ਆਪਣੇ ਸ਼ਾਨਦਾਰ ਗੀਤਾਂ ਕਾਰਨ ਅੱਜ ਵੀ ਲੋਕਾਂ ਦੇ ਦਿਲਾਂ 'ਚ ਰਾਜ ਕਰਦੇ ਗੀਤਾ ਜ਼ੈਲਦਾਰ

10/11/2018 3:20:25 PM

ਜਲੰਧਰ(ਬਿਊਰੋ)— ਗੀਤਾ ਜ਼ੈਲਦਾਰ ਨੇ ਇਕ ਪੰਜਾਬੀ ਗਾਇਕ, ਗੀਤਕਾਰ ਅਤੇ ਅਭਿਨੇਤਾ ਵਜੋਂ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ। ਅੱਜ ਗੀਤਾ ਜ਼ੈਲਦਾਰ ਆਪਣਾ 40ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 11 ਅਕਤੂਬਰ 1978 ਨੂੰ ਹੋਇਆ ਸੀ। ਉਨ੍ਹਾਂ ਨੇ ਕਈ ਪੰਜਾਬੀ ਗੀਤ ਲਿਖੇ ਹਨ ਅਤੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ ਹੈ।

ਗੀਤਾ ਜ਼ੈਲਦਾਰ ਨੇ 'ਦਿਲ ਦੀ ਰਾਣੀ' ਐਲਬਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਗੀਤਾ ਜ਼ੈਲਦਾਰ ਨੇ ਬੁਨਿਆਦੀ ਸਿੱਖਿਆ ਸਰਕਾਰ ਹਾਈ ਸਕੂਲ ਗੜ੍ਹੀ ਮਹਾਂ ਸਿੰਘ ਤੋਂ ਪ੍ਰਾਪਤ ਕੀਤੀ ਹੈ। ਉਹ ਨਾਮੀ ਗਾਇਕ ਗੁਰਦਾਸ ਮਾਨ, ਕੁਲਦੀਪ ਮਾਣਕ ਅਤੇ ਹੋਰ ਬਹੁਤ ਸਾਰੇ ਪੰਜਾਬੀ ਸੱਭਿਆਚਾਰਕ ਗਾਇਕਾਂ ਦੇ ਗੀਤ ਗਾਉਂਦੇ ਸਨ। ਉਨ੍ਹਾਂ ਨੇ ਭੰਗੜਾ ਮੁਕਾਬਲੇ 'ਚ ਵੀ ਹਿੱਸਾ ਲਿਆ ਅਤੇ ਬੋਲੀਆ ਵੀ ਗਾਈਆਂ।

ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਗੀਤਾ ਜ਼ੈਲਦਾਰ ਸਥਾਈ ਤੌਰ 'ਤੇ ਕੈਨੇਡਾ ਚਲੇ ਗਏ। ਇਸੇ ਦੌਰਾਨ ਉਨ੍ਹਾਂ ਨੇ ਉਸਤਾਦ ਜਾਨਬ ਸ਼ਮਸ਼ਾਦ ਅਲੀ ਨਾਲ ਮੁਲਾਕਾਤ ਕੀਤੀ, ਜੋ ਕਿ ਅਮਰਦੀਪ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ 'ਚ ਸੰਗੀਤ ਪ੍ਰੋਫੈਸਰ ਵਜੋਂ ਨੌਕਰੀ ਕਰ ਰਹੇ ਸਨ। ਗੀਤਾ ਜ਼ੈਲਦਾਰ ਨੇ ਕਈ ਸਾਲ ਉਨ੍ਹਾਂ ਤੋਂ ਪੇਸ਼ੇਵਰ ਸੰਗੀਤ ਦਾ ਗਿਆਨ ਸਿੱਖਿਆ।

13-14 ਸਾਲ ਦੀ ਸੰਗੀਤ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਨੇ ਸਾਲ 2006 'ਚ ਆਪਣੇ ਪੇਸ਼ੇਵਰ ਕਰੀਅਰ ਦੀ ਸ਼ੁਰੂਆਤ ਐਲਬਮ 'ਦਿਲ ਦੀ ਰਾਣੀ' ਦੀ ਰਿਲੀਜ਼ਿੰਗ ਨਾਲ ਕੀਤੀ। ਉਨ੍ਹਾਂ ਨੇ 6 ਉੱਚ ਗੁਣਵੱਤਾ ਪੇਸ਼ੇਵਰ ਐਲਬਮਾਂ ਨੂੰ ਦਰਜ ਕੀਤਾ ਹੈ। ਉਨ੍ਹਾਂ ਦੇ ਗੀਤ 'ਸੀਟੀ ਮਾਰਕੇ ਕੇ ਬੁਲਾਓਣੋ ਹੱਟ ਜਾ' ਨੇ ਉਨ੍ਹਾਂ ਨੂੰ ਪੰਜਾਬੀ ਸੰਗੀਤ ਸੁਣਨ ਵਾਲਿਆਂ 'ਚ ਅੰਤਰਰਾਸ਼ਟਰੀ ਪੱਧਰ 'ਤੇ ਲਿਆ ਦਿੱਤਾ।

ਇਸ ਤੋਂ ਬਾਅਦ ਉਨ੍ਹਾਂ ਨੇ 'ਕਣੀਆਂ', 'ਹਾਰਟ ਬੀਟ', 'ਸੈਰ', 'ਪੱਕੀਆਂ ਕੰਧਾਂ', 'ਰਾਂਝੇ' ਵਰਗੇ ਗੀਤਾਂ ਨਾਲ ਲੋਕਾਂ ਦੇ ਦਿਲਾਂ 'ਚ ਘਰ ਕੀਤਾ। 


ਦੱਸ ਦੇਈਏ ਕਿ ਗੀਤਾ ਜ਼ੈਲਦਾਰ ਨੂੰ ਅਦਾਕਾਰੀ ਪਰਮਾਤਮਾ ਵੱਲੋਂ ਮਿਲੀ ਹੈ। ਸਾਲ 2012 'ਚ ਉਨ੍ਹਾਂ ਨੇ 'ਬੱਤਰਾ ਸ਼ੋਅ ਬਿਜ਼' ਫਿਲਮ ਨਿਰਮਾਣ ਦੇ ਨਾਲ ਪੰਜਾਬੀ ਫਿਲਮ 'ਪਿੰਕੀ ਮੋਗੇ ਵਾਲੀ' 'ਚ ਇਕ ਨਾਇਕ ਦੇ ਰੂਪ 'ਚ ਇਹ ਪੇਸ਼ਕਸ਼ ਸਵੀਕਾਰ ਕੀਤੀ। ਗਾਉਣ ਅਤੇ ਅਦਾਕਾਰੀ ਤੋਂ ਇਲਾਵਾ, ਉਹ ਇਕ ਮਸ਼ਹੂਰ ਗੀਤਕਾਰ ਤੇ ਲੇਖਕ ਵੀ ਹਨ।

ਉਨ੍ਹਾਂ ਨੇ 50 ਤੋਂ ਵਧ ਗੀਤ ਲਿਖੇ ਅਤੇ ਇਸ 'ਚੋਂ ਜ਼ਿਆਦਾਤਰ ਗੀਤ ਉਨ੍ਹਾਂ ਦੇ ਦੁਆਰਾ ਗਾਏ ਗਏ ਹਨ। ਉਨ੍ਹਾਂ ਨੇ ਆਪਣੇ ਹੀ ਲਿਖੇ ਗੀਤ ਗਾਉਣ ਕਰਕੇ ਸਮਾਜ 'ਚ ਆਪਣਾ ਨਾਂ ਬਣਾ ਲਿਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News