ਗਿੱਪੀ ਦੇ ਬੇਟੇ ਸਰਗੁਣ ਨੂੰ ਸਿਖਾ ਰਹੇ ਨੇ ਡਾਂਸ (ਵੀਡੀਓ)

Saturday, May 11, 2019 8:51 PM
ਗਿੱਪੀ ਦੇ ਬੇਟੇ ਸਰਗੁਣ ਨੂੰ ਸਿਖਾ ਰਹੇ ਨੇ ਡਾਂਸ (ਵੀਡੀਓ)

ਜਲੰਧਰ (ਬਿਊਰੋ)— ਅਕਸਰ ਵੱਡਿਆਂ ਵਲੋਂ ਛੋਟੇ ਬੱਚਿਆਂ ਨੂੰ ਡਾਂਸ ਸਿਖਾਉਂਦੇ ਦੇਖਿਆ ਗਿਆ ਹੈ ਪਰ ਕਦੇ ਛੋਟੇ ਬੱਚੇ ਇਕ ਵੱਡੀ ਹਿੱਟ ਅਦਾਕਾਰਾ ਨੂੰ ਡਾਂਸ ਸਿਖਾਉਣ ਇਹ ਪਹਿਲੀ ਵਾਰ ਦੇਖਿਆ ਗਿਆ। ਦਰਅਸਲ ਇਹ ਡਾਂਸ ਦਾ ਪ੍ਰੋਗਰਾਮ ਗਿੱਪੀ ਗਰੇਵਾਲ ਦੇ ਘਰ 'ਚ ਹੋਇਆ, ਜਿਥੇ ਗਿੱਪੀ ਗਰੇਵਾਲ ਦੇ ਦੋਵੇਂ ਬੇਟੇ ਸ਼ਿੰਦਾ ਤੇ ਏਕਮ ਸਰਗੁਣ ਮਹਿਤਾ ਨੂੰ ਡਾਂਸ ਸਿਖਾਉਂਦੇ ਨਜ਼ਰ ਆ ਰਹੇ ਹਨ। ਡਾਂਸ ਦੀ ਇਹ ਵੀਡੀਓ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ 'ਚ ਗਿੱਪੀ ਨੇ ਲਿਖਿਆ, 'ਡਾਂਸ ਸਿਖਾ ਦਿੱਤਾ ਅੱਜ ਸਰਗੁਣ ਮਹਿਤਾ ਨੂੰ, ਸ਼ਿੰਦਾ ਤੇ ਏਕਮ ਮੇਰੇ ਵਰਗਾ ਡਾਂਸ ਕਰਦੇ ਆ।'

 
 
 
 
 
 
 
 
 
 
 
 
 
 

Dance 💃 sikah dita ajj @sargunmehta nu ...👌 Shinda te Ekom Mere warga dance karde aa..🙈 #chandigarhamritsarchandigarh #gippygrewal #24may2019

A post shared by Gippy Grewal (@gippygrewal) on May 10, 2019 at 11:41pm PDT

ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਦੀ ਫਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' 24 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਨੂੰ ਕਰਨ ਆਰ. ਗੁਲਿਆਨੀ ਨੇ ਡਾਇਰੈਕਟ ਕੀਤਾ ਹੈ। ਫਿਲਮ ਦਾ ਟਰੇਲਰ ਤੇ ਹੁਣ ਤਕ ਰਿਲੀਜ਼ ਹੋਏ ਦੋਵੇਂ ਗੀਤ ਦਰਸ਼ਕਾਂ ਵਲੋਂ ਖੂਬ ਪਸੰਦ ਕੀਤੇ ਜਾ ਰਹੇ ਹਨ ਤੇ ਫਿਲਮ ਤੋਂ ਵੀ ਦਰਸ਼ਕ ਬੇਹੱਦ ਉਮੀਦਾਂ ਲਗਾ ਕੇ ਬੈਠੇ ਹਨ।


Edited By

Lakhan

Lakhan is news editor at Jagbani

Read More