ਢਾਈ ਸਾਲਾ ਬੱਚੀ ਦੇ ਕਤਲ 'ਤੇ ਗਿੱਪੀ ਗਰੇਵਾਲ ਤੇ ਕੁਲਰਾਜ ਰੰਧਾਵਾ ਦਾ ਫੁੱਟਿਆ ਗੁੱਸਾ

Saturday, June 8, 2019 4:08 PM
ਢਾਈ ਸਾਲਾ ਬੱਚੀ ਦੇ ਕਤਲ 'ਤੇ ਗਿੱਪੀ ਗਰੇਵਾਲ ਤੇ ਕੁਲਰਾਜ ਰੰਧਾਵਾ ਦਾ ਫੁੱਟਿਆ ਗੁੱਸਾ

ਜਲੰਧਰ (ਬਿਊਰੋ) — ਉੱਤਰ ਪ੍ਰਦੇਸ਼ ਦੇ ਅਲੀਗੜ੍ਹ 'ਚ ਢਾਈ ਸਾਲ ਦੀ ਬੱਚੀ ਦੀ ਹੱਤਿਆ ਦੇ ਮਾਮਲੇ 'ਚ ਪੂਰੇ ਦੇਸ਼ 'ਚ ਮਾਹੌਲ ਗਰਮਾ ਗਿਆ ਹੈ। ਜਿੱਥੇ ਇਸ ਘਟਨਾ ਦੀ ਪੂਰੇ ਦੇਸ਼ ਦੇ ਲੋਕ ਨਿੰਦਿਆ ਕਰ ਰਹੇ ਹਨ, ਉਥੇ ਹੀ ਪੰਜਾਬੀ ਫਿਲਮ ਇੰਡਸਟਰੀ ਦੇ ਸਿਤਾਰੇ ਵੀ ਇਸ ਘਟਨਾ ਖਿਲਾਫ ਇਕਜੁੱਟ ਹੋਏ ਹਨ। ਪੰਜਾਬੀ ਸਿਤਾਰਿਆਂ ਨੇ ਟਵੀਟ ਕਰਕੇ ਇਨਸਾਫ ਲਈ ਆਵਾਜ਼ ਚੁੱਕੀ ਹੈ ਅਤੇ ਆਪਣਾ ਗੁੱਸਾ ਜਾਹਿਰ ਕੀਤਾ ਹੈ। ਪੰਜਾਬੀ ਫਿਲਮ ਇੰਡਸਟਰੀ ਉੱਘੇ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਨੇ ਆਪਣੇ ਟਵਿਟਰ ਅਕਾਊਂਟ 'ਤੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਦੇ ਟਵੀਟ 'ਤੇ ਪ੍ਰਤੀਕਿਆ ਦਿੰਦੇ ਹੋਏ ਬੱਚੀ ਲਈ ਇਨਸਾਫ ਦੀ ਮੰਗ ਕੀਤੀ।

 

ਉਥੇ ਹੀ ਪੰਜਾਬੀ ਅਦਾਕਾਰਾ ਕੁਲਰਾਜ ਰੰਧਾਵਾ ਨੇ ਟਵੀਟ ਕਰਕੇ ਆਪਣਾ ਰੋਸ ਜਤਾਇਆ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ, ''We, Indians.. in our country worship, gods and goddesses .. our land is called Bharat ‘mata’, but the irony is that we still live in a society where a 2 year old girl child is raped and murdered. We don’t slaughter cows, but we ... 🙈 #JusticeForTwinkleSharma #childsafetyindia''। ਦੱਸ ਦਈਏ ਕਿ ਢਾਈ ਸਾਲ ਦੀ ਬੱਚੀ ਦੀ ਹੱਤਿਆ ਦੀ ਘਟਨਾ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪਿਛਲੇ ਦਿਨੀਂ ਬਾਲੀਵੁੱਡ ਸਿਤਾਰਿਆਂ ਨੇ ਵੀ  ਟਵੀਟ ਕਰਕੇ ਬੱਚੀ ਲਈ ਇਨਸਾਫ ਦੀ ਮੰਗ ਕੀਤੀ।


ਦੱਸਣਯੋਗ ਹੈ ਕਿ ਇਸ ਮਾਮਲੇ 'ਚ ਪੁਲਸ ਦਾ ਕਹਿਣਾ ਸੀ, ''ਅਸੀਂ ਇਸ ਮਾਮਲੇ ਦੀ ਜਾਂਚ ਰਾਸ਼ਟਰੀ ਸੁੱਖਿਆ ਕਾਨੂੰਨ ਦੇ ਤਹਿਤ ਕਰਾਂਗੇ ਅਤੇ ਇਸ ਕੇਸ ਨੂੰ ਫਾਸਟ ਟਰੈਕ ਕੋਰਟ 'ਚ ਭੇਜਣਗੇ।'' ਦੱਸ ਦਈਏ ਕਿ ਢਾਈ ਸਾਲ ਦੀ ਬੱਚੀ ਦੀ ਬੇਹਿਰਮੀ ਨਾਲ ਹੱਤਿਆ ਕਰਕੇ ਉਸ ਨੂੰ ਕੂੜੇ 'ਚ ਸੁੱਟ ਦਿੱਤਾ ਗਿਆ ਸੀ। 

 

Edited By

Sunita

Sunita is news editor at Jagbani

Read More