ਗਿੱਪੀ ਨੇ ਬੇਟੇ ਨਾਲ ਖੇਡੀ ਸੱਭਿਆਚਾਰਕ ਖੇਡ, ਵੀਡੀਓ ਵਾਇਰਲ

Tuesday, November 27, 2018 1:00 PM

ਜਲੰਧਰ(ਬਿਊਰੋ)— ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਐਕਟਰ ਅਤੇ ਗਾਇਕ ਗਿੱਪੀ ਗਰੇਵਾਲ ਦਾ ਨਾਂ ਉਨ੍ਹਾਂ ਕਲਾਕਾਰਾਂ 'ਚ ਆਉਂਦਾ ਹੈ, ਜਿਹੜੇ ਆਪਣੀ ਜ਼ਮੀਨ ਅਤੇ ਸੱਭਿਆਚਾਰ ਨਾਲ ਜੁੜੇ ਹੋਏ ਹਨ। ਇਸ ਦਾ ਸਬੂਤ ਹਾਲ ਹੀ 'ਚ ਉਨ੍ਹਾਂ ਦੇ ਇੰਸਟਾਗ੍ਰਾਮ ਤੋਂ ਮਿਲਿਆ ਹੈ। ਜੀ ਹਾਂ, ਹਾਲ ਹੀ 'ਚ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਆਪਣੇ ਬੇਟੇ ਨਾਲ 'ਲੋਕ ਖੇਡ ਬਾਂਦਰ ਕਿੱਲਾ' ਖੇਡਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਗਿੱਪੀ ਗਰੇਵਾਲ ਦਾ ਛੋਟਾ ਬੇਟਾ ਇਕ ਗੋਲ ਚੱਕਰ 'ਚ ਬਹੁਤ ਸਾਰੀਆਂ ਜੁੱਤੀਆਂ ਇੱਕਠੀਆਂ ਕਰਕੇ ਖੜ੍ਹਾ ਨਜ਼ਰ ਆ ਰਿਹਾ ਹੈ। ਉਸ ਦੇ ਆਲੇ-ਦੁਅਲੇ ਖੜ੍ਹੇ ਕੁਝ ਮੁੰਡੇ ਉਹ ਜੁੱਤੀਆਂ ਚੁੱਕਦੇ ਹਨ ਕੋਈ ਸ਼ਿੰਦੇ ਦਾ ਧਿਆਨ ਵਡਾਉਂਦਾ ਹੈ ਅਤੇ ਦੂਜਾ ਮੁੰਡਾ ਸ਼ਿੰਦੇ ਦੀਆਂ ਜੁੱਤੀਆਂ ਚੁੱਕਦਾ ਹੈ। ਅਖੀਰ 'ਚ ਸ਼ਿੰਦੇ ਦੀਆਂ ਸਾਰੀਆਂ ਜੁੱਤੀਆਂ ਚੁੱਕੀਆਂ ਜਾਂਦੀਆਂ ਹਨ। ਜੁੱਤੀਆਂ ਚੁੱਕੇ ਜਾਣ ਤੋਂ ਬਾਅਦ ਸ਼ਿੰਦਾ ਭੱਜ ਜਾਂਦਾ ਹੈ ਤੇ ਉਸ ਨੂੰ ਜੁੱਤੀਆਂ ਵੱਜਣੀਆਂ ਸ਼ੁਰੂ ਹੋ ਜਾਂਦੀਆ ਹਨ। ਇਸ ਵੀਡੀਓ 'ਚ ਗਿੱਪੀ ਗਰੇਵਾਲ ਕਮੈਂਟਰੀ ਕਰਦੇ ਹੋਏ ਨਜ਼ਰ ਆ ਰਹੇ ਹਨ।

 

 
 
 
 
 
 
 
 
 
 
 
 
 
 

Bander killa 👌👌👌 Kis kis ne khediya ? #gippygrewal

A post shared by Gippy Grewal (@gippygrewal) on Nov 25, 2018 at 10:35pm PST

ਦੱਸ ਦੇਈਏ ਕਿ ਵੀਡੀਓ 'ਚ ਜੋ ਖੇਡ ਸ਼ਿੰਦਾ ਖੇਡ ਰਿਹਾ ਹੈ ਉਹ ਦਾ ਸਬੰਧ ਪੰਜਾਬ ਦੇ ਸੱਭਿਆਚਾਰ ਨਾਲ ਹੈ। ਪੰਜਾਬ ਦੀ ਇਸ ਲੋਕ ਖੇਡ ਦਾ ਰਿਵਾਇਤੀ ਨਾਂ 'ਬਾਂਦਰ ਕਿੱਲਾ' ਹੈ। ਇਹ ਖੇਡ ਉਸ ਜ਼ਮਾਨੇ 'ਚ ਖੇਡੀ ਜਾਂਦੀ ਸੀ ਜਦੋਂ ਮਨੋਰੰਜਨ ਦਾ ਕੋਈ ਸਾਧਨ ਨਹੀਂ ਹੁੰਦਾ ਸੀ। ਇਹ ਖੇਡ ਪੰਜਾਬ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਨੇ ਖੇਡੀ ਹੋਈ ਹੈ। ਇਹ ਖੇਡ ਗਿੱਪੀ ਗਰੇਵਾਲ ਨੇ ਵੀ ਖੇਡੀ ਹੋਵੇਗੀ, ਇਸੇ ਲਈ ਤਾਂ ਸ਼ਿੰਦੇ ਨੂੰ ਵੀਡੀਓ ਗੇਮ ਖਿਡਾਉਣ ਦੀ ਬਜਾਏ ਉਨ੍ਹਾਂ ਨੇ 'ਬਾਂਦਰ ਕਿੱਲਾ' ਖਿਡਾ ਰਹੇ ਹਨ। ਉਂਝ ਬੱਚਿਆਂ ਨੂੰ ਉਨ੍ਹਾਂ ਦੇ ਸੱਭਿਆਚਾਰ ਨਾਲ ਜੋੜਨ ਦਾ ਚੰਗਾ ਉਪਰਾਲਾ ਹੈ।

 


Edited By

Sunita

Sunita is news editor at Jagbani

Read More