ਬੈਂਗਲ ਸੈਰੇਮਨੀ 'ਤੇ ਛਾਇਆ ਗਿੰਨੀ ਦਾ ਲੁੱਕ, ਸੱਸ ਤੇ ਨਨਾਣ ਨੇ ਨਿਭਾਈਆਂ ਖਾਸ ਰਸਮਾਂ

Tuesday, December 4, 2018 10:41 AM

ਜਲੰਧਰ (ਬਿਊਰੋ) : 'ਸੂਹੇ ਵੇ ਚੀਰੇ ਵਾਲਿਆ ਮੈਂ ਕਹਿਣੀ ਆਂ... ਕਰ ਛੱਤਰੀ ਦੀ ਛਾਂ ਮੈਂ ਛਾਵੇਂ ਬਹਿਨੀ ਹਾਂ...' ਗੀਤਾਂ ਤੇ ਢੋਲ ਦੀ ਧੁੰਨ 'ਤੇ ਨੱਚਦੀ ਗਿੰਨੀ ਚਤਰਥ ਤੇ ਉਸ ਦੀਆਂ ਸਹੇਲੀਆਂ ਨੇ ਖੂਬ ਇੰਜੁਆਏ ਕੀਤਾ। ਇਸ ਖੁਸ਼ੀ ਦੇ ਮੌਕੇ ਕੋਈ ਕਿਵੇਂ ਭੰਗੜਾ ਪਾਉਣ ਤੋਂ ਪਿੱਛੇ ਹੱਟਦਾ।

PunjabKesari

ਸ਼ਾਮ 6 ਵਜੇ ਦੇ ਕਰੀਬ ਗਿੰਨੀ ਦੇ ਘਰ 'ਚ ਬਣੇ 'ਬਿੰਦੀ ਐਂਡ ਬੈਂਗਲ ਬਾਰ' 'ਚ 'ਬੈਂਗਲ ਸੈਰੇਮਨੀ' ਹੋਈ। ਇਸ ਦੌਰਾਨ ਗਿੰਨੀ ਦੀਆਂ ਕਈ ਸਹੇਲੀਆਂ ਉਸ ਲਈ ਲਾਲ ਤੇ ਹਰੀਆਂ ਚੂੜੀਆਂ ਲੈ ਕੇ ਪਹੁੰਚੀਆਂ।

PunjabKesari

ਗਿੰਨੀ ਨੂੰ ਆਸ਼ਰੀਵਾਦ ਦੇਣ ਲਈ ਕਪਿਲ ਸ਼ਰਮਾ ਦਾ ਭਰਾ ਅਸ਼ੋਕ ਸ਼ਰਮਾ, ਮਾਂ ਜਨਕ ਰਾਣੀ ਨਾਲ ਭੈਣ ਪੂਜਾ ਦੇਵਗਣ ਤੇ ਕਈ ਹੋਰ ਰਿਸ਼ਤੇਦਾਰ ਨਜ਼ਰ ਆਏ।

PunjabKesari

'ਬੈਂਗਲ ਸੈਰੇਮਨੀ' ਤੋਂ ਪਹਿਲਾਂ ਗਿੰਨੀ ਨੇ 'ਬਾਬਾ ਮੁਰਾਦਸ਼ਾਹ' ਜਾ ਕੇ ਆਪਣੇ ਨਵੀਂ ਜ਼ਿੰਦਗੀ ਦੇ ਸਫਰ ਲਈ ਦੁਆਵਾਂ ਮੰਗੀਆਂ ਤੇ ਆਸ਼ੀਰਵਾਦ ਲਿਆ।
PunjabKesari
ਬਨਾਰਸੀ ਸ਼ਰਟ ਨਾਲ ਜਰੀਦਾਰ ਲਾਚਾ
ਗਿੰਨੀ ਚਤਰਥ ਨੇ ਤਿੱਲੇ ਤੇ ਜਰੀ ਦੇ ਵਰਕ ਵਾਲੀ ਬਨਾਰਸੀ ਸ਼ਰਟ ਤੇ ਲਾਚਾ ਪਾਇਆ ਸੀ। ਪੈਰਾਂ 'ਚ ਤਿੱਲੇ ਵਾਲੀ ਪੰਜਾਬੀ ਜੁੱਤੀ ਪਾਈ ਸੀ। 

PunjabKesari
ਟੈਂਪਲ ਜ਼ਿਊਲਰੀ ਸੈਂਟਰਲ ਅਟ੍ਰੈਕਸ਼ਨ
ਗਿੰਨੀ ਚਤਰਥ ਨੇ ਜ਼ਿਊਲਰੀ ਨਾਲ ਸਾਊਥ ਇੰਡੀਅਨ ਲਵ ਹਰਮ ਸਟਾਈਲ ਦਾ ਲੰਬਾ ਨੈੱਕਲੇਸ ਪਾਇਆ ਸੀ। ਇਸ ਨੈੱਕਲੇਸ ਦਾ ਖਾਸ ਗੱਲ ਇਹ ਸੀ ਕਿ ਇਸ ਹਾਰ 'ਚ ਦੇਵੀ ਦੀ ਪ੍ਰਤਿਮਾ ਰਹਿੰਦੀ ਹੈ। ਇਸ ਨੂੰ ਟੈਂਪਲ ਜ਼ਿਊਰਲੀ ਵੀ ਆਖਦੇ ਹਨ। 
PunjabKesari
10 ਨੂੰ ਅੰਮ੍ਰਿਤਸਰ 'ਚ 'ਜਾਗਰਣ'
ਕਪਿਲ ਸ਼ਰਮਾ ਦੀ ਭੈਣ ਦੇ ਘਰ 10 ਦਸੰਬਰ ਨੂੰ 'ਜਾਗਰਣ' ਹੋਵੇਗਾ, ਜਿਸ 'ਚ ਗਿੰਨੀ ਦਾ ਪੂਰਾ ਪਰਿਵਾਰ ਸ਼ਾਮਲ ਹੋਵੇਗਾ। 

PunjabKesari

ਪੰਜਾਬੀ ਕਲਾਕਾਰਾਂ ਨੂੰ ਦਿੱਤਾ ਵਿਆਹ ਦਾ ਸੱਦਾ
ਅੰਮ੍ਰਿਤਸਰ 'ਚ ਕਪਿਲ ਸ਼ਰਮਾ ਦੇ ਘਰ ਵੀ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਮਹਿਮਾਨ ਆਉਣੇ ਵੀ ਸ਼ੁਰੂ ਹੋ ਗਏ ਹਨ।

PunjabKesari

ਕਪਿਲ ਨੇ ਖੁਦ ਪੰਜਾਬੀ ਮਸ਼ਹੂਰ ਐਕਟਰ ਤੇ ਗਾਇਕ ਰੋਸ਼ਨ ਪ੍ਰਿੰਸ ਨੂੰ ਵਿਆਹ ਦਾ ਕਾਰਡ ਦਿੱਤਾ, ਜਿਸ ਦੀਆਂ ਤਸਵੀਰਾਂ ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ।

PunjabKesari

PunjabKesari

PunjabKesari

PunjabKesari

PunjabKesari


Edited By

Sunita

Sunita is news editor at Jagbani

Read More