ਗਿੱਪੀ ਨੂੰ ਪਸੰਦ ਆਈ ਅਕਸ਼ੈ ਦੀ ''2.0'', ਕੀਤਾ ਇਹ ਖਾਸ ਟਵੀਟ

Wednesday, December 5, 2018 12:02 PM

ਮੁੰਬਈ(ਬਿਊਰੋ) : ਬਾਲੀਵੁੱਡ ਦੇ ਐਕਸ਼ਨ ਖਿਲਾੜੀ ਤੇ ਰਜਨੀਕਾਂਤ ਦੀ ਸਟਾਰ ਫਿਲਮ '2.0' ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਰਹੀ ਹੈ। ਦਿਨੋਂ-ਦਿਨ '2.0' ਬਾਲੀਵੁੱਡ ਦੇ ਕਈ ਰਿਕਾਰਡਜ਼ ਨੂੰ ਤੋੜ ਚੁੱਕੀ ਹੈ। ਇਸ ਫਿਲਮ ਨੇ 6 ਦਿਨਾਂ 'ਚ 122.50 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਹਾਲ ਹੀ 'ਚ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਗਾਇਕ ਤੇ ਐਕਟਰ ਗਿੱਪੀ ਗਰੇਵਾਲ ਨੇ ਇਕ ਟਵੀਟ ਕਰਕੇ '2.0' ਦੇ ਨਿਰਦੇਸ਼ਕ ਐੱਸ. ਸ਼ੰਕਰ ਦੀ ਤਾਰੀਫ ਕਰਦੇ ਹੋਏ ਅਕਸ਼ੈ ਨੂੰ ਵਧਾਈ ਦਿੱਤੀ ਹੈ, ਜਿਸ ਤੋਂ ਬਾਅਦ ਅਕਸ਼ੈ ਨੇ ਗਿੱਪੀ ਦਾ ਧੰਨਵਾਦ ਕੀਤਾ। ਦੱਸ ਦੇਈਏ ਕਿ ਅਕਸ਼ੈ ਤੋਂ ਇਲਾਵਾ ਗਿੱਪੀ ਗਰੇਵਾਲ ਨੇ ਰਜਨੀਕਾਂਤ ਤੇ ਐਮੀ ਜੈਕਸਨ ਨੂੰ ਵੀ '2.0' ਦੀ ਵਧਾਈ ਦਿੱਤੀ ਹੈ। 

 

ਦੱਸ ਦੇਈਏ ਕਿ ਫਿਲਮ '2.0' ਨੇ ਰਿਲੀਜ਼ਿੰਗ ਤੋਂ ਪਹਿਲਾਂ ਹੀ 490 ਕਰੋੜ ਕਮਾਈ ਕਰ ਲਈ ਸੀ। ਇਸ ਫਿਲਮ ਦਾ ਕੁੱਲ ਬਜਟ 550 ਤੋਂ 600 ਕਰੋੜ ਹੈ। ਸੂਤਰਾਂ ਮੁਤਾਬਕ ਫਿਲਮ '2.0' ਦੇ ਡਿਜੀਟਲ ਰਾਈਟਸ 60 ਕਰੋੜ, ਸੈਟੇਲਾਈਟ ਰਾਈਟਸ 120 ਕਰੋੜ, ਨੌਰਥ ਬੈਲਟ ਰਾਈਟਸ 80 ਕਰੋੜ, ਆਂਧਰ ਪ੍ਰਦੇਸ਼ ਤੇ ਤੇਲੰਗਾਨਾ ਰਾਈਟਸ 70 ਕਰੋੜ, ਕਰਨਾਟਕ ਰਾਈਟਸ 25 ਕਰੋੜ, ਕੇਰਲ ਰਾਈਟਸ 15 ਕਰੋੜ 'ਚ ਵਿੱਕ ਚੁੱਕੇ ਹਨ। ਉੱਥੇ ਹੀ ਫਿਲਮ ਨੇ ਪ੍ਰੀ-ਬੁਕਿੰਗ (ਤਾਮਿਲ) ਰਾਹੀਂ 120 ਕਰੋੜ ਕਮਾ ਲਏ ਹਨ। ਫਿਲਮ ਨੇ ਕੁੱਲ ਮਿਲਾ ਕੇ ਹੁਣ ਤੱਕ 490 ਕਰੋੜ ਰਿਲੀਜ਼ ਤੋਂ ਪਹਿਲਾਂ ਹੀ ਕਮਾ ਲਏ ਹਨ। ਫਿਲਮ 'ਚ ਅਕਸ਼ੈ ਤੇ ਰਜਨੀਕਾਂਤ ਤੋਂ ਇਲਾਵਾ ਐਮੀ ਜੈਕਸਨ ਨੇ ਮੁੱਖ ਭੂਮਿਕਾ ਨਿਭਾਈ ਹੈ। ਐੱਸ ਸ਼ੰਕਰ ਦੁਆਰਾ ਨਿਰਦੇਸ਼ਤ ਫਿਲਮ 29 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ।

 


Edited By

Sunita

Sunita is news editor at Jagbani

Read More