ਬਾਲੀਵੁੱਡ ਦੇ ਬਾਦਸ਼ਾਹ ਦੀ ''ਦੀਵਾਨੀ'' ਹੈ ਕਪਿਲ ਦੀ ਹੋਣ ਵਾਲੀ ਪਤਨੀ ਗਿੰਨੀ

Wednesday, December 5, 2018 9:43 AM

ਅੰਮ੍ਰਿਤਸਰ/ਜਲੰਧਰ (ਸਫਰ) : ਕਾਮੇਡੀ ਕਿੰਗ ਕਪਿਲ ਸ਼ਰਮਾ ਦੀ 'ਗਿੰਨੀ ਚਤਰਥ' ਸ਼ਾਹਰੁਖ ਖਾਨ ਦੀ 'ਦੀਵਾਨੀ' ਹੈ, ਵਿਕੀਪੀਡੀਆ 'ਤੇ ਕਪਿਲ 'ਬੁਆਏਫ੍ਰੈਂਡ' ਹੈ। 'ਕਪਿਲ-ਗਿੰਨੀ' ਦੇ ਵਿਆਹ ਦੀ ਤਰੀਕ ਮੁਕੱਰਰ ਹੁੰਦੇ ਹੀ 'ਪ੍ਰਿੰਟ ਮੀਡੀਆ' ਤੋਂ ਲੈ ਕੇ 'ਇਲੈਕਟ੍ਰੋਨਿਕ ਮੀਡੀਆ' ਹੋਵੇ ਜਾਂ 'ਸੋਸ਼ਲ ਮੀਡੀਆ', ਸਭ ਜਗ੍ਹਾ 'ਕਪਿਲ-ਗਿੰਨੀ' ਦੇ ਚਰਚਾ ਹਨ। 2018 ਵਿਚ ਦੇਸ਼ ਦੇ ਪਾਪੂਲਰ ਸੈਲੀਬ੍ਰੇਟ ਅਤੇ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ, ਟੀ. ਵੀ. ਸ਼ੋਅ ਤੋਂ ਲੈ ਕੇ ਪਾਲੀਵੁੱਡ 'ਚ ਆਪਣੀ ਬਹੁਪੱਖੀ ਪ੍ਰਤਿਭਾ ਨਾਲ ਫੇਸਬੁੱਕ 'ਤੇ ਕਪਿਲ ਸ਼ਰਮਾ ਨਾਲ ਜੁੜੀਆਂ ਯਾਦਾਂ ਲੋਕ ਸਾਂਝੀਆਂ ਕਰ ਰਹੇ ਹਨ। ਜਿਨ੍ਹਾਂ ਨੂੰ ਵਿਆਹ ਦਾ ਸੱਦਾ ਮਿਲਿਆ ਹੈ, ਉਹ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ ਤੇ ਜਿਨ੍ਹਾਂ ਨੂੰ ਨਹੀਂ ਮਿਲਿਆ ਉਹ ਇੰਤਜ਼ਾਰ ਕਰ ਰਹੇ ਹਨ।
PunjabKesari
ਅੰਮ੍ਰਿਤਸਰ 'ਚ ਜਨਮੇ ਕਪਿਲ ਨੇ ਪੰਜਾਬ ਦੀ ਮਿੱਟੀ ਦੀ ਮਹਿਕ ਹਾਸੇ ਦੇ ਜ਼ਰੀਏ ਦੁਨੀਆ ਭਰ ਵਿਚ ਮਹਿਕਾਈ, ਉਥੇ ਹੀ ਹਾਸੇ ਦੇ ਸੁਪਰਸਟਾਰ ਕਪਿਲ ਸ਼ਰਮਾ ਲਈ 2018 ਦੀ 12 ਦਸੰਬਰ ਤਰੀਕ ਜਿਥੇ ਸਾਲ ਦੇ 12 ਮਹੀਨਿਆਂ ਲਈ ਉਨ੍ਹਾਂ ਦੀ ਜ਼ਿੰਦਗੀ ਵਿਚ 'ਗਿੰਨੀ' ਬਣ ਕੇ ਆ ਰਹੀ ਹੈ, ਉਥੇ ਹੀ ਕਪਿਲ-ਗਿੰਨੀ ਨੂੰ ਲੈ ਕੇ ਅੰਮ੍ਰਿਤਸਰ 'ਚ ਤਿਆਰੀਆਂ ਚੱਲ ਰਹੀਆਂ ਹਨ। 9 ਦਸੰਬਰ ਨੂੰ ਕਪਿਲ ਤੇ ਗਿੰਨੀ ਅੰਮ੍ਰਿਤਸਰ ਆਉਣ ਵਾਲੇ ਹਨ, 10 ਨੂੰ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਕੋਠੀ ਨੇੜੇ 'ਕਪਿਲ-ਗਿੰਨੀ' ਮਹਾਮਾਈ ਦਾ ਜਗਰਾਤਾ ਕਰਵਾਉਣਗੇ।
PunjabKesari
ਵਿਆਹ ਦਾ ਕਾਰਡ ਲਾਲ, ਰਿਸੈਪਸ਼ਨ ਦਾ 'ਸਮੋਕ ਗ੍ਰੇ'
ਜੇਕਰ ਤੁਹਾਨੂੰ ਕਪਿਲ ਸ਼ਰਮਾ ਦੇ ਵਿਆਹ ਦਾ ਕਾਰਡ ਆਇਆ ਹੈ ਤੇ ਸਕੈਨ ਕਾਰਡ ਸੱਦੇ ਦੇ ਤੌਰ 'ਤੇ ਮਿਲੇ ਹਨ ਤਾਂ ਤੁਸੀਂ ਪਹਿਲਾਂ ਸਕੈਨ ਕਾਰਡ ਦਾ ਰੰਗ ਦੇਖ ਕੇ ਹੀ ਵਿਆਹ ਜਾਂ ਰਿਸੈਪਸ਼ਨ ਵਿਚ ਜਾਣਾ ਹੈ। ਕਪਿਲ ਦੇ ਵਿਆਹ ਦੇ 2 ਤਰ੍ਹਾਂ ਦੇ ਕਾਰਡ ਹਨ, ਇਕ ਲਾਲ ਰੰਗ ਦਾ ਸਕੈਨ ਕਾਰਡ ਹੈ, ਜਿਸ ਨਾਲ ਕਪਿਲ ਦੇ ਵਿਆਹ ਵਿਚ 'ਕਬਾਨਾ' 'ਚ ਸ਼ਾਮਿਲ ਹੋ ਸਕਦੇ ਹੋ, ਜੋ ਕਾਰਡ ਰਿਸੈਪਸ਼ਨ ਦਾ ਹੈ ਉਹ 'ਸਮੋਕ ਗ੍ਰੇ' ਹੈ।
PunjabKesari
'ਕਪਿਲ-ਗਿੰਨੀ' ਅਤੇ 12-12-2018 ਦਾ ਯੋਗ
ਪੰਡਿਤ ਲੱਲੂ ਸ਼ੁਕਲਾ (ਅੰਕ ਜੋਤਿਸ਼ੀ, ਅਯੋਧਿਆ ਵਾਲੇ) ਕਹਿੰਦੇ ਹਨ ਕਿ 'ਕਪਿਲ-ਗਿੰਨੀ' ਦੇ ਵਿਆਹ ਦੀ ਤਰੀਕ 12-12-2018 ਤੈਅ ਕੀਤੀ ਗਈ ਹੈ। ਤਰੀਕ ਦੇ ਸਾਰੇ ਗੁਣਕ ਅੰਕ ਹਨ। ਗੁਣਕ ਅੰਕ ਦਾ ਵਿਆਹ ਹਮੇਸ਼ਾ ਜ਼ਿੰਦਗੀ ਵਿਚ ਖੁਸ਼ੀਆਂ ਦਿੰਦੀਆਂ ਹੈ, ਔਲਾਦ ਸੁੱਖ ਜਲਦੀ ਮਿਲਦਾ ਹੈ। ਕਪਿਲ ਦਾ ਜਨਮ 2-4-1981 ਦਾ ਹੈ, ਜਨਮ ਤੋਂ 'ਦੋ ਦੂਣੀ ਚਾਰ' ਅਤੇ 19 ਅਤੇ 81 ਦਾ ਜੋੜ 100 ਬਣਦਾ ਹੈ, ਜੋ ਅੰਕ ਜੋਤਿਸ਼ ਵਿਚ ਕਪਿਲ ਨੂੰ ਸੁਪਰਸਟਾਰ ਬਣਾਉਂਦਾ ਹੈ। ਗਿੰਨੀ ਦਾ ਜਨਮ 18-11-1989 ਹੈ, ਉਸ ਦੇ ਜਨਮ ਤਰੀਕ ਵਿਚ 18 'ਚ ਮਹੀਨੇ 11 ਘਟਾਉਣ 'ਤੇ ਬਾਕੀ 7 ਬਚਦੇ ਹਨ ਅਤੇ 19 ਅਤੇ 89 ਜੋੜਨ 'ਤੇ ਗਿਣਤੀ 108 ਆਉਂਦੀ ਹੈ।

PunjabKesari

108 ਅੰਕ ਜੋਤਿਸ਼ੀ ਵਿੱਦਿਆ ਵਿਚ ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ। ਇਸ ਅੰਕ ਦੇ ਜੋੜ ਵਾਲੀਆਂ ਸੁਹਾਗਣਾਂ ਨੂੰ ਅਜਿਹਾ ਪਤੀ ਮਿਲਦਾ ਹੈ ਜੋ ਜ਼ਿੰਦਗੀ ਭਰ ਪਤਨੀ ਨੂੰ ਦਿੱਤੇ ਗਏ 7 ਵਚਨ ਨਿਭਾਉਂਦਾ ਹੈ। ਵਿਆਹ ਦੀ ਤਰੀਕ 12 ਤੇ ਮਹੀਨਾ ਵੀ 12ਵਾਂ ਹੈ, ਅਜਿਹੇ 'ਚ ਦੋਵਾਂ ਦੇ ਜੋੜ 3-3 ਆਉਂਦੇ ਹਨ। ਅੰਕ ਜੋਤਿਸ਼ੀ ਮੰਨਦੇ ਹਨ ਕਿ 'ਕਪਿਲ-ਗਿੰਨੀ' ਨੂੰ ਔਲਾਦ ਪ੍ਰਾਪਤੀ ਦਾ ਸੁੱਖ 2019 'ਚ ਬੇਟੇ ਦਾ ਯੋਗ ਬਣ ਰਿਹਾ ਹੈ ਕਿਉਂਕਿ 1, 3, 5, 7, 9 ਅੰਕ ਬੇਟੇ ਦੇ ਯੋਗ ਬਣਾਉਂਦੇ ਹਨ।

PunjabKesari


Edited By

Sunita

Sunita is news editor at Jagbani

Read More