Pics: ਗਿੱਪੀ ਗਰੇਵਾਲ ਨੇ ਕੈਨੇਡਾ ''ਚ ''ਤੀਆਂ ਦੇ ਮੇਲੇ'' ਦੌਰਾਨ ਲਾਈਆਂ ਰੌਣਕਾਂ, ਹਾਊਸਫੁੱਲ ਰਿਹਾ ਸ਼ੋਅ

Monday, May 15, 2017 9:29 PM
ਬਰੈਂਪਟਨ— ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਿੱਪੀ ਗਰੇਵਾਲ ਨੇ ''ਤੀਆਂ ਦੇ ਮੇਲੇ'' ਦੌਰਾਨ ਰੌਣਕਾਂ ਲਗਾਈਆਂ। ਵੱਡੀ ਗੱਲ ਇਹ ਰਹੀ ਕਿ ਮਦਰਸ ਡੇਅ (14 ਮਈ) ਵਾਲੇ ਦਿਨ ਲਗਾਇਆ ਇਹ ਮੇਲਾ ਹਾਊਸਫੁੱਲ ਰਿਹਾ। ਮਾਹੌਲ ਇਹ ਸੀ ਕਿ 3-4 ਹਜ਼ਾਰ ਮਹਿਲਾਵਾਂ ਨੂੰ ਟਿਕਟਾਂ ਨਾ ਮਿਲਣ ਕਾਰਨ ਵਾਪਸ ਮੁੜਨਾ ਪਿਆ।
''ਤੀਆਂ ਦਾ ਮੇਲਾ'' ਪਾਵਰੇਡ ਸੈਂਟਰ, ਬਰੈਂਪਟਨ ਵਿਖੇ ਕਰਵਾਇਆ ਗਿਆ। ਇਸ ਦੌਰਾਨ ਮਹਿਲਾਵਾਂ ਦਾ ਉਤਸ਼ਾਹ ਦੇਖਣਯੋਗ ਸੀ। ਗਿੱਪੀ ਨੇ ਆਪਣੇ ਹਿੱਟ ਗੀਤਾਂ ''ਤੇ ਪੇਸ਼ਕਾਰੀ ਦੇ ਕੇ ਹਰ ਇਕ ਨੂੰ ਨੱਚਣ ''ਤੇ ਮਜਬੂਰ ਕਰ ਦਿੱਤਾ। ਗਿੱਪੀ ਗਰੇਵਾਲ ਦੀ ਹਾਲ ਹੀ ''ਚ ਫਿਲਮ ''ਮੰਜੇ ਬਿਸਤਰੇ'' ਰਿਲੀਜ਼ ਹੋਈ, ਜਿਹੜੀ ਦੁਨੀਆ ਭਰ ''ਚ ਪੰਜਾਬੀ ਫਿਲਮ ਜਗਤ ਦਾ ਮਾਣ ਵਧਾ ਰਹੀ ਹੈ। ਫਿਲਮ 90 ਦੇ ਦਹਾਕੇ ਦੇ ਪੰਜਾਬ ਦੇ ਵਿਆਹਾਂ-ਸ਼ਾਦੀਆਂ ''ਤੇ ਆਧਾਰਿਤ ਹੈ।