ 'ਤੇ ਮਿਲ ਹੀ ਗਈ ਜਿੱਥੇ ਇਕ ਦੂਜੇ ਨੂੰ ਦੇਖਦੇ ਹੀ ਦੋਵੇਂ ਰੋਣ ਲੱਗ ਪਏ ਅਤੇ ਉਸ ਸਮੇਂ ਹੀ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕਰ ਲਿਆ।

PunjabKesari

ਵੱਖ-ਵੱਖ ਧਰਮਾਂ ਦੇ ਹੋਣ ਕਰਕੇ ਦੋਵਾਂ ਨੂੰ ਪਤਾ ਸੀ ਕਿ ਗੌਰੀ ਦੇ ਮਾਤਾ-ਪਿਤਾ ਉਨ੍ਹਾਂ ਦੇ ਵਿਆਹ ਲਈ ਤਿਆਰ ਨਹੀਂ ਹੋਣਗੇ। ਇਸ ਲਈ ਕਰੀਬ 5 ਸਾਲ ਤੱਕ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਲੋਕਾਂ ਤੋਂ ਛਿਪਾ ਕੇ ਰੱਖਿਆ ਪਰ ਜਦੋਂ ਗੌਰੀ ਦੇ ਕਰੀਬੀਆਂ ਨੂੰ ਇਸ ਗੱਲ ਬਾਰੇ ਪਤਾ ਲੱਗਾ ਤਾਂ ਉਹ ਗੌਰੀ ਨਾਲ ਨਾਰਾਜ਼ ਹੋ ਗਏ। ਪਹਿਲਾਂ ਤਾਂ ਧਰਮ ਕਰਕੇ ਵਿਆਹ 'ਚ ਪਰੇਸ਼ਾਨੀਆਂ ਆਈਆਂ ਫਿਰ ਸ਼ਾਹਰੁਖ ਆਪਣੀ ਜੀਵਨ 'ਚ ਸੈਟਲ ਨਹੀਂ ਸਨ। ਇਸ ਤੋਂ ਇਲਾਵਾ ਉਨ੍ਹਾਂ ਦਾ ਕਹਿਣਾ ਸੀ ਕਿ ਆਪਣੀ ਜ਼ਿੰਦਗੀ ਦਾ ਅਹਿਮ ਫੈਸਲਾ ਕਰਨ ਲਈ ਗੌਰੀ ਮਾਨਸਿਕ ਰੂਪ ਨਾਲ ਤਿਆਰ ਨਹੀਂ ਸੀ।

PunjabKesari
ਸ਼ਾਹਰੁਖ ਨੇ ਗੌਰੀ ਨਾਲ 25 ਅਕਤੂਬਰ, 1991 'ਚ ਵਿਆਹ ਕਰ ਲਿਆ। ਇਨ੍ਹਾਂ ਦੇ ਵੱਡੇ ਬੇਟੇ ਆਰਯਨ ਦਾ ਜਨਮ 1997 'ਚ ਹੋਇਆ। ਸਾਲ 2000 'ਚ ਸ਼ਾਹਰੁਖ-ਗੌਰੀ ਨੇ ਸੁਹਾਨਾ ਨੂੰ ਜਨਮ ਦਿੱਤਾ। ਸ਼ਾਹਰੁਖ ਨੇ ਜੁਲਾਈ 2013 'ਚ ਸਰੋਗੇਸੀ ਦੇ ਰਹੀ ਬੇਟੇ ਅਬਰਾਮ ਦੀ ਪੈਦਾ ਹੋਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ 26 ਸਾਲ 'ਚ ਜ਼ਿੰਦਗੀ ਦੇ ਹਰ ਉਤਾਰ-ਚੜਾਅ 'ਚ ਦੋਵੇਂ ਇਕ-ਦੂਜੇ ਦਾ ਸਾਥ ਨਿਭਾਉਂਦੇ ਰਹੇ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News