ਜਾਣੋ ਵਿਆਹ ਤੋਂ ਪਹਿਲਾਂ ਗਿੰਨੀ ਦੇ ਘਰ ਕਿਉਂ ਆਉਣਗੇ ਅਕਸ਼ੈ

12/7/2018 12:22:46 PM

ਜਲੰਧਰ (ਬਿਊਰੋ) : 8 ਦਸੰਬਰ ਨੂੰ ਗਿੰਨੀ ਚਤਰਥ ਦੇ ਘਰ ਕਾਕਟੇਲ ਪਾਰਟੀ ਹੈ। ਇਸ ਪਾਰਟੀ 'ਚ ਗਿੰਨੀ ਪੀਲੇ ਰੰਗ ਦੀ ਡਰੈੱਸ ਪਾਵੇਗੀ। ਮੇਕਅੱਪ ਦੀ ਜਿੰਮੇਦਾਰੀ ਆਰਟਿਸਟ ਸ਼ਿਖਾ ਮੋਹਨ ਨੂੰ ਦਿੱਤੀ ਗਈ ਹੈ। ਅਖੰਡ ਪਾਠ ਸਾਹਿਬ, ਮਹਿੰਦੀ ਸੈਰੇਮਨੀ, ਕਾਕਟੇਲ ਪਾਰਟੀ ਸਮੇਤ 7 ਫੰਕਸ਼ਨਾਂ 'ਚ ਸ਼ਿਖਾ ਗਿੰਨੀ ਦਾ ਮੇਕਅੱਪ ਕਰ ਰਹੀ ਹੈ ਜਦੋਂਕਿ ਬ੍ਰਾਈਡਲ ਮੇਕਅੱਪ ਮੁੰਬਈ ਦੇ ਆਰਟਿਸਟ ਕਰਨਗੇ। ਇਸ ਦੇ ਨਾਲ ਬੋਲਡ ਆਈਜ਼, ਨਿਊਡ ਲਿਪਸ ਮੇਕਅੱਪ ਹੋਵੇਗਾ।

9 ਦਸੰਬਰ ਨੂੰ ਹੋਵੇਗੀ ਮਹਿੰਦੀ ਸੈਰੇਮਨੀ
9 ਦਸੰਬਰ ਨੂੰ ਮਹਿੰਦੀ ਸੈਰੇਮਨੀ ਹੋਵੇਗੀ, ਜਿਸ 'ਚ ਹੇਅਰ ਸਟਾਈਲ ਮੈਸੀ ਬ੍ਰੇਡ ਵਿਦ ਫਾਲਵਰਸ ਹੋਵੇਗਾ ਅਤੇ ਨਾਲ ਹੀ ਗਿੰਨੀ ਰਾਇਲ ਜ਼ਿਊਲਰੀ ਪਾਵੇਗੀ। ਫੰਕਸ਼ਨ 'ਚ ਮਹਿਮਾਨਾਂ ਨੂੰ ਐਂਟਰੀ ਪੂਰੀ ਚੈਕਿੰਗ ਤੋਂ ਬਾਅਦ ਦਿੱਤੀ ਜਾਵੇਗੀ। ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਅਗਲੀ ਫਿਲਮ ਦੀ ਸ਼ੂਟਿੰਗ ਲਈ ਇਨ੍ਹੀਂ ਦਿਨੀਂ ਪੰਜਾਬ 'ਚ ਹੀ ਹੈ। 10 ਦਸੰਬਰ ਨੂੰ ਉਹ ਗਿੰਨੀ ਦੇ ਘਰ ਪਹੁੰਚਣਗੇ। ਉਹ ਗਿੰਨੀ ਨੂੰ ਵਿਆਹ ਦੀਆਂ ਬਲੇਸਿੰਗ ਦੇਣਗੇ। ਅਕਸ਼ੈ ਕਪਿਲ ਤੇ ਗਿੰਨੀ ਦੇ ਕਾਫੀ ਕਰੀਬ ਹਨ। ਕਪਿਲ ਦੇ ਸ਼ੋਅ 'ਚ ਵੀ ਉਨ੍ਹਾਂ ਦੀ ਦੋਸਤੀ ਦੇਖਣ ਨੂੰ ਮਿਲੀ। 

ਗਿੰਨੀ ਦੇ ਪਰਿਵਾਰ ਕਾਰਨ ਧੂਮ-ਧਾਮ ਨਾਲ ਹੋਵੇਗਾ ਵਿਆਹ : ਕਪਿਲ ਸ਼ਰਮਾ
ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਵੀਰਵਾਰ ਨੂੰ ਇਕ ਏਜੰਸੀ ਨਾਲ ਗੱਲਬਾਤ ਕਰਦੇ ਹੋਏ ਕਿਹਾ, ''ਮੇਰਾ ਮਨ ਸਿੰਪਲ ਵਿਆਹ ਸਮਾਰੋਹ ਕਰਨ ਦਾ ਸੀ। ਕਿਉਂਕਿ ਗਿੰਨੀ ਆਪਣੇ ਪਰਿਵਾਰ ਦੀ ਇਕਲੌਤੀ ਬੇਟੀ ਹੈ, ਇਸ ਲਈ ਉਹ ਚਾਹੁੰਦੇ ਸਨ ਕਿ ਵਿਆਹ ਕਾਫੀ ਧੂਮਧਾਮ ਨਾਲ ਕੀਤਾ ਜਾਵੇ। ਉਨ੍ਹਾਂ ਦੀਆਂ ਇੱਛਾਵਾਂ ਦਾ ਮਾਣ ਕਰਦੇ ਹੋਏ ਕਈ ਪ੍ਰੋਗਰਾਮ ਕੀਤੇ ਜਾ ਰਹੇ ਹਨ।'' ਇਸ ਤੋਂ ਬਾਅਦ ਕਪਿਲ ਸ਼ਰਮਾ ਨੇ ਕਿਹਾ, ''ਮੇਰੀ ਮਾਂ ਜਨਕ ਰਾਣੀ ਵੀ ਸਿੰਪਲ ਸਮਾਰੋਹ ਦੇ ਹੱਕ 'ਚ ਨਹੀਂ ਸਨ। ਉਹ ਵੀ ਚਾਹੁੰਦੇ ਸਨ ਕਿ ਮੇਰਾ ਵਿਆਹ ਪੂਰੀ ਠਾਠ ਬਾਠ ਨਾਲ ਕੀਤਾ ਜਾਵੇ। ਵਿਆਹ ਦੇ ਨਾਲ-ਨਾਲ ਕਪਿਲ ਸ਼ਰਮਾ ਨੇ ਆਪਣੇ ਕੰਮ 'ਤੇ ਵੀ ਪੂਰਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ ਅਤੇ ਨਵੇਂ ਸ਼ੋਅ 'ਚ ਸਲਮਾਨ ਖਾਨ ਪਹਿਲੇ ਮਹਿਮਾਨ ਹੋ ਸਕਦੇ ਹਨ। 

ਦੀਵਾਲੀ ਦੀ ਤਰ੍ਹਾਂ ਹੈ ਕਪਿਲ-ਗਿੰਨੀ ਦਾ ਵਿਆਹ : ਭਾਰਤੀ ਸਿੰਘ 
ਕਪਿਲ-ਗਿੰਨੀ ਦੀ ਦੋਸਤੀ 'ਤੇ ਭਾਰਤੀ ਸ਼ਰਮਾ ਨੇ ਕਿਹਾ ਕਿ ਕਪਿਲ ਦਾ ਵਿਆਹ ਮੇਰੇ ਲਈ ਦੀਵਾਲੀ ਦੀ ਤਰ੍ਹਾਂ ਹੈ। ਗਿੰਨੀ ਤੇ ਕਪਿਲ ਇਕ-ਦੂਜੇ ਲਈ ਬਣੇ ਹਨ। ਗਿੰਨੀ ਹਰ ਮਾਮਲੇ 'ਚ ਕਪਿਲ ਲਈ ਪਰਫੈਕਟ ਹੈ। ਜਿਸ ਤਰ੍ਹਾਂ ਉਹ ਉਸ ਦੇ ਕੰਮ ਨੂੰ ਸਮਝਦੀ ਹੈ ਉਹ ਉਸ ਨੂੰ ਪ੍ਰੋਤਸਾਹਿਤ ਕਰਦੀ ਹੈ, ਉਹ ਕਾਬਿਲੇ ਕਾਰੀਫ ਹੈ।

ਲੁਧਿਆਣਾ ਤੇ ਦਿੱਲੀ ਦੇ ਡੇਕੋਰੇਟਰਸ ਕਰ ਰਹੇ ਹਨ ਗਿੰਨੀ ਦੇ ਘਰ ਦੀ ਸਜਾਵਟ
ਗਿੰਨੀ ਚਤਰਥ ਦੇ ਘਰ ਸਜਾਵਟ ਲਈ ਜਲੰਧਰ ਦੀ ਰੇਜਮੈਟੇਜ ਈਵੈਂਟ ਕੰਪਨੀ ਨੇ ਦਿੱਲੀ ਦੀ ਕੰਪਨੀ ਨਾਲ ਟਾਈਅਪ ਕੀਤਾ ਹੈ। ਲੁਧਿਆਣਾ ਦੇ 40 ਵਰਕਰ ਦਿੱਲੀ ਤੋਂ ਮੰਗਵਾਅ ਫੁੱਲਾਂ ਨਾਲ ਸਜਾਵਟ ਕਰ ਰਹੇ ਹਨ। ਕ੍ਰਿਕਟਰ ਹਰਭਜਨ ਦੇ ਵਿਆਹ 'ਚ ਵੀ ਸਜਾਵਟ ਦਾ ਕੰਮ ਇਸੇ ਕੰਪਨੀ ਨੇ ਕੀਤਾ ਸੀ।

ਦੀਪਿਕਾ ਦੀ ਟੀਮ ਕਰ ਰਹੀ ਫੋਟੋਗ੍ਰਾਫੀ
ਅਭਿਨੇਤਾ ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ, ਕਿਸ਼ਵਰ ਮਰਚਟ ਤੇ ਸੁਯਸ਼ ਦੇ ਵਿਆਹ ਫੋਟੋਗ੍ਰਾਫੀ ਕਰ ਚੁੱਕੀ ਦੀਪਿਕਾ'ਸ ਦੀਪ ਕਲਿਕਸ ਨਾਂ ਦੀ ਕੰਪਨੀ ਹੀ ਕਪਿਲ ਤੇ ਗਿੰਨੀ ਦੇ ਵਿਆਹ ਦੇ ਸਾਰੇ ਪ੍ਰੋਗਰਾਮਾਂ ਦੀ ਫੋਟੋਗ੍ਰਾਫੀ ਕਰ ਰਹੀ ਹੈ। ਨਿਊਯਾਰਕ 'ਚ ਪੜੀ ਦੀਪਿਕਾ ਸ਼ਰਮਾ ਇਸ ਸੈਲੀਬ੍ਰਿਟੀ ਫੋਟੋਗ੍ਰਾਫੀ ਕੰਪਨੀ ਦੀ ਮਾਲਕਨ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News