ਗਿੱਪੀ ਗਰੇਵਾਲ ਦੇ ''ਹੁਕਮ ਦਾ ਯੱਕਾ'' ਗੀਤ ਦਾ ਟੀਜ਼ਰ ਆਇਆ ਸਾਹਮਣੇ (ਵੀਡੀਓ)

Thursday, October 11, 2018 3:04 PM
ਗਿੱਪੀ ਗਰੇਵਾਲ ਦੇ ''ਹੁਕਮ ਦਾ ਯੱਕਾ'' ਗੀਤ ਦਾ ਟੀਜ਼ਰ ਆਇਆ ਸਾਹਮਣੇ (ਵੀਡੀਓ)

ਜਲੰਧਰ (ਬਿਊਰੋ)— ਦੇਸੀ ਰਾਕਸਟਾਰ ਗਿੱਪੀ ਗਰੇਵਾਲ ਦੇ ਆਗਾਮੀ ਰਿਲੀਜ਼ ਹੋਣ ਵਾਲੇ ਗੀਤ 'ਹੁਕਮ ਦਾ ਯੱਕਾ' ਦਾ ਟੀਜ਼ਰ ਸਾਹਮਣੇ ਆਇਆ ਹੈ। ਇਸ ਟੀਜ਼ਰ 'ਚ ਸਸਪੈਂਸ, ਥ੍ਰਿਲਰ ਤੇ ਰੋਮਾਂਸ ਦੀ ਨਿੱਕੀ ਜਿਹੀ ਝਲਕ ਦੇਖਣ ਨੂੰ ਮਿਲ ਰਹੀ ਹੈ। ਗਿੱਪੀ ਗਰੇਵਾਲ ਨਾਲ ਮਾਡਲ ਸ਼ੈਲੀ ਸਕਾਲਟੇਨ ਵੀ ਗੀਤ 'ਚ ਨਜ਼ਰ ਆਵੇਗੀ।

'ਹੁਕਮ ਦਾ ਯੱਕਾ' ਗੀਤ ਨਰਿੰਦਰ ਬਾਠ ਨੇ ਲਿਖਿਆ ਹੈ ਤੇ ਇਸ ਨੂੰ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ। ਗੀਤ ਦੀ ਵੀਡੀਓ ਬਲਜੀਤ ਸਿੰਘ ਦਿਓ ਨੇ ਬਣਾਈ ਹੈ, ਜਿਹੜੇ ਪਹਿਲਾਂ ਵੀ ਗਿੱਪੀ ਦੇ ਹਿੱਟ ਗੀਤ ਡਾਇਰੈਕਟ ਕਰ ਚੁੱਕੇ ਹਨ। 17 ਅਕਤੂਬਰ ਨੂੰ ਇਹ ਗੀਤ ਹੰਬਲ ਮਿਊਜ਼ਿਕ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਵੇਗਾ।


Edited By

Rahul Singh

Rahul Singh is news editor at Jagbani

Read More