ਗਿਰੀਸ਼ ਕਰਨਾਡ ਨਾਲ ਹੇਮਾ ਮਾਲਿਨੀ ਦਾ ਅਜੀਬੋ-ਗਰੀਬ ਕੁਨੈਕਸ਼ਨ, ਜਾਣੋ ਪੂਰਾ ਕਿੱਸਾ

6/11/2019 11:32:30 AM

ਮੁੰਬਈ(ਬਿਊਰੋ) — ਹਿੰਦੀ ਫਿਲਮਾਂ ਤੇ ਥਿਏਟਰ ਦੇ ਖੇਤਰ 'ਚ ਆਪਣਾ ਅਹਿਮ ਯੋਗਦਾਨ ਦੇਣ ਵਾਲੇ ਕਲਾਕਾਰ ਗਿਰੀਸ਼ ਕਰਨਾਡ ਦਾ ਲੰਬੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ ਹਾਲੇ 81 ਸਾਲ ਦੀ ਸੀ। ਭਾਵੇਂ ਪੈਰੇਲ ਸਿਨੇਮਾ ਹੋਵੇ ਜਾਂ ਮੇਨਸਟ੍ਰੀਮ, ਗਿਰੀਸ਼ ਨੇ ਹਰ ਕਿਰਦਾਰ ਨੂੰ ਬੇਹੱਦ ਵਧੀਆ ਢੰਗ ਨਾਲ ਨਿਭਾਇਆ। ਸਮਾਜ ਦੇ ਪ੍ਰਤੀ ਉਨ੍ਹਾਂ ਦੀ ਸੰਵੇਦਨਸ਼ੀਲਤਾ ਨੇ ਉਨ੍ਹਾਂ ਨੂੰ ਮਹਾਨ ਥਿਏਟਰ ਆਰਟਿਸਟ ਦੇ ਰੂਪ 'ਚ ਸਥਾਪਿਤ ਕੀਤਾ। ਗਿਰੀਸ਼ ਦੇ ਪ੍ਰੋਫੈਸ਼ਨਲ ਫਰੰਟ ਬਾਰੇ ਕਈ ਗੱਲਾਂ ਜਗਜ਼ਾਹਿਰ ਹਨ ਪਰ ਉਹ ਪਰਸਨਲ ਜ਼ਿੰਦਗੀ 'ਚ ਕਿਵੇਂ ਦੇ ਸਨ ਇਸ ਬਾਰੇ ਲੋਕ ਬਹੁਤ ਘੱਟ ਜਾਣਦੇ ਹਨ।

PunjabKesari

ਦੱਸ ਦਈਏ ਕਿ ਹੇਮਾ ਮਾਲਿਨੀ ਨਾਲ ਗਿਰੀਸ਼ ਦਾ ਕੀ ਕਨੈਕਸ਼ਨ ਸੀ। ਹੇਮਾ ਮਾਲਿਨੀ 70 ਦੇ ਦਹਾਕੇ 'ਚ ਫਿਲਮ ਇੰਡਸਟਰੀ ਦੀ ਸਭ ਤੋਂ ਖੂਬਸੂਰਤ ਐਕਟਰੈੱਸ ਮੰਨੀ ਜਾਂਦੀ ਹੈ। ਜਤਿੰਦਰ, ਧਰਮਿੰਦਰ ਤੇ ਸੰਜੀਵ ਕੁਮਾਰ ਵਰਗੇ ਵੱਡੇ ਕਲਾਕਾਰ ਉਨ੍ਹਾਂ ਦੇ ਦੀਵਾਨੇ ਸਨ ਪਰ ਇਹ ਆਪਣੇ-ਆਪ 'ਚ ਅਜੀਬ ਗੱਲ ਹੈ ਕਿ ਹੇਮਾ ਮਾਲਿਨੀ ਦੀ ਮਾਂ ਚਾਹੁੰਦੀ ਸੀ ਕਿ ਹੇਮਾ ਦਾ ਵਿਆਹ ਗਿਰੀਸ਼ ਨਾਲ ਹੋਵੇ। ਖੁਦ ਗਿਰੀਸ਼ ਨੇ ਇਸ ਗੱਲ ਦੀ ਜਾਣਕਾਰੀ ਸ਼ੇਅਰ ਕੀਤੀ ਸੀ ਪਰ ਹੇਮਾ ਮਾਲਿਨੀ ਦਾ ਝੁਕਾਅ ਧਰਮਿੰਦਰ ਵੱਲ ਸੀ। ਦੋਵਾਂ ਦੀ ਰਜਾਮੰਦੀ ਵੀ ਸੀ ਤਾਂ ਹੇਮਾ ਤੇ ਧਰਮਿੰਦਰ ਦਾ ਵਿਆਹ ਹੋ ਗਿਆ। ਹੇਮਾ ਬਾਰੇ ਇੰਟਰਵਿਊ ਦੌਰਾਨ ਗਿਰੀਸ਼ ਕੁਝ ਤੀਖੇ ਬੋਲ ਬੋਲਣ ਤੋਂ ਵੀ ਪਿੱਛੇ ਨਹੀਂ ਹਟੇ। ਗਿਰੀਸ਼ ਨੂੰ ਉਸ ਦੇ ਰਾਜਨੀਤਿਕ ਕਰੀਅਰ 'ਤੇ ਸਵਾਲ ਖੜ੍ਹੇ ਕੀਤੇ।

PunjabKesari
ਗਿਰੀਸ਼ ਨੇ ਕਿਹਾ- ''ਮੈਂ ਹੇਮਾ ਮਾਲਿਨੀ ਜੀ ਦੀ ਇੱਜਤ ਕਰਦਾ ਹਾਂ। ਉਹ ਇਕ ਚੰਗੀ ਅਦਾਕਾਰਾ ਹੈ, ਇਸ 'ਚ ਕੋਈ ਸ਼ੱਕ ਨਹੀਂ ਹੈ ਪਰ ਇਕ ਰਾਜ ਸਭਾ ਮੈਂਬਰ ਦੇ ਤੌਰ 'ਤੇ ਉਸ ਦੀ ਪਰਫਾਰਮੈਂਸ ਜੀਰੋ ਹੈ। ਮੈਂ ਇਸ ਗੱਲ ਨੂੰ ਨੋਟ ਕੀਤਾ ਕਿ ਰਾਜ ਸਭਾ 'ਚ ਉਸ ਨੇ ਇਕ ਵੀ ਸਵਾਲ ਨਹੀਂ ਪੁੱਛਿਆ।'' ਗਿਰੀਸ਼ ਨੇ ਹੇਮਾ ਮਾਲਿਨੀ ਨੂੰ daddi buddi illa ਕਿਹਾ ਸੀ ਅਤੇ ਨਾਲ ਹੀ ਇਹ ਵੀ ਕਿਹਾ ਸੀ ਕਿ ਤੁਸੀਂ ਅਜਿਹੇ ਲੋਕਾਂ ਨੂੰ ਸਪੋਰਟ ਕਰਨਾ ਚਾਹੋਗੇ। ਗਿਰੀਸ਼ ਹਮੇਸ਼ਾ ਹੀ ਆਪਣੇ ਵਿਚਾਰ ਖੁੱਲ੍ਹ ਕੇ ਰੱਖਦੇ ਸਨ। ਆਪਣੇ ਪਲੇਅ ਦੇ ਜਰੀਏ ਵੀ ਉਹ ਸਮਾਜ ਦੀ ਕੋੜੀ ਸੱਚਾਈ ਨਾਲ ਲੋਕਾਂ ਨੂੰ ਰੂ-ਬ-ਰੂ ਕਰਾਉਣ ਤੋਂ ਨਹੀਂ ਡਰਦੇ ਸਨ। ਉਨ੍ਹਾਂ ਨੇ ਆਪਣੇ ਇੱਕ ਹੋਰ ਦੋਸਤ ਬਾਰੇ ਗੱਲ ਕੀਤੀ ਸੀ। ਉਨ੍ਹਾਂ ਨੇ ਕਲਾਸੀਕਲ ਸਿੰਗਰ ਭੀਮਸੇਨ ਜੋਸ਼ੀ ਨੂੰ ਐਲਕੋਹਲਿਕ ਦੱਸਿਆ ਸੀ।

PunjabKesari


ਦੱਸਣਯੋਗ ਹੈ ਕਿ ਗਿਰੀਸ਼ ਨੇ 'ਸਵਾਮੀ', 'ਮੰਥਨ', 'ਇਕਬਾਲ' ਅਤੇ 'ਟਾਈਗਰ ਜ਼ਿੰਦਾ ਹੈ' ਵਰਗੀਆਂ ਬਾਲੀਵੁੱਡ ਫਿਲਮਾਂ 'ਚ ਕੰਮ ਕੀਤਾ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News