ਪੰਜਾਬੀ ਫਿਲਮਾਂ ਦੇ ਨਿਰਮਾਣ ਲਈ ਭੂਸ਼ਣ ਕੁਮਾਰ ਤੇ ਗਿੱਪੀ ਨੇ ਮਿਲਾਇਆ ਹੱਥ

11/28/2018 4:11:02 PM

ਮੁੰਬਈ(ਬਿਊਰੋ)— ਟੀ-ਸੀਰੀਜ਼ ਦੇ ਚੇਅਰਮੈਨ ਤੇ ਮੈਨੇਜ਼ਿੰਗ ਡਾਇਰੈਕਟਰ ਭੂਸ਼ਣ ਕੁਮਾਰ ਜਲਦ ਹੀ ਪੰਜਾਬੀ ਗਾਇਕ ਤੇ ਸੁਪਰਸਟਾਰ ਗਿੱਪੀ ਗਰੇਵਾਲ ਦੀ 'ਹੰਬਲ ਮੋਸ਼ਨ ਪਿਕਚਰਸ' ਨਾਲ ਦੋ ਪੰਜਾਬੀ ਫਿਲਮਾਂ ਦਾ ਨਿਰਮਾਣ ਕਰਨ ਲਈ ਤਿਆਰ ਹਨ। ਇਹ ਘੋਸ਼ਣਾ ਕਰਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਉਹ ਅਜੇ ਦੇਵਗਨ ਦੁਆਰਾ ਪ੍ਰਸਤੁਤ ਪੈਰੋਰਾਮਾ ਸਟੂਡੀਓ ਨਾਲ ਸਿੰਘਮ ਦੇ ਪੰਜਾਬੀ ਰੀਮੇਕ ਦਾ ਨਿਰਮਾਣ ਕਰ ਰਹੇ ਹਨ। ਹਾਲਾਂਕਿ ਇਨ੍ਹਾਂ ਦੋ ਸ਼ੀਰਸ਼ਕਹੀਨ ਫਿਲਮਾਂ ਲਈ ਮੁੱਖ ਮਹਿਲਾ ਅਦਾਕਾਰਾ ਦੀ ਚੋਣ ਕਰਨੀ ਬਾਕੀ ਹੈ, ਜਦੋਂਕਿ ਦੋਵਾਂ ਫਿਲਮਾਂ 'ਚ ਗਿੱਪੀ ਗਰੇਵਾਲ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।

ਪਹਿਲੀ ਫਿਲਮ ਦੀ ਸ਼ੂਟਿੰਗ ਫਰਵਰੀ 2019 ਤੋਂ ਸ਼ੁਰੂ ਹੋ ਰਹੀ ਹੈ ਅਤੇ ਇਹ ਬਲਜੀਤ ਸਿੰਘ ਦੇਵ ਦੁਆਰਾ ਨਿਰਦੇਸ਼ਿਤ ਕੀਤੀ ਜਾਵੇਗੀ। ਉਥੇ ਹੀ ਸਮੀਪ ਕੰਗ ਦੁਆਰਾ ਨਿਰਦੇਸ਼ਿਤ ਦੂਜੀ ਫਿਲਮ ਦੀ ਸ਼ੂਟਿੰਗ 20 ਅਪ੍ਰੈਲ 2019 ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਦੇ ਵਿਕਾਸ 'ਤੇ ਗੱਲ ਕਰਦੇ ਹੋਏ ਭੂਸ਼ਣ ਕੁਮਾਰ ਨੇ ਕਿਹਾ, ''ਗਿੱਪੀ ਗਰੇਵਾਲ ਨਾਲ ਅਸੀਂ ਕਈ ਸਾਲਾਂ ਤੋਂ ਚੰਗਾ ਰਿਸ਼ਤਾ ਕਾਇਮ ਕੀਤਾ ਹੈ ਅਤੇ ਉਨ੍ਹਾਂ ਨਾਲ ਕਈ ਗੀਤਾਂ 'ਤੇ ਕੰਮ ਕੀਤਾ ਹੈ। ਇਸ ਦੇ ਨਾਲ ਅਸੀਂ ਦੋ ਪੰਜਾਬੀ ਫਿਲਮਾਂ 'ਤੇ ਉਨ੍ਹਾਂ ਨਾਲ ਸਹਿਯੋਗ ਕਰਨ ਲਈ ਉਤਸੁਕ ਹੈ। ਮੈਨੂੰ ਯਕੀਨ ਹੈ ਇਹ ਇਕ ਮਜ਼ੇਦਾਰ ਸਵਾਰੀ ਦੀ ਤਰ੍ਹਾਂ ਹੋਵੇਗੀ।''

ਗਿੱਪੀ ਗਰੇਵਾਲ ਨੇ ਕਿਹਾ, ''ਅਸੀਂ ਅਤੀਤ 'ਚ ਬਲਜੀਤ ਸਿੰਘ ਦੇਵ ਦੁਆਰਾ ਨਿਰਦੇਸ਼ਿਤ 'ਮੰਜੇ ਬਿਸਤਰੇ' ਤੇ ਸਮੀਪ ਕੰਗ ਦੁਆਰਾ ਨਿਰਦੇਸ਼ਿਤ 'ਕੈਰੀ ਆਨ ਜੱਟਾ' ਵਰਗੀਆਂ ਫਿਲਮਾਂ ਬਣਾਈਆਂ ਹਨ। ਪੰਜਾਬ 'ਚ ਸਾਡਾ ਪ੍ਰੋਡਕਸ਼ਨ ਹਾਊਸ ਨੰਬਰ ਵਨ 'ਤੇ ਹੈ। ਅਸੀਂ ਇਕ ਵਾਰ ਫਿਰ ਦੋਵੇਂ ਨਿਰਦੇਸ਼ਕਾਂ ਨਾਲ ਸਹਿਯੋਗ ਕਰ ਰਹੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਪੰਜਾਬ 'ਚ ਇਹ ਦੋਵੇਂ ਫਿਲਮਾਂ ਵੀ ਕਾਫੀ ਹਿੱਟ ਸਾਬਿਤ ਹੋਣਗੀਆਂ। ਟੀ-ਸੀਰੀਜ਼ ਨਾਲ ਸਾਡੀ ਨਵੀਂ ਸਾਂਝੇਦਾਰੀ ਹੁਣ ਇਨ੍ਹਾਂ ਦੋ ਫਿਲਮਾਂ ਨੂੰ ਵੱਡੇ ਪੈਮਾਨੇ 'ਤੇ ਰਿਲੀਜ਼ ਕਰਨ 'ਚ ਸਮੱਰਥ ਹੋਣਗੇ। ਮੈਂ ਭੂਸ਼ਣ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਇਸ ਨੂੰ ਸੰਭਵ ਬਣਾਇਆ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News