ਗਿੱਪੀ ਗਰੇਵਾਲ ਨੇ ਆਮਿਰ ਖਾਨ ਨਾਲ ਸ਼ੇਅਰ ਕੀਤੀ ਇਹ ਤਸਵੀਰ

8/7/2019 12:57:24 PM

ਜਲੰਧਰ (ਬਿਊਰੋ) - ਪੰਜਾਬੀ ਇੰਡਸਟਰੀ ਦੇ ਵਧਦੇ ਦਾਇਰੇ ਨੇ ਪੰਜਾਬੀ ਕਲਾਕਾਰਾਂ ਦੀ ਪਹੁੰਚ ਨੂੰ ਹੋਰ ਵਧਾ ਦਿੱਤਾ ਹੈ। ਬਾਲੀਵੁੱਡ 'ਚ ਅਕਸਰ ਪੰਜਾਬੀ ਮਿਊਜ਼ਿਕ ਤੇ ਗਾਇਕਾਵਾਂ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ। ਇਸ ਦੇ ਨਾਲ ਬਹੁਤ ਸਾਰੇ ਬਾਲੀਵੁੱਡ ਅਤੇ ਪਾਲੀਵੁੱਡ ਸਿਤਾਰਿਆਂ ਦੀ ਦੋਸਤੀ ਵੀ ਚਰਚਾ 'ਚ ਰਹਿੰਦੀ ਹੈ। ਅਜਿਹੀ ਹੀ ਦੋਸਤੀ ਹੈ ਬਾਲੀਵੁੱਡ ਦੇ ਪ੍ਰਫੈਕਟਨਿਸਟ ਆਮਿਰ ਖਾਨ ਅਤੇ ਪੰਜਾਬੀ ਇੰਡਸਟਰੀ ਦੇ ਦੇਸੀ ਰਾਕਸਟਾਰ ਗਿੱਪੀ ਗਰੇਵਾਲ ਦੀ। ਦੋਵੇਂ ਹੀ ਸਿਤਾਰੇ ਆਪਣੀ -ਆਪਣੀ ਕਲਾ 'ਚ ਮਾਹਿਰ ਹਨ ਅਤੇ ਬਹੁਤ ਵਧੀਆ ਦੋਸਤ ਹਨ। ਗਿੱਪੀ ਗਰੇਵਾਲ ਅਕਸਰ ਆਪਣੇ ਪ੍ਰੋਜੈਕਟਸ ਬਾਰੇ ਆਮਿਰ ਖਾਨ ਨਾਲ ਵਿਚਾਰ ਵਟਾਂਦਰਾ ਕਰਦੇ ਰਹਿੰਦੇ ਹਨ।

 
 
 
 
 
 
 
 
 
 
 
 
 
 

"Friendship is the hardest thing in the world to explain. It’s not something you learn in school. But if you haven’t learned the meaning of friendship, you really haven’t learned anything." I am blessed to have a friend like you Bhaji @_aamirkhan 🙏

A post shared by Gippy Grewal (@gippygrewal) on Aug 6, 2019 at 5:54pm PDT


ਹਾਲ ਹੀ 'ਚ ਗਿੱਪੀ ਗਰੇਵਾਲ ਨੇ ਆਮਿਰ ਖਾਨ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਦੀ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, 'ਦੋਸਤੀ ਨੂੰ ਬਿਆਨ ਕਰਨਾ ਦੁਨੀਆ ਦਾ ਸਭ ਤੋਂ ਮੁਸ਼ਿਕਲ ਕੰਮ ਹੈ। ਇਹ ਕੁਝ ਅਜਿਹਾ ਨਹੀਂ ਹੈ ਜਿਹੜਾ ਸਕੂਲ 'ਚ ਸਿੱਖਿਆ ਜਾ ਸਕੇ ਪਰ ਜੇਕਰ ਤੁਸੀਂ ਦੋਸਤੀ ਦਾ ਮਤਲਬ ਨਹੀਂ ਸਮਝਦੇ ਤਾਂ ਤੁਸੀਂ ਸੱਚੀ ਕੁਝ ਨਹੀਂ ਸਿੱਖ ਸਕਦੇ। ਮੈਂ ਖੁਸ਼ਕਿਸਮਤ ਹਾਂ ਜੋ ਮੈਨੂੰ ਤੁਹਾਡੇ ਵਰਗਾ ਦੋਸਤ ਮਿਲਿਆ ਆਮਿਰ ਖਾਨ ਭਾਜੀ।' ਗਿੱਪੀ ਗਰੇਵਾਲ 1 ਨਵੰਬਰ ਨੂੰ ਸਿਨੇਮਾਘਰਾਂ 'ਚ 'ਡਾਕਾ' ਫਿਲਮ ਰਿਲੀਜ਼ ਹੋਣ ਜਾ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News