ਪਿੰਡ ਵੱਲ ਜਾਂਦਾ ਹਾਂ ਤਾਂ ਪੁਰਾਣਾ ਪੰਜਾਬ ਲੱਭਦਾ ਹਾਂ : ਗਿੱਪੀ ਗਰੇਵਾਲ

4/23/2017 3:58:04 PM

ਜਲੰਧਰ— ਅੱਜ 21ਵੀਂ ਸਦੀ ਹੈ। ਦੁਨੀਆ ਬਦਲ ਰਹੀ ਹੈ। ਪੰਜਾਬ ਵੀ। ਦੇਖ ਕੇ ਅਜੀਬ ਲੱਗਦਾ ਹੈ। ਪਹਿਲਾਂ ਜਿਥੇ ਖੇਤ ਸਨ ਹੁਣ ਫਲੈਟ ਹਨ। ਯਕੀਨ ਨਹੀਂ ਹੁੰਦਾ ਇਹ ਉਹੀ ਪੰਜਾਬ ਹੈ। ਬਚਪਨ ''ਚ ਪਿੰਡ ਦੇ ਲੋਕ ਜਿਸ ਤਰ੍ਹਾਂ ਪਿਆਰ ਨਾਲ ਰਹਿੰਦੇ ਸਨ, ਉਹ ਹੁਣ ਗਾਇਬ ਹੈ। ਜਿਹੜੀ ਭਾਸ਼ਾ ਪਿਆਰ ਨਾਲ ਬੋਲੀ ਜਾਂਦੀ ਸੀ, ਹੁਣ ਉਸ ''ਤੇ ਅੰਗਰੇਜ਼ੀ ਹਾਵੀ ਹੈ। ਜਦੋਂ ਵੀ ਪਿੰਡ ਵੱਲ ਜਾਂਦਾ ਹਾਂ, ਲੱਭਦਾ ਹਾਂ ਉਹੀ ਪੁਰਾਣਾ ਪੰਜਾਬ ਪਰ ਹੁਣ ਉਹ ਸਭ ਨਹੀਂ ਦਿਖਦਾ। ਗਾਇਕ ਗਿੱਪੀ ਗਰੇਵਾਲ ਪਿੰਡ ''ਚ ਬਤੀਤ ਆਪਣੇ ਬਚਪਨ ਨੂੰ ਕੁਝ ਇਨ੍ਹਾਂ ਸ਼ਬਦਾਂ ''ਚ ਬਿਆਨ ਕਰਦੇ ਹਨ।
ਗਾਇਕ ਤੋਂ ਲੇਖਕ ਬਣ ਚੁੱਕੇ ਗਿੱਪੀ ਗਰੇਵਾਲ ਦੱਸਦੇ ਹਨ ਕਿ ਉਨ੍ਹਾਂ ਨੂੰ ਅੱਜ ਵੀ ਪੰਜਾਬ ਦੇ ਪਿੰਡਾਂ ਨਾਲ ਜੁੜੇ ਗੀਤ ਤੇ ਕਹਾਣੀਆਂ ਦਿਖਾਉਣ ''ਚ ਹੀ ਮਜ਼ਾ ਆਉਂਦਾ ਹੈ। ਇਸ ਦਾ ਇਕ ਅਲੱਗ ਨਸ਼ਾ ਹੈ। ਮੈਂ ਜਦੋਂ ''ਅਰਦਾਸ'' ਫਿਲਮ ਲਿਖੀ ਤਾਂ ਪੰਜਾਬ ਨੂੰ ਦੇਖਦਿਆਂ ਲਿਖੀ। ਮੈਂ ਦੇਖਿਆ ਕਿ ਪੰਜਾਬ ਦੇ ਹਰ ਪਿੰਡ ''ਚ ਕਿਸ ਤਰ੍ਹਾਂ ਨਸ਼ਾ ਹੈ। ਧੀ-ਪੁੱਤ ਨੂੰ ਲੈ ਕੇ ਅਲੱਗ ਸੋਚ ਹੈ ਤੇ ਇਸੇ ਤਰ੍ਹਾਂ ਦੀਆਂ ਕਈ ਕੁਰੀਤੀਆਂ ਹਨ। ਕਹਾਣੀ ਲਿਖਣ ਤੋਂ ਬਾਅਦ ਮੈਨੂੰ ਰਾਣਾ ਰਣਬੀਰ ਵਰਗੇ ਕਲਾਕਾਰਾਂ ਦਾ ਸਾਥ ਮਿਲਿਆ। ਉਨ੍ਹਾਂ ਨੇ ਕਹਾਣੀ ''ਚ ਭਾਵਪੂਰਨ ਡਾਇਲਾਗ ਲਿਖੇ। ਸ਼ਾਇਦ ਮੇਰੇ ਤੋਂ ਜ਼ਿਆਦਾ ਉਨ੍ਹਾਂ ਦਾ ਹੱਥ ਹੈ, ਫਿਲਮ ਨੂੰ ਸਹੀ ਦਿਸ਼ਾ ਤਕ ਪਹੁੰਚਾਉਣ ''ਚ। ਪਹਿਲਾਂ ਮੈਨੂੰ ਕਈ ਲੋਕਾਂ ਨੇ ਕਿਹਾ ਕਿ ਇੰਨਾ ਗੰਭੀਰ ਸਿਨੇਮਾ ਪੰਜਾਬ ''ਚ ਕੌਣ ਦੇਖੇਗਾ ਪਰ ਫਿਲਮ ਬਣੀ ਤੇ ਚੱਲੀ ਵੀ। ਉਂਝ ਵੀ ਮੈਂ ਇਸ ''ਚ ਕੋਈ ਲਾਭ ਨਹੀਂ ਦੇਖਿਆ ਸੀ। ਫਿਲਮ ''ਮੰਜੇ ਬਿਸਤਰੇ'' ਲਿਖਦਿਆਂ ਵੀ ਮੇਰੇ ਮਨ ''ਚ ਪੰਜਾਬ ਵੱਸਿਆ ਸੀ। ਇਸੇ ਤਰ੍ਹਾਂ ਪੁਰਾਣੇ ਵਿਆਹਾਂ ''ਚ ਮੰਜੇ ਬਿਸਤਰੇ ਇਕੱਠੇ ਕਰਨ ਦੀ ਆਦਤ ਨੂੰ ਮੈਂ ਫਿਲਮ ''ਚ ਲਿਖਿਆ। ਅੱਜ ਦੇ ਵਿਆਹ ਤਾਂ ਤੁਸੀਂ ਦੇਖਦੇ ਹੀ ਹੋਵੋਗੇ, ਕਿਵੇਂ ਘਰੋਂ ਨਿਕਲ ਕੇ ਪੈਲੇਸ ''ਚ ਜਾ ਚੁੱਕੇ ਹਨ। ਨਾ ਤਾਂ ਪਹਿਲਾਂ ਵਾਲਾ ਪਿਆਰ ਦਿਖਦਾ ਹੈ, ਨਾ ਹੀ ਸੱਭਿਆਚਾਰਕ ਲੋਕ ਗੀਤ। ਅਜਿਹੇ ''ਚ ''ਮੰਜੇ ਬਿਸਤਰੇ'' ਫਿਲਮ ਲਿਖਣ ਦਾ ਇਹ ਸਹੀ ਸਮਾਂ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News