ਕਪਿਲ ਦੀ ਰਿਸੈਪਸ਼ਨ 'ਚ ਦੇਖੋ ਮਜੀਠੀਆ ਦੀਆਂ ਕਲਾਕਾਰਾਂ ਨਾਲ ਜੱਫੀਆਂ

12/15/2018 4:25:55 PM

ਜਲੰਧਰ (ਬਿਊਰੋ) : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਤੇ ਗਿੰਨੀ ਚਤਰਥ 12 ਤੇ 13 ਦਸੰਬਰ ਨੂੰ ਦੋ ਵੱਖਰੇ-ਵੱਖਰੇ ਰੀਤੀ-ਰਿਵਾਜ਼ਾਂ ਨਾਲ ਹਮੇਸ਼ਾ ਲਈ ਇਕ-ਦੂਜੇ ਦੇ ਹੋ ਗਏ ਹਨ। ਬੀਤੇ ਦਿਨੀਂ ਕਪਿਲ ਤੇ ਗਿੰਨੀ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਅੰਮ੍ਰਿਤਸਰ 'ਚ ਸੀ, ਜਿਸ ਕਪਿਲ ਦੇ ਰਿਸ਼ਤੇਦਾਰਾਂ ਤੇ ਦੋਸਤ ਪਹੁੰਚੇ।

PunjabKesari

ਕਪਿਲ ਦੀ ਰਿਸੈਪਸ਼ਨ ਪਾਰਟੀ 'ਚ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਨਾਲ ਭਗਵੰਤ ਮਾਨ, ਮਜੀਠੀਆਂ, ਮਲਕੀਤ ਸਿੰਘ, ਗੁਰਪ੍ਰੀਤ ਘੁੱਗੀ ਨਜ਼ਰ ਆਏ।

PunjabKesari

ਇਸ ਤੋਂ ਇਲਾਵਾ ਸੁਨੰਧਾ ਸ਼ਰਮਾ, ਪ੍ਰੀਤ ਹਰਪਾਲ, ਸਤਿੰਦਰ ਸੱਤੀ, ਸਤਿੰਦਰ ਸਰਤਾਜ ਵਰਗੇ ਨਾਮੀ ਕਲਾਕਾਰ ਵੀ ਪਹੁੰਚੇ ਸਨ।

PunjabKesari

ਇਸ ਦੌਰਾਨ ਦੀਆਂ ਕਈ ਤਸਵੀਰਾਂ ਕਪਿਲ ਦੇ ਫੈਨ ਕਲੱਬ ਅਕਾਊਂਟ 'ਤੇ ਸ਼ੇਅਰ ਕੀਤੀਆਂ ਗਈਆਂ ਹਨ।

PunjabKesari

ਕਪਿਲ ਦੀ ਰਿਸੈਪਸ਼ਨ ਪਾਰਟੀ 'ਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉੱਘੇ ਗਾਇਕ ਦਲੇਰ ਮਹਿੰਦੀ ਨੇ ਆਪਣੇ ਗੀਤਾਂ ਨਾਲ ਚਾਰ ਚੰਨ ਲਾਏ।

PunjabKesari

ਉਨ੍ਹਾਂ ਨੇ ਆਪਣੇ ਸੁਪਰਹਿੱਟ ਗੀਤਾਂ ਨਾਲ ਮੌਜੂਦਾਂ ਲੋਕਾਂ ਨੂੰ ਖੂਬ ਨਚਾਇਆ, ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

PunjabKesari
ਦੱਸ ਦੇਈਏ ਕਿ ਕਾਮੇਡੀਅਨ ਕਪਿਲ ਸ਼ਰਮਾ ਨੇ ਇਸ ਦੌਰਾਨ ਪਰਪਲ ਕਲਰ ਦੀ ਸ਼ੇਰਵਾਨੀ 'ਚ ਪਾਈ ਸੀ।

PunjabKesari

ਉਥੇ ਹੀ ਗਿੰਨੀ ਨੇ ਮਲਟੀ ਕਲਰ ਦੀ ਟ੍ਰਡੀਸ਼ਨਲ ਆਊਟਫਿੱਟ ਪਾਈ ਸੀ, ਜਿਸ 'ਚ ਉਹ ਬੇਹੱਦ ਸ਼ਾਨਦਾਰ ਲੱਗ ਰਹੀ ਹੈ।

PunjabKesari

ਗਿੰਨੀ ਨੇ ਹੱਥਾਂ 'ਚ ਲਾਲ ਚੂੜਾ, ਗਲੇ 'ਚ ਮੰਗਲਸੂਤਰ, ਭਾਰੀ ਗਹਿਣੇ, ਮੱਥੇ 'ਤੇ ਟਿੱਕਾ ਲਾਇਆ ਸੀ। ਇਸ ਲੁੱਕ 'ਚ ਕਪਿਲ ਤੇ ਗਿੰਨੀ ਕਾਫੀ ਸ਼ਾਨਦਾਰ ਲੱਗ ਰਹੇ ਸਨ।

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News