ਗਿਰੀਸ਼ ਕਾਰਨਾਡ ਦਾ ਹੋਇਆ ਅੰਤਿਮ ਸੰਸਕਾਰ, ਨਹੀਂ ਚਾਹੁੰਦੇ ਸਨ ਕਿਸੇ VIP ਨੂੰ

Tuesday, June 11, 2019 11:26 AM
ਗਿਰੀਸ਼ ਕਾਰਨਾਡ ਦਾ ਹੋਇਆ ਅੰਤਿਮ ਸੰਸਕਾਰ, ਨਹੀਂ ਚਾਹੁੰਦੇ ਸਨ ਕਿਸੇ VIP ਨੂੰ

ਮੁੰਬਈ (ਬਿਊਰੋ) — ਆਪਣੇ ਦਮਦਾਰ ਅਭਿਨੈ ਨਾਲ ਫੈਨਜ਼ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਮਸ਼ਹੂਰ ਅਦਾਕਾਰ ਗਿਰੀਸ਼ ਕਾਰਨਾਡ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ। ਗਿਰੀਸ਼ ਲੰਬੇ ਸਮੇਂ ਤੋਂ ਬੀਮਾਰ ਸਨ। ਪਿਛਲੇ ਕੁਝ ਮਹੀਨਿਆਂ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੁਪਹਿਰ 2 ਵਜੇ ਦੇ ਕਰੀਬ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਗਿਰੀਸ਼ ਦਾ ਪਰਿਵਾਰ ਚਾਹੁੰਦਾ ਸੀ ਕਿ ਇਸ ਦੌਰਾਨ ਕੋਈ ਵੀ ਸੈਲੀਬ੍ਰਿਟੀਜ਼ ਜਾਂ ਕਲਾਕਾਰ ਨਾ ਆਵੇ। ਅੰਤਿਮ ਸੰਸਕਾਰ ਬੇਹੱਦ ਸਾਧਾਰਨ ਤਰੀਕੇ ਨਾਲ ਕੀਤਾ ਗਿਆ।


ਗਿਰੀਸ਼ ਕਾਰਨਾਡ ਨੂੰ ਆਖਰੀ ਵਾਰ ਸਲਮਾਨ ਖਾਨ ਦੀ ਫਿਲਮ 'ਟਾਈਗਰ ਜ਼ਿੰਦਾ ਹੈ' 'ਚ ਦੇਖਿਆ ਗਿਆ ਸੀ। ਇਸ ਫਿਲਮ 'ਚ ਸਲਮਾਨ ਖਾਨ ਨੂੰ ਵੱਖ-ਵੱਖ ਮਿਸ਼ਨ 'ਤੇ ਭੇਜਣ ਵਾਲੇ ਅਭਿਨੇਤਾ ਗਿਰੀਸ਼ ਕਾਰਨਾਡ ਹੀ ਸਨ। ਗਿਰੀਸ਼ ਕਾਰਨਾਡ ਰੰਗਮੰਚ ਤੇ ਫਿਲਮਾਂ ਦੇ ਦਮਦਾਰ ਅਭਿਨੇਤਾ ਦੇ ਨਾਲ ਉੱਚ ਕੋਟਿ ਦੇ ਲੇਖਕ ਅਤੇ ਕਈ ਭਾਸ਼ਾਵਾਂ ਦੇ ਵਿਦਵਾਨ ਸਨ।


Edited By

Sunita

Sunita is news editor at Jagbani

Read More