ਗਿੱਪੀ ਨੂੰ ਚੜ੍ਹੀ 'ਮੰਜੇ ਬਿਸਤਰੇ 2' ਦੀ ਖੁਮਾਰੀ, ਚਮਕੀਲੇ ਦੇ ਗੀਤ 'ਤੇ ਜ਼ਰੀਨ ਨਾਲ ਬੰਨ੍ਹਿਆ ਰੰਗ

Wednesday, March 6, 2019 12:53 PM
ਗਿੱਪੀ ਨੂੰ ਚੜ੍ਹੀ 'ਮੰਜੇ ਬਿਸਤਰੇ 2' ਦੀ ਖੁਮਾਰੀ, ਚਮਕੀਲੇ ਦੇ ਗੀਤ 'ਤੇ ਜ਼ਰੀਨ ਨਾਲ ਬੰਨ੍ਹਿਆ ਰੰਗ

ਜਲੰਧਰ (ਬਿਊਰੋ) : ਪੰਜਾਬੀ ਫਿਲਮ ਇੰਡਸਟਰੀ ਦੇ ਨਾਮੀ ਅਦਾਕਾਰ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਫਿਲਮ 'ਡਾਕਾ' ਦੀ ਸੂਟਿੰਗ 'ਚ ਰੁੱਝੇ ਹੋਏ ਹਨ। ਆਏ ਦਿਨ ਗਿੱਪੀ ਗਰੇਵਾਲ ਫਿਲਮ ਨਾਲ ਜੁੜੀ ਹਰ ਖਬਰ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਦੱਸ ਦੇਈਏ ਕਿ ਇਸ ਫਿਲਮ 'ਚ ਉਨ੍ਹਾਂ ਨਾਲ ਜ਼ਰੀਨ ਖਾਨ ਨਜ਼ਰ ਆਉਣ ਵਾਲੀ ਹੈ। ਹਾਲ ਹੀ 'ਚ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਉੱਘੇ ਗਾਇਕ ਚਮਕੀਲੇ ਦਾ ਗੀਤ ਗਾਇਆ ਹੈ। ਇਸ ਵੀਡੀਓ ਨੂੰ ਗਿੱਪੀ ਗਰੇਵਾਲ ਬੇਹੱਦ ਹੀ ਖਾਸ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਗਿੱਪੀ ਗਰੇਵਾਲ ਨੇ ਇਹ ਵੀਡੀਓ ਆਪਣੀ ਆਉਣ ਵਾਲੀ ਫਿਲਮ 'ਮੰਜੇ ਬਿਸਤਰੇ 2' ਦੀ ਪ੍ਰਮੋਸ਼ਨ ਦੀ ਖੁਸ਼ੀ 'ਚ ਗਿੱਪੀ ਨੇ ਇਹ ਵੀਡੀਓ ਬਣਾਈ ਹੈ। 

 
 
 
 
 
 
 
 
 
 
 
 
 
 

#ManjeBistre2 di khushi chari hoyi aa te isse khushi vich Dogana pesh hai 😀😀 😀 #gippigrewal #12april2019 @zareenkhan #chamkila

A post shared by Gippy Grewal (@gippygrewal) on Mar 5, 2019 at 2:43am PST


ਦੱਸਣਯੋਗ ਹੈ ਗਿੱਪੀ ਗਰੇਵਾਲ ਦੀ ਫਿਲਮ 'ਮੰਜੇ ਬਿਸਤਰੇ 2' 12 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ 'ਚ ਉਨ੍ਹਾਂ ਪਾਲੀਵੁੱਡ ਫਿਲਮ ਇੰਡਸਟਰੀ ਦੀ ਚੁਲਬੁਲੀ ਅਦਾਕਾਰਾ ਸਿਮੀ ਚਾਹਲ ਨਜ਼ਰ ਆਵੇਗੀ। ਇਨ੍ਹਾਂ ਤੋਂ ਇਲਾਵਾ ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਹੌਬੀ ਧਾਲੀਵਾਲ, ਰਾਣਾ ਰਣਬੀਰ ਤੇ ਸਰਦਾਰ ਸੋਹੀ ਵਰਗੇ ਕਲਾਕਾਰ ਨਜ਼ਰ ਆਉਣਗੇ।


Edited By

Sunita

Sunita is news editor at Jagbani

Read More