ਗਿੱਪੀ ਗਰੇਵਾਲ ਨੌਜਵਾਨਾਂ ਨੂੰ ਦੇ ਰਹੇ ਹਨ ਇਹ ਖਾਸ ਤੋਹਫਾ (ਵੀਡੀਓ)

Friday, November 23, 2018 3:10 PM
ਗਿੱਪੀ ਗਰੇਵਾਲ ਨੌਜਵਾਨਾਂ ਨੂੰ ਦੇ ਰਹੇ ਹਨ ਇਹ ਖਾਸ ਤੋਹਫਾ (ਵੀਡੀਓ)

ਜਲੰਧਰ(ਬਿਊਰੋ)— ਗੀਤਾਂ ਤੇ ਅਦਾਕਾਰਾ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਪੰਜਾਬੀ ਗਾਇਕ ਅਤੇ ਐਕਟਰ ਗਿੱਪੀ ਗਰੇਵਾਲ 'ਅਰਦਾਸ' ਫਿਲਮ ਦਾ ਸੀਕਵਲ ਬਣਾਉਣ ਜਾ ਰਹੇ ਹਨ। ਇਸ ਦੇ ਨਾਲ ਹੀ ਗਿੱਪੀ ਗਰੇਵਾਲ ਨਵੇਂ ਉਭਰ ਰਹੇ ਕਲਾਕਾਰਾਂ ਨੂੰ ਵੀ ਆਪਣੀ ਫਿਲਮ 'ਅਰਦਾਸ 2' 'ਚ ਕੰਮ ਕਰਨ ਦਾ ਮੌਕਾ ਦੇ ਰਹੇ ਹਨ, ਜਿਸ ਦਾ ਐਲਾਨ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਕੀਤਾ। ਉਨ੍ਹਾਂ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਹੈ ਕਿ ਉਹ ਛੇਤੀ ਹੀ 'ਅਰਦਾਸ 2' ਲੈ ਕੇ ਆ ਰਹੇ ਹਨ। ਇਸ ਫਿਲਮ 'ਚ ਵੀ ਵੱਖ-ਵੱਖ ਲੋਕਾਂ ਨਾਲ ਜੁੜੀਆਂ ਕਹਾਣੀਆਂ ਨੂੰ ਬਿਆਨ ਕੀਤਾ ਜਾਵੇਗਾ। ਇਨ੍ਹਾਂ ਕਹਾਣੀਆਂ ਨੂੰ ਬਿਆਨ ਕਰਨ ਲਈ ਉਨ੍ਹਾਂ ਨੂੰ ਕੁਝ ਨਵੇਂ ਕਲਾਕਾਰਾਂ ਦੀ ਲੋੜ ਹੈ ਤੇ ਉਹ ਨਵੇਂ ਅਦਾਕਾਰਾਂ ਦੀ ਭਾਲ ਕਰ ਰਹੇ ਹਨ ਜਦੋਂਕਿ ਕੁਝ ਕਲਾਕਾਰ ਉਨ੍ਹਾਂ ਵੱਲੋਂ ਪੁਰਾਣੀ ਫਿਲਮ 'ਚੋਂ ਹੀ ਕਾਸਟ ਕੀਤੇ ਜਾਣਗੇ। ਇਸ ਵੀਡੀਓ 'ਚ ਗਿੱਪੀ ਗਰੇਵਾਲ ਨੇ ਖਾਸ ਹਿਦਾਇਤ ਕੀਤੀ ਹੈ ਕਿ ਮੈਨੂੰ ਉਹੀ ਕਲਾਕਾਰ ਸੰਪਰਕ ਕਰਨ, ਜਿਨ੍ਹਾਂ ਦਾ ਅਦਾਕਾਰੀ ਨਾਲ ਵਾਸਤਾ ਹੈ। ਗਿੱਪੀ ਨੇ ਇਸ ਲਈ ਆਪਣਾ ਈ-ਮੇਲ ਆਈ ਡੀ ਵੀ ਦਿੱਤੀ ਹੈ, ਜਿਸ 'ਚ ਨਵੇਂ ਅਦਾਕਾਰ ਆਪਣੀ ਅਦਾਕਾਰੀ ਦੀ ਵੀਡੀਓ ਅਤੇ ਤਸਵੀਰਾਂ ਭੇਜ ਸਕਦੇ ਹਨ।

 

 
 
 
 
 
 
 
 
 
 
 
 
 
 

Ardass-2 Audition Announcement 🙏 humblemotioncasting@gmail.com

A post shared by Gippy Grewal (@gippygrewal) on Nov 22, 2018 at 4:54pm PST

ਦੱਸ ਦੇਈਏ ਕਿ ਗਿੱਪੀ ਗਰੇਵਾਲ 'ਅਰਦਾਸ 2' 'ਚ ਨਵੇਂ ਕਲਾਕਾਰਾਂ ਨੂੰ ਮੌਕਾ ਦੇਣਾ ਚਾਹੁੰਦੇ ਹਨ ਪਰ ਇਸ ਤੋਂ ਪਹਿਲੀ 'ਅਰਦਾਸ' ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਹ ਫਿਲਮ ਲੋਕਾਂ ਨੂੰ ਬਹੁਤ ਪਸੰਦ ਆਈ। ਇਹ ਫਿਲਮ ਪੰਜਾਬ ਦੀਆਂ ਮੌਜ਼ੂਦਾ ਸਮੱਸਿਆਵਾਂ ਨੂੰ ਬਿਆਨ ਕਰਦੀ ਸੀ ਤੇ ਕਈ ਲੋਕਾਂ ਦੇ ਜੀਵਨ ਦੇ ਕਿਸੇ ਨਾ ਕਿਸੇ ਪੱਖ ਨਾਲ ਜੁੜੀ ਵੀ ਹੋਈ ਸੀ ਪਰ ਹੁਣ 'ਅਰਦਾਸ 2' 'ਚ ਗਿੱਪੀ ਕਿਹੜੀਆਂ ਨਵੀਆਂ ਕਹਾਣੀਆਂ ਲੈ ਕੇ ਆਉਂਦੇ ਹਨ ਇਹ ਦੇਖਣਾ ਕਾਫੀ ਦਿਲਚਸਪ ਰਹੇਗਾ।

 


Edited By

Sunita

Sunita is news editor at Jagbani

Read More