ਗੀਤਾ ਫੋਗਾਟ ਪਤੀ ਨਾਲ ਇਸ ਸ਼ੋਅ 'ਚ ਆਵੇਗੀ ਨਜ਼ਰ

6/25/2019 3:57:34 PM

ਮੁੰਬਈ (ਬਿਊਰੋ) — ਖੇਡ ਦੇ ਮੈਦਾਨ 'ਚ ਵੱਡੀਆਂ-ਵੱਡੀਆਂ ਮਹਿਲਾ ਪਹਿਲਵਾਨਾਂ ਨੂੰ ਚਿੱਤ ਕਰ ਦੇਣ ਵਾਲੀ ਮਸ਼ਹੂਰ ਰੈਸਲਰ ਗੀਤਾ ਫੋਗਾਟ ਤੇ ਉਸ ਦਾ ਪਤੀ ਪਵਨ ਸਿੰਘ ਬਹੁਤ ਜਲਦ ਛੋਟੇ ਪਰਦੇ 'ਤੇ ਨਜ਼ਰ ਆਉਣ ਵਾਲੇ ਹਨ। ਖਬਰਾਂ ਆ ਰਹੀਆਂ ਹਨ ਕਿ ਗੀਤਾ ਫੋਗਾਟ ਤੇ ਪਵਨ ਸਿੰਘ ਇਕ ਚੈਨਲ ਦੇ ਡਾਂਸ ਸ਼ੋਅ 'ਚ ਹਿੱਸਾ ਲੈਣ ਜਾ ਰਹੇ ਹਨ। ਕਾਮਨ ਵੈਲਥ ਖੇਡਾਂ 'ਚ ਕੁਸ਼ਤੀ 'ਚ ਗੋਲਡ ਮੈਡਲ ਹਾਸਲ ਕਰਨ ਵਾਲੀ ਗੀਤਾ ਫੋਗਾਟ ਦਾ ਨਾਂ ਇਸ ਸ਼ੋਅ ਲਈ ਪੱਕਾ ਹੋ ਗਿਆ ਹੈ ਅਤੇ ਬਹੁਤ ਜਲਦ ਇਸ ਸ਼ੋਅ ਦਾ ਪ੍ਰੋਮੋ ਸ਼ੂਟ ਹੋਣ ਵਾਲਾ ਹੈ।

 
 
 
 
 
 
 
 
 
 
 
 
 
 

Find Someone who Shares your Passion And Do It Together ✌🏽😇💕💕💕💕 #traintogether #staytogether

A post shared by Geeta Phogat (@geetaphogat) on Jun 21, 2019 at 9:02pm PDT


ਦੱਸ ਦਈਏ ਕਿ ਗੀਤਾ ਫੋਗਾਟ ਤੇ ਉਸ ਦੀ ਭੈਣ ਦੀ ਜ਼ਿੰਦਗੀ ਨੂੰ ਆਮਿਰ ਖਾਨ ਆਪਣੀ ਫਿਲਮ 'ਦੰਗਲ' 'ਚ ਦਿਖਾ ਚੁੱਕੇ ਹਨ। ਇਸ ਫਿਲਮ 'ਚ ਆਮਿਰ ਖਾਨ ਨੇ ਦਿਖਾਇਆ ਹੈ ਕਿ ਕਿਸ ਤਰ੍ਹਾਂ ਦੇ ਹਲਾਤਾਂ 'ਚੋਂ ਨਿਕਲ ਕੇ ਗੀਤਾ ਫੋਗਾਟ ਨੇ ਕੁਸ਼ਤੀ ਦੇ ਖੇਤਰ 'ਚ ਵੱਡਾ ਨਾਂ ਕਮਾਇਆ ਸੀ। ਇਸ ਸ਼ੋਅ 'ਚ ਹੋਰ ਵੀ ਕਈ ਫਿਲਮੀ ਹਸਤੀਆਂ ਨਜ਼ਰ ਆਉਣਗੀਆਂ। ਖਬਰਾਂ ਦੀ ਮੰਨੀਏ ਤਾਂ ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਆਪਣੀ ਪਤਨੀ ਮੀਰਾ ਰਾਜਪੂਤ ਨਾਲ ਇਸ ਸ਼ੋਅ 'ਚ ਨਜ਼ਰ ਆ ਸਕਦੇ ਹਨ। ਮੀਰਾ ਤੇ ਸ਼ਾਹਿਦ ਨੂੰ ਇਸ ਸ਼ੋਅ 'ਚ ਜੱਜ ਦੀ ਆਫਰ ਹੋਈ ਹੈ। ਇਸ ਸ਼ੋਅ ਨੂੰ ਸਲਮਾਨ ਖਾਨ ਪ੍ਰੋਡਿਊਸ ਕਰ ਰਹੇ ਹਨ।

 
 
 
 
 
 
 
 
 
 
 
 
 
 

रिश्ता भले ही कोई भी हो, मजबूर नहीं मजबूत होना चाहिए ❤☺️👌🏽

A post shared by Geeta Phogat (@geetaphogat) on May 26, 2019 at 4:42am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News