'ਕਲੰਕ' ਦੇ ਪਹਿਲੇ ਗੀਤ ਦਾ ਟੀਜ਼ਰ ਰਿਲੀਜ਼

3/18/2019 9:30:40 AM

ਜਲੰਧਰ(ਬਿਊਰੋ)— ਬਾਲੀਵੁੱਡ ਫਿਲਮ 'ਕਲੰਕ' ਦੇ ਪਹਿਲੇ ਗੀਤ 'ਘਰ ਮੋਰੇ ਪਰਦੇਸੀਆ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਟੀਜ਼ਰ ਵੀਡੀਓ 'ਚ ਵਰੁਣ ਧਵਨ ਅਤੇ ਆਲੀਆ ਭੱਟ ਦੀ ਸ਼ਾਨਦਾਰ ਝਲਕ ਦੇਖਣ ਨੂੰ ਮਿਲ ਰਹੀ ਹੈ। 'ਕਲੰਕ' ਦੇ ਇਸ ਗੀਤ ਨੂੰ ਪ੍ਰੀਤਮ ਨੇ ਕੰਪੋਜ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਆਲੀਆ ਇਸ ਗੀਤ 'ਚ ਕੱਤਖ ਕਰਦੀ ਦਿਖਾਈ ਦੇਵੇਗੀ। ਹਾਲ ਹੀ 'ਚ ਪ੍ਰੀਤਮ ਨੇ ਵੀ ਟਵਿਟਰ ਹੈਂਡਲ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਸੀ।


ਫਿਲਮ ਦੀ ਗੱਲ ਕਰੀਏ ਤਾਂ 'ਕਲੰਕ' ਦੀ ਕਹਾਣੀ ਹਿੰਦੂ ਮੁਸਲਿਮ 'ਤੇ ਬੇਸਡ ਹੈ। ਕਰਨ ਜੌਹਰ ਨੇ ਇਸ ਫਿਲਮ ਨੂੰ ਬਟਜ ਤਕਰੀਬਨ 80 ਕਰੋੜ ਰੁਪਏ 'ਚ ਬਣਾਇਆ ਹੈ। ਜਦੋਂ ਤੋਂ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਈ ਹੈ ਉਦੋਂ ਤੋਂ ਇਹ ਫਿਲਮ ਕਾਫੀ ਸੁਰਖੀਆਂ 'ਚ ਹੈ। ਫਿਲਮ 'ਚ ਵਰੁਣ ਧਵਨ ਅਤੇ ਆਲੀਆ ਭੱਟ ਤੋਂ ਇਲਾਵਾ ਮਾਧੁਰੀ ਦੀਕਸ਼ਿਤ, ਸੋਨਾਕਸ਼ੀ ਸਿਨਹਾ, ਕੁਣਾਲ ਖੇਮੂ ਅਤੇ ਦੱਜੇ ਦੱਤ ਵਰਗੇ ਕਲਾਕਾਰ ਦਿਖਾਈ ਦੇਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News