B'Day Spl: ਦੱਖਣੀ ਫਿਲਮਾਂ ਤੋਂ ਲੈ ਕੇ ਬਾਲੀਵੁੱਡ ਤਕ ਜੇਨੇਲੀਆ ਨੇ ਇੰਝ ਬਣਾਈ ਆਪਣੀ ਵੱਖਰੀ ਪਛਾਣ

8/5/2017 2:34:18 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਜੇਨੇਲੀਆ ਡਸੂਜ਼ਾ ਅੱਜ ਆਪਣਾ 30ਵਾਂ ਜਨਮਦਿਨ ਮਨਾ ਰਹੀ ਹੈ। ਬਾਲੀਵੁੱਡ ਇੰਡਸਟਰੀ 'ਚ ਫਿਮਲ 'ਜਾਨੇ ਤੂੰ ਯਾ ਨਾ ਜਾਨੇ' 'ਚ ਆਦਿਤੀ ਦੇ ਕਿਰਦਾਰ 'ਚ ਜੇਨੇਲੀਆ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।

PunjabKesari

ਫਿਲਮੀ ਕਰੀਅਰ
ਬਾਲੀਵੁੱਡ 'ਚ ਭਾਵੇ ਜੇਨੇਲੀਆ ਨੂੰ ਪਛਾਣ 2005 'ਚ ਆਈ ਫਿਲਮ 'ਜਾਨੇ ਤੂੰ ਯਾ ਨਾ ਜਾਨੇ' ਨਾਲ ਮਿਲੀ ਹੋਵੇ ਪਰ ਤਾਮਿਲ ਅਤੇ ਤੇਲਗੂ ਸਿਨੇਮਾ 'ਚ ਜੇਨੇਲੀਆ ਦਾ ਨਾਂ ਕਾਫੀ ਮਸ਼ਹੂਰ ਹੈ। ਹਿੰਦੀ ਫਿਲਮਾਂ ਤੋਂ ਪਹਿਲਾਂ ਜੇਨੇਲੀਆ ਨੇ ਆਪਣੇ ਪੈਰ ਉੱਥੇ ਜਮਾ ਲਏ ਸਨ।

PunjabKesari

ਜੇਨੇਲੀਆ ਦੀ ਪਹਿਲੀ ਤਾਮਿਲ ਫਿਲਮ 'ਬਵਾਏਜ਼' 2003 'ਚ ਆਈ ਸੀ। ਇਸ 'ਚ ਉਨ੍ਹਾਂ ਇਕ ਅਮੀਰ ਲੜਕੀ ਦਾ ਕਿਰਦਾਰ ਨਿਭਾਇਆ ਸੀ ਜਿਸ 'ਚ ਇਕ ਸਾਧਾਰਨ ਪਰਿਵਾਰ ਦੇ ਲੜਕੇ ਨਾਲ ਪਿਆਰ ਹੋ ਜਾਂਦਾ ਹੈ।

PunjabKesari

ਤੇਲਗੂ ਫਿਲਮ 'ਹੈਪੀ' ਤੋਂ ਬਾਅਦ ਜੇਨੇਲੀਆ ਦੇ ਫੈਨਜ਼ ਦੀ ਗਿਣਤੀ ਵੱਧ ਗਈ ਸੀ। ਇਸ ਫਿਲਮ 'ਚ ਜੇਨੇਲੀਆ ਨੇ ਹਸੀਨੀ ਰਾਓ ਦਾ ਕਿਰਦਾਰ ਨਿਭਾਇਆ ਸੀ।
ਵਿਆਹੁਤਾ ਜੀਵਣ
ਜੇਨੇਲੀਆ ਸਾਲ 2012 'ਚ ਬਾਲੀਵੁੱਡ ਅਭਿਨੇਤਾ ਰਿਤੇਸ਼ ਦੇਸ਼ਮੁਖ ਨਾਲ ਵਿਆਹ ਦੇ ਬੰਧਨ 'ਚ ਬੱਝ ਗਈ ਸੀ। ਇਨ੍ਹਾਂ ਦੋਵਾਂ ਦੇ ਦੋ ਬੇਟੇ ਵੀ ਹਨ।

PunjabKesari
ਕਰੀਬ 35 ਫਿਲਮਾਂ 'ਚ ਕੰਮ ਕਰ ਚੁੱਕੀ ਜੇਨਲੀਆ ਆਪਣੀ ਅਦਾਕਾਰੀ ਕਰਕੇ ਕਈ ਐਵਾਰਡਸ ਜਿੱਤ ਚੁੱਕੀ ਹੈ। 'ਜਾਨੇ ਤੂੰ ਯਾ ਜਾਨੇ ਨਾ' ਲਈ 'ਸਟਾਰ ਸਕ੍ਰੀਨ ਐਵਾਰਡਸ' ਵਲੋਂ ਜੇਨੇਲੀਆ 'ਬੈਸਟ ਅਭਿਨੇਤਰੀ' ਦਾ ਖਿਤਾਬ ਵੀ ਆਪਣੇ ਨਾਂ ਕਰ ਚੁੱਕੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News