60 ਸਾਲ ਪੁਰਾਣੀ ਇਸ ਦੁਕਾਨ ''ਤੇ ਬਣੇਗੀ ਕਪਿਲ ਦੇ ਵਿਆਹ ਦੀ ਮਠਿਆਈ

Wednesday, December 5, 2018 1:48 PM

ਮੁੰਬਈ(ਬਿਊਰੋ) : ਕਾਮੇਡੀਅਨ ਕਪਿਲ ਸ਼ਰਮਾ 12 ਦਸੰਬਰ ਨੂੰ ਆਪਣੀ ਖਾਸ ਦੋਸਤ ਗਿੰਨੀ ਚਤੁਰਥ ਨਾਲ ਵਿਆਹ ਕਰਨ ਵਾਲੇ ਹਨ। ਦੋਵਾਂ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਬੀਤੇ ਦਿਨੀਂ ਗਿੰਨੀ ਦੇ ਘਰ 'ਸ੍ਰੀ ਅਖੰਡ ਪਾਠ ਸਾਹਿਬ' ਹੋਇਆ ਅਤੇ ਇਸ ਤੋਂ ਬਾਅਦ ਚੂੜੀਆਂ ਦੀ ਰਸਮ ਅਦਾ (ਬੈਂਗਲ ਸੈਰੇਮਨੀ) ਕੀਤੀ ਗਈ।

PunjabKesari

ਹੁਣ ਜਦੋਂ ਵਿਆਹ ਦਾ ਮੌਕਾ ਹੈ ਤਾਂ ਅਜਿਹੇ 'ਚ ਮਿਠਾਈ ਦੀ ਤਾਂ ਵਧੇਰੇ ਲੋੜ ਹੈ। ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਨੇ ਆਪਣੇ ਵਿਆਹ ਲਈ ਜਲੰਧਰ ਦੀ 60 ਸਾਲ ਪੁਰਾਣੀ ਲਵਲੀ ਸਵੀਟਸ, ਪੰਜਾਬ ਫਾਰ ਸਵੀਟਸ ਤੇ ਲਵਲੀ ਇਮੇਜ਼ੀਨੇਸ਼ਨ ਨੂੰ ਆਪਣੇ ਵਿਆਹ ਦੇ ਕਾਰਡ ਡਿਜ਼ਾਈਨ ਅਤੇ ਮਿਠਾਈ ਬਣਾਉਨ ਲਈ ਚੁਣਿਆ ਹੈ। ਲਵਲੀ ਸਵੀਟਸ ਦੇ ਮਾਲਿਕ ਨਰੇਸ਼ ਮਿਲਤ ਮੁਤਾਬਕ, ''ਸਾਡੇ ਨਵੇਂ ਕਲੈਕਸ਼ਨ ਨੂੰ ਦੇਖਣ ਲਈ ਗਿੰਨੀ ਆਪਣੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨਾਲ ਆਈ ਸੀ ਅਤੇ ਉਸ ਨੂੰ ਸਾਡੇ ਡਿਜ਼ਾਈਨ ਅਤੇ ਪ੍ਰੈਜ਼ੇਨਟੇਸ਼ਨ ਕਾਫੀ ਵਧੀਆ ਲੱਗੀ।''
PunjabKesari
ਦੱਸ ਦੇਈਏ ਕਿ ਨਰੇਸ਼ ਮਿਤਲ ਨੇ ਅੱਗੇ ਕਿਹਾ ਕਿ ਗਿੰਨੀ ਅਤੇ ਕਪਿਲ ਪੁਰਾਣੀਆਂ ਰੀਤੀ ਰਿਵਾਜ਼ਾਂ ਅਤੇ ਅੱਜ ਦੇ ਦੌਰ ਦਾ ਬਹਿਤਰੀਨ ਮਿਸ਼ਰਣ ਚਾਹੁੰਦੇ ਹਨ ਅਤੇ ਲਵਲੀ ਸਵੀਟਸ ਦਾ ਕਲੈਕਸ਼ਨ ਉਨ੍ਹਾਂ ਦੀ ਪਸੰਦ ਲਈ ਬਿਲਕੁਲ ਸਹੀ ਹੈ। ਜੇਕਰ ਦੋਵਾਂ ਦੇ ਵਿਆਹ ਦੀ ਗੱਲ ਕਰੀਏ ਤਾਂ ਵਿਆਹ ਦਾ ਵੈਨਿਊ ਜਲੰਧਰ ਹੈ, ਜਿਸ ਤੋਂ ਬਾਅਦ ਦੋਵਾਂ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ 14 ਦਸੰਬਰ ਨੂੰ ਅੰਮ੍ਰਿਤਸਰ 'ਚ ਅਤੇ ਇਸ ਤੋਂ ਬਾਅਦ ਮੁੰਬਈ 'ਚ 24 ਦਸੰਬਰ ਨੂੰ ਹੋਵੇਗੀ। ਕਪਿਲ ਆਪਣੇ ਵਿਆਹ ਤੋਂ ਤੁਰੰਤ ਬਾਅਦ ਹੀ ਕੰਮ 'ਤੇ ਵਾਪਸੀ ਵੀ ਕਰ ਲੈਣਗੇ।

PunjabKesari


Edited By

Sunita

Sunita is news editor at Jagbani

Read More