Movie Review : ਉਮੀਦਾਂ ''ਤੇ ਖਰੀ ਨਹੀਂ ਉਤਰੀ ''ਜਿਨੀਅਸ''

8/24/2018 12:35:14 PM

ਮੁੰਬਈ (ਬਿਊਰੋ)— ਅਨਿਲ ਸ਼ਰਮਾ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਜਿਨੀਅਸ' ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਉਤਕਰਸ਼ ਸ਼ਰਮਾ, ਇਸ਼ੀਤਾ ਚੌਹਾਨ, ਨਵਾਜ਼ੂਦੀਨ ਸਿੱਦਿਕੀ, ਮਿਥੁਨ ਚਕਰਵਰਤੀ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਫਿਲਮ ਨੂੰ ਸੈਂਸਰ ਬੋਰਡ ਵਲੋਂ U/A ਸਰਟੀਫਿਕੇਟ ਜਾਰੀ ਕੀਤਾ ਗਿਆ ਹੈ।


ਕਹਾਣੀ
ਫਿਲਮ ਦੀ ਕਹਾਣੀ ਵਾਸੁਦੇਵ ਸ਼ਾਸਤਰੀ (ਉਕਰਸ਼ ਸ਼ਰਮਾ) ਤੋਂ ਸ਼ੁਰੂ ਹੁੰਦੀ ਹੈ ਜੋ ਮਥੁਰਾ ਦਾ ਰਹਿਣ ਵਾਲਾ ਹੈ। ਫਿਲਮ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਪੜ੍ਹਾਈ ਕਰਨ ਤੋਂ ਬਾਅਦ ਉਹ ਭਾਰਤ ਦੀ ਸੁਰੱਖਿਆ ਲਈ ਰਾਅ 'ਚ ਕੰਮ ਕਰਨ ਲਗਦਾ ਹੈ। ਇਸ ਦੌਰਾਨ ਉਸ ਦੀ ਮੁਲਾਕਾਤ ਕਾਲਜ ਦਾ ਪਿਆਰ ਰਹੀ ਨੰਦਿਨੀ (ਇਸ਼ੀਤਾ ਚੌਹਾਨ) ਨਾਲ ਦੋਬਾਰਾ ਹੁੰਦੀ ਹੈ। ਕਹਾਣੀ 'ਚ ਟਵਿਟਸ ਉਦੋਂ ਆਉਂਦਾ ਹੈ ਜਦੋਂ MRS (ਨਵਾਜ਼ੂਦੀਨ ਸਿੱਦੀਕੀ) ਦੀ ਐਂਟਰੀ ਹੁੰਦੀ ਹੈ। ਇਕ ਪਾਸੇ ਪਿਆਰ ਹੈ ਤਾਂ ਉੱਥੇ ਹੀ ਦੂਜੇ ਪਾਸੇ ਭਾਰਤੀ ਸੁਰੱਖਿਆ ਦੀ ਜ਼ਿੰਮੇਵਾਰੀ ਵਾਸੁਦੇਵ ਨੂੰ ਮਿਲਦੀ ਹੈ। ਇਸ ਦੌਰਾਨ ਕਹਾਣੀ 'ਚ ਕਈ ਟਵਿਸਟ ਤੇ ਮੋੜ ਆਉਂਦੇ ਹਨ ਪਰ ਅੰਤ ਕੀ ਹੁੰਦਾ ਹੈ। ਇਹ ਜਾਣਨ ਲਈ ਤੁਹਾਨੂੰ ਪੂਰੀ ਫਿਲਮ ਦੇਖਣੀ ਹੋਵੇਗੀ।


ਕਮਜ਼ੋਰ ਕੜੀਆਂ
ਫਿਲਮ ਦੀ ਕਮਜ਼ੋਰ ਕੜੀ ਇਸ ਦੀ ਕਹਾਣੀ, ਡਾਇਰੈਕਸ਼ਨ, ਸਕ੍ਰੀਨਪਲੇਅ ਦੇ ਨਾਲ-ਨਾਲ ਫਿਲਮ ਦੀ ਲੰਬਾਈ ਹੈ। ਇਸ ਸਦੀ ਦੇ ਹਿਸਾਬ ਨਾਲ ਕਹਾਣੀ ਬਹੁਤ ਕਮਜ਼ੋਰ ਹੈ ਅਤੇ ਜਿਸ ਤਰ੍ਹਾਂ ਫਿਲਮ 'ਚ ਸੀਨਜ਼ ਨੂੰ ਫਿਲਮਾਇਆ ਗਿਆ ਹੈ। ਸਮੇਂ-ਸਮੇਂ 'ਤੇ ਆਉਣ ਵਾਲੇ ਗੀਤ ਇਸ ਦੀ ਕਹਾਣੀ ਨੂੰ ਹੋਰ ਜ਼ਿਆਦਾ ਕਮਜ਼ੋਰ ਬਣਾ ਦਿੰਦੇ ਹਨ।


ਬਾਕਸ ਆਫਿਸ
ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 15 ਤੋਂ 20 ਕਰੋੜ ਦੱਸਿਆ ਜਾ ਰਿਹਾ ਹੈ। ਪਹਿਲਾਂ ਤੋਂ ਹੀ ਬਾਕਸ ਆਫਿਸ 'ਤੇ 'ਸੱਤਯਮੇਵ ਜਯਤੇ' ਅਤੇ 'ਗੋਲਡ' ਵਿਚਕਾਰ ਮੁਕਾਬਲਾ ਚੱਲ ਰਿਹਾ ਹੈ। ਉਸ ਦੇ ਨਾਲ ਹੀ ਇਸ ਹਫਤੇ 'ਹੈਪੀ ਫਿਰ ਭਾਗ ਜਾਏਗੀ' ਰਿਲੀਜ਼ ਹੋਈ ਹੈ। ਇਸ ਤੋਂ ਇਲਾਵਾ ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫਿਲਮ ਬਾਕਸ ਆਫਿਸ 'ਤੇ ਸਫਲ ਹੁੰਦੀ ਹੈ ਜਾਂ ਨਹੀਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News