ਕੈਨੇਡਾ ਦੇ ਸਫਲ ਸ਼ੋਅ ਤੋਂ ਨਾਮੀ ਗਾਇਕ ਗਿੱਲ ਹਰਦੀਪ ਵਤਨ ਪਰਤੇ

11/18/2017 1:16:52 PM

ਜਲੰਧਰ(ਬਿਊਰੋ)— 'ਕਰੀਂ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ' ਗੀਤ ਨਾਲ ਪ੍ਰਸਿੱਧੀ ਖੱਟਣ ਵਾਲੇ ਬੁਲੰਦ ਆਵਾਜ਼ ਦੇ ਮਾਲਕ ਗਾਇਕ ਗਿੱਲ ਹਰਦੀਪ ਆਪਣੇ ਕੈਨੇਡਾ ਦੇ ਸਫਲ ਸ਼ੋਅ ਕਰਕੇ ਵਤਨ ਪਰਤ ਆਏ ਹਨ। ਜਾਣਕਾਰੀ ਦਿੰਦਿਆਂ ਜਗਦੇਵ ਬਰਾੜ ਨੇ ਦੱਸਿਆ ਕਿ ਗਿੱਲ ਹਰਦੀਪ ਦੇ 3-4 ਨਵੇਂ ਗੀਤ ਰਿਲੀਜ਼ ਹੋਣ ਜਾ ਰਹੇ ਹਨ। ਇਨ੍ਹਾਂ ਗੀਤਾਂ ਨੂੰ ਪ੍ਰ੍ਰਸਿੱਧ ਗੀਤਕਾਰ ਮੱਖਣ ਬਰਾੜ, ਦਵਿੰਦਰ ਬੈਨੀਪਾਲ ਕੈਨੇਡਾ ਅਤੇ ਜੱਸ ਔਲਖ ਨੇ ਕਲਮਬੱਧ ਕੀਤਾ ਹੈ। ਇਨ੍ਹਾਂ ਗੀਤਾਂ ਦਾ ਮਿਊਜ਼ਿਕ ਤੇਜਵੰਤ ਕਿੱਟੂ, ਆਰ. ਗੁਰੂ, ਨਿੰਮਾ ਵਿਰਕ ਨੇ ਤਿਆਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗੀਤ 'ਯਾਰ ਦਿਲਦਾਰ' ਦੀ ਵੀਡੀਓ ਵੀ ਜਲਦੀ ਹੀ ਸ਼ੂਟ ਕਰਨ ਜਾ ਰਹੇ ਹਾਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News