ਗਿੱਪੀ ਗਰੇਵਾਲ ਤੇ ਬੀਨੂੰ ਢਿਲੋਂ ਦੀ ਜੋੜੀ ਮੁੜ ਪਾਵੇਗੀ ਧਮਾਲ

Sunday, April 7, 2019 12:26 PM
ਗਿੱਪੀ ਗਰੇਵਾਲ ਤੇ ਬੀਨੂੰ ਢਿਲੋਂ ਦੀ ਜੋੜੀ ਮੁੜ ਪਾਵੇਗੀ ਧਮਾਲ


ਜਲੰਧਰ (ਬਿਊਰੋ) : 'ਮੇਲ ਕਰਾਦੇ ਰੱਬਾ', 'ਜਿੰਨੇ ਮੇਰਾ ਦਿਲ ਲੁੱਟਿਆ', 'ਕੈਰੀ ਆਨ ਜੱਟਾ', 'ਮਿਰਜ਼ਾ', 'ਸਿੰਘ ਵਰਸਿਜ਼ ਕੌਰ', 'ਲੱਕੀ ਦੀ ਅਨਲੱਕੀ ਸਟੋਰੀ', 'ਕੈਰੀ ਆਨ ਜੱਟਾ 2', 'ਬੈਸੇਟ ਆਫ ਲੱਕ' ਅਤੇ 'ਮਰ ਗਏ ਓਏ ਲੋਕੋ' ਸਮੇਤ ਅੱਧੀ ਦਰਜ਼ਨ ਤੋਂ ਵੱਧ ਫਿਲਮਾਂ ਵਿਚ ਧਮਾਲ ਮਚਾਉਣ ਵਾਲੀ ਗਿੱਪੀ ਗਰੇਵਾਲ ਤੇ ਬੀਨੂੰ ਢਿੱਲੋਂ ਦੀ ਜੋੜੀ ਮੁੜ ਵੱਡਾ ਧਮਾਕਾ ਕਰਨ ਜਾ ਰਹੀ ਹੈ। ਉਹ ਵੀ ਅਗਲੇ ਵਰ੍ਹੇ ਵਿਚ ਆਉਣ ਵਾਲੀ ਪੰਜਾਬੀ ਫਿਲਮ ਵਿਚ।

 
 
 
 
 
 
 
 
 
 
 
 
 
 

Assi Tan Valentine wale time te hassae pawa ge 😂😂😂 After #CarryOnJatta2, Myself & @binnudhillons with Smeep Kang ji are coming on feb 21st 2020 🙏 @omjeegroup @rohitkumaractor @filmsrangrezaa

A post shared by Gippy Grewal ManjeBistre Wala (@gippygrewal) on Apr 6, 2019 at 7:48am PDT


ਦੱਸ ਦਈਏ ਕਿ ਗਿੱਪੀ ਗਰੇਵਾਲ ਅਤੇ ਬੀਨੂੰ ਢਿੱਲੋਂ ਨੇ ਸਾਲ 2020 ਦੀ ਆਪਣੀ ਨਵੀਂ ਆਉਣ ਵਾਲੀ ਫਿਲਮ ਦਾ ਐਲਾਨ ਕਰ ਦਿੱਤਾ ਹੈ। ਗਿੱਪੀ ਗਰੇਵਾਲ ਤੇ ਬੀਨੂੰ ਢਿੱਲੋਂ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਫਿਲਮ ਦਾ ਇਕ ਪੋਸਟਰ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਫਿਲਮ ਦੀ ਰਿਲੀਜ਼ਿੰਗ ਡੇਟ 21 ਫਰਵਰੀ ਵੀ ਦੱਸੀ ਹੈ। ਇਸ ਫਿਲਮ ਦੇ ਡਾਇਰੈਕਟਰ ਸਮੀਪ ਕੰਗ ਹਨ ਤਾਂ ਸੁਭਾਵਿਕ ਹੀ ਹੈ ਇਹ ਫਿਲਮ ਕਾਮੇਡੀ ਹੀ ਹੋਵੇਗੀ। ਰੋਹਿਤ ਕੁਮਾਰ, ਸੰਜੀਵ ਕੁਮਾਰ ਦੀ ਇਸ ਪੇਸ਼ਕਸ ਨੂੰ 'ਰੰਗਰੇਜ਼ਾ ਫਿਲਮਜ਼', 'ਓਮਜੀ ਸਟਾਰ ਸਟੂਡੀਓਜ਼' ਅਤੇ 'ਸਮੀਪ ਕੰਗ ਪ੍ਰੋਡਕਸ਼ਨ' ਵੱਲੋਂ ਸਾਂਝੇ ਤੌਰ 'ਤੇ ਪ੍ਰੋਡਿਊਸ ਕੀਤਾ ਜਾ ਰਿਹਾ ਹੈ।

 

 
 
 
 
 
 
 
 
 
 
 
 
 
 

@gippygrewal te @smeepkang de naal film karna, Diwali manaun varga hunda ..date note kar lo... 21st February...Patake Painge 🙏 @filmsrangrezaa @rohitkumaractor @omjeegroup

A post shared by Binnu Dhillon (@binnudhillons) on Apr 6, 2019 at 8:15am PDT

ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਮੰਜੇ ਬਿਸਤੇਰੇ 2' ਦੀ ਪ੍ਰਮੋਸ਼ਨ ਵਿਚ ਰੁੱਝੇ ਹੋਏ ਹਨ ਅਤੇ ਉਥੇ ਹੀ ਬੀਨੂੰ ਢਿੱਲੋਂ ਆਪਣੀ ਆਉਣ ਵਾਲੀ ਪੰਜਾਬੀ ਫਿਲਮ 'ਨੌਕਰ ਵਹੁਟੀ ਦਾ' ਦੀ ਸ਼ੁਟਿੰਗ 'ਚ ਰੁੱਝੇ ਹਨ। ਗਿੱਪੀ ਗਰੇਵਾਲ ਦੀ 'ਮੰਜੇ ਬਿਸਤਰੇ 2' 12 ਅਪ੍ਰੈਲ ਵਿਸਾਖੀ ਦੇ ਖਾਸ ਮੌਕੇ 'ਤੇ ਰਿਲੀਜ਼ ਹੋ ਰਹੀ ਹੈ।   

 

 


Edited By

Sunita

Sunita is news editor at Jagbani

Read More