ਕਿਉਂ ਗਿੱਪੀ ਨੂੰ ਪਸੰਦ ਹੈ ਇਹ ਜਗ੍ਹਾ, ਜਿਸ ਦੀਆਂ ਤਸਵੀਰਾਂ ਲਗਾਤਾਰ ਕਰ ਰਹੇ ਨੇ ਸ਼ੇਅਰ
1/16/2019 10:26:15 AM
ਜਲੰਧਰ (ਬਿਊਰੋ) — ਪੰਜਾਬੀ ਫਿਲਮ ਜਗਤ ਦੇ ਡਾਇਰੈਕਟਰ, ਐਕਟਰ ਤੇ ਗਾਇਕ ਗਿੱਪੀ ਗਰੇਵਾਲ, ਜੋ ਆਪਣੀ ਮਿਹਨਤ ਸਦਕਾ ਕਾਮਯਾਬੀਆਂ ਦੀਆਂ ਬੁਲੰਦੀਆਂ 'ਤੇ ਪਹੁੰਚੇ ਹਨ ਇਕ ਵਾਰ ਫਿਰ ਚਰਚਾ 'ਚ ਛਾਏ ਹੋਏ ਹਨ। ਚਰਚਾ 'ਚ ਆਉਣ ਦਾ ਕਾਰਨ ਗਿੱਪੀ ਗਰੇਵਾਲ ਸੁਪਰਹਿੱਟ ਪੰਜਾਬੀ ਫਿਲਮ 'ਅਰਦਾਸ' ਦਾ ਸੀਕਵਲ 'ਅਰਦਾਸ-2' ਹੈ।
ਦੱਸ ਦਈਏ ਇਸ ਫਿਲਮ ਦੀ ਕਹਾਣੀ, ਸਕ੍ਰੀਨਪਲੇਅ ਗਿੱਪੀ ਗਰੇਵਾਲ ਤੇ ਰਾਣਾ ਰਣਬੀਰ ਵਲੋਂ ਲਿਖੇ ਗਏ ਹਨ। ਗਿੱਪੀ ਗਰੇਵਾਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਏ ਦਿਨ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਆਉਣ ਵਾਲੀ ਇਸ ਫਿਲਮ ਦੀਆਂ ਤਸਵੀਰ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ ਦੇ ਕੈਪਸ਼ਨ ''ਦਾਤਾ ਜੀ ਮਿਹਰ ਕਰੋ… #Ardaas2 ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ ਤੇ ਤੁਹਾਡੀਆਂ ਦੁਆਵਾਂ ਦੀ ਲੋੜ ਹੈ..' ਲਿਖਿਆ ਹੈ।
ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਦੀ ਫਿਲਮ 'ਅਰਦਾਸ 2' ਦੀ ਸ਼ੂਟਿੰਗ ਕੈਨੇਡਾ 'ਚ ਹੋ ਚੁੱਕੀ ਹੈ। ਇਸ ਫਿਲਮ ਨੂੰ ਡਾਇਰੈਕਟਰ ਖੁਦ ਗਿੱਪੀ ਗਰੇਵਾਲ ਹੀ ਕਰ ਰਹੇ ਹਨ। ਰਾਣਾ ਰਣਬੀਰ ਨੇ ਫਿਲਮ ਦੇ ਡਾਇਲਾਗ ਵੀ ਲਿਖੇ ਹਨ। ਗਿੱਪੀ ਗਰੇਵਾਲ ਇਸ ਤੋਂ ਪਹਿਲਾਂ ਵੀ ਡਾਇਰੈਕਟਰ ਵੱਜੋਂ 'ਅਰਦਾਸ', 'ਮਰ ਗਏ ਓਏ ਲੋਕੋ' ਤੇ 'ਮੰਜੇ ਬਿਸਤਰੇ 2' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਕੰਮ ਕਰ ਚੁੱਕੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ