ਵਿਆਹ 'ਚ ਗਿੰਨੀ ਨੇ ਇਸ ਤਰ੍ਹਾਂ ਲਿਆ 'ਵਾਹਿਗੁਰੂ ਦਾ ਆਸਰਾ'

12/5/2018 1:49:28 PM

ਜਲੰਧਰ (ਬਿਊਰੋ) : ਕਾਮੇਡੀਅਨ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਦਾ ਵਿਆਹ ਜਲੰਧਰ 'ਚ 12 ਦਸੰਬਰ ਨੂੰ ਹੋਵੇਗਾ। ਵਿਆਹ 'ਚ ਕੁਝ ਦਿਨ ਬਚੇ ਹਨ। ਗਿੰਨੀ ਦੇ ਘਰ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਸੋਸ਼ਲ ਮੀਡੀਆ 'ਤੇ ਗਿੰਨੀ ਦੇ ਘਰ ਹੋਈ ਬੈਂਗਲ ਸੈਰੇਮਨੀ ਅਤੇ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ ਹਨ। ਗਿੰਨੀ ਦੇ ਪਰਿਵਾਰ ਵਲੋਂ ਵਿਆਹ ਤੋਂ ਪਹਿਲਾਂ ਹੋਣ ਵਾਲੀਆਂ ਇਨ੍ਹਾਂ ਰਸਮਾਂ ਦਾ ਆਯੋਜਨ ਕੀਤਾ ਗਿਆ। ਇਸ ਵਿਚ ਉਨ੍ਹਾਂ ਦੇ ਪਰਿਵਾਰ ਵਾਲੇ ਸ਼ਾਮਲ ਹੋਏ। ਬੈਂਗਲ ਸੈਰੇਮਨੀ 'ਚ ਗਿੰਨੀ ਨੇ ਲਾਲ ਰੰਗ ਦਾ ਸ਼ਰਾਰਾ ਪਹਿਨਿਆ ਹੈ।

PunjabKesari

ਤਸਵੀਰਾਂ 'ਚ ਉਹ ਬਹੁਤ ਖੁਬਸੂਰਤ ਦਿਖ ਰਹੀ ਹੈ। ਗਿੰਨੀ ਦੇ ਘਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਦੀ ਸੈਰੇਮਨੀ ਵੀ ਹੋਈ। ਇਸ ਫੰਕਸ਼ਨ ਵਿਚ ਗਿੰਨੀ ਨੇ ਵਾਈਨ ਕਲਰ ਦਾ ਇੰਡੀਅਨ ਅਟਾਇਰ ਪਹਿਨਿਆ। ਆਪਣੀ ਜ਼ਿੰਦਗੀ ਦਾ ਨਵਾਂ ਚੈਪਟਰ ਸ਼ੁਰੂ ਕਰਨ ਲਈ ਗਿੰਨੀ ਕਾਫੀ ਐਕਸਾਈਟਿਡ ਹੈ। 10 ਦਸੰਬਰ ਨੂੰ ਕਪਿਲ ਸ਼ਰਮਾ ਦੇ ਘਰ ਮਾਤਾ ਦੀ ਚੌਂਕੀ ਰੱਖੀ ਗਈ ਹੈ। ਵਿਆਹ ਤੋਂ ਬਾਅਦ ਕਪਿਲ ਆਪਣੇ ਹੋਮ ਟਾਊਨ ਅੰਮ੍ਰਿਤਸਰ 'ਚ 14 ਦਸੰਬਰ ਨੂੰ ਰਿਸੈਪਸ਼ਨ ਪਾਰਟੀ ਦੇਣਗੇ। 
PunjabKesari
'ਕਪਿਲ-ਗਿੰਨੀ' ਅਤੇ 12-12-2018 ਦਾ ਯੋਗ 
ਪੰਡਿਤ ਲੱਲੂ ਸ਼ੁਕਲਾ (ਅੰਕ ਜੋਤਿਸ਼ੀ, ਅਯੋਧਿਆ ਵਾਲੇ) ਕਹਿੰਦੇ ਹਨ ਕਿ 'ਕਪਿਲ-ਗਿੰਨੀ' ਦੇ ਵਿਆਹ ਦੀ ਤਰੀਕ 12-12-2018 ਤੈਅ ਕੀਤੀ ਗਈ ਹੈ। ਤਰੀਕ ਦੇ ਸਾਰੇ ਗੁਣਕ ਅੰਕ ਹਨ। ਗੁਣਕ ਅੰਕ ਦਾ ਵਿਆਹ ਹਮੇਸ਼ਾ ਜ਼ਿੰਦਗੀ ਵਿਚ ਖੁਸ਼ੀਆਂ ਦਿੰਦੀਆਂ ਹੈ, ਔਲਾਦ ਸੁੱਖ ਜਲਦੀ ਮਿਲਦਾ ਹੈ। ਕਪਿਲ ਦਾ ਜਨਮ 2-4-1981 ਦਾ ਹੈ, ਜਨਮ ਤੋਂ 'ਦੋ ਦੂਣੀ ਚਾਰ' ਅਤੇ 19 ਅਤੇ 81 ਦਾ ਜੋੜ 100 ਬਣਦਾ ਹੈ, ਜੋ ਅੰਕ ਜੋਤਿਸ਼ ਵਿਚ ਕਪਿਲ ਨੂੰ ਸੁਪਰਸਟਾਰ ਬਣਾਉਂਦਾ ਹੈ। ਗਿੰਨੀ ਦਾ ਜਨਮ 18-11-1989 ਹੈ, ਉਸ ਦੇ ਜਨਮ ਤਰੀਕ ਵਿਚ 18 'ਚ ਮਹੀਨੇ 11 ਘਟਾਉਣ 'ਤੇ ਬਾਕੀ 7 ਬਚਦੇ ਹਨ ਅਤੇ 19 ਅਤੇ 89 ਜੋੜਨ 'ਤੇ ਗਿਣਤੀ 108 ਆਉਂਦੀ ਹੈ।

PunjabKesari

108 ਅੰਕ ਜੋਤਿਸ਼ੀ ਵਿੱਦਿਆ ਵਿਚ ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ। ਇਸ ਅੰਕ ਦੇ ਜੋੜ ਵਾਲੀਆਂ ਸੁਹਾਗਣਾਂ ਨੂੰ ਅਜਿਹਾ ਪਤੀ ਮਿਲਦਾ ਹੈ ਜੋ ਜ਼ਿੰਦਗੀ ਭਰ ਪਤਨੀ ਨੂੰ ਦਿੱਤੇ ਗਏ 7 ਵਚਨ ਨਿਭਾਉਂਦਾ ਹੈ। ਵਿਆਹ ਦੀ ਤਰੀਕ 12 ਤੇ ਮਹੀਨਾ ਵੀ 12ਵਾਂ ਹੈ, ਅਜਿਹੇ 'ਚ ਦੋਵਾਂ ਦੇ ਜੋੜ 3-3 ਆਉਂਦੇ ਹਨ।  ਅੰਕ ਜੋਤਿਸ਼ੀ ਮੰਨਦੇ ਹਨ ਕਿ 'ਕਪਿਲ-ਗਿੰਨੀ' ਨੂੰ ਔਲਾਦ ਪ੍ਰਾਪਤੀ ਦਾ ਸੁੱਖ 2019 'ਚ ਬੇਟੇ ਦਾ ਯੋਗ ਬਣ ਰਿਹਾ ਹੈ ਕਿਉਂਕਿ 1, 3, 5, 7, 9 ਅੰਕ ਬੇਟੇ ਦੇ ਯੋਗ ਬਣਾਉਂਦੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News