ਪੈਸੇ ਨਾ ਮਿਲਣ 'ਤੇ ਪਰਮੀਸ਼ ਵਰਮਾ ਨੇ ਸਟੇਜ ਪਰਫਾਰਮੈਂਸ ਦੇਣ ਤੋਂ ਕੀਤਾ ਇਨਕਾਰ

Thursday, October 25, 2018 10:44 AM
ਪੈਸੇ ਨਾ ਮਿਲਣ 'ਤੇ ਪਰਮੀਸ਼ ਵਰਮਾ ਨੇ ਸਟੇਜ ਪਰਫਾਰਮੈਂਸ ਦੇਣ ਤੋਂ ਕੀਤਾ ਇਨਕਾਰ

ਜਲੰਧਰ (ਬਿਊਰੋ)— ਗਲੋਬਲ ਕਬੱਡੀ ਲੀਗ ਦੇ ਦੂਜੇ ਸੈਸ਼ਨ 'ਚ ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ ਦੇ ਪਰਫਾਰਮੈਂਸ ਨੂੰ ਲੈ ਕੇ ਹੜਕੰਪ ਮਚ ਗਿਆ। ਇਸ ਦੌਰਾਨ ਪਰਮੀਸ਼ ਨੇ ਸਟੇਜ ਪਰਫਾਰਮੈਂਸ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੀ ਗੱਡੀ 'ਚ ਜਾ ਕੇ ਬੈਠ ਗਏ। ਇਸ ਦੌਰਾਨ ਉੱਥੇ ਦਰਸ਼ਕਾਂ ਵਿਚਕਾਰ ਪਰਮੀਸ਼-ਪਰਮੀਸ਼ ਦੀ ਗੂੰਝ ਸੁਣਾਈ ਦਿੱਤੀ ਪਰ ਪਰਮੀਸ਼ ਨਹੀਂ ਆਏ। ਸੂਤਰਾਂ ਮੁਤਾਬਕ ਆਯੋਜਕਾਂ ਵਲੋਂ ਪੇਮੈਂਟ ਨਾ ਮਿਲਣ ਕਾਰਨ ਪਰਮੀਸ਼ ਨਾਰਾਜ਼ ਸਨ। ਪਰਮੀਸ਼ ਦਾ ਕਹਿਣਾ ਸੀ ਕਿ ਜਦੋਂ ਤੱਕ ਪੇਮੈਂਟ ਨਹੀਂ ਮਿਲਦੀ ਉਸ ਸਮੇਂ ਤੱਕ ਉਹ ਪਰਫਾਰਮ ਨਹੀਂ ਕਰਨਗੇ।

PunjabKesari

ਆਯੋਜਕਾਂ ਨੇ ਮਨਾਉਣ ਤੋਂ ਬਾਅਦ ਪਰਮੀਸ਼ ਨੇ ਧਮਾਕੇਦਾਰ ਪਰਫਾਰਮੈਂਸ ਦਿੱਤੀ ਅਤੇ ਦਰਸ਼ਕਾਂ ਨੂੰ ਝੂੰਮਣ ਲਾਇਆ। ਇਸ ਦੌਰਾਨ ਉਨ੍ਹਾਂ ਨੇ 'ਗਾਲ ਨਈ ਕੱਢਣੀ' 'ਤੇ 'ਟੌਰ ਨਾਲ ਛੜਾ' ਵਰਗੇ ਗੀਤਾਂ ਨਾਲ ਸਮਾਂ ਬੰਨ੍ਹਿਆ। ਆਯੋਜਕ ਰਣਬੀਰ ਸਿੰਘ ਨੇ ਕਿਹਾ ਕਿ ਗਾਇਕ ਪਰਮੀਸ਼ ਦੀ ਪਰਫਾਰਮੈਂਸ 4.30 ਵਜੇ ਰੱਖੀ ਗਈ ਸੀ ਪਰ ਇਕ ਨਿੱਜੀ ਚੈਨਲ ਨੂੰ ਦਿੱਤੇ ਸਮੇਂ ਮੁਤਾਬਕ ਉਨ੍ਹਾਂ ਨੂੰ ਇਕ ਮੈਚ ਤੋਂ ਬਾਅਦ ਪਰਫਾਰਮੈਂਸ ਕਰਨ ਲਈ ਕਿਹਾ ਗਿਆ। ਪਰਮੀਸ਼ ਨੇ 6.40 ਤੋਂ 7.10 ਤੱਕ ਪੀ. ਏ. ਯੂ. ਦੇ ਹਾਕੀ ਮੈਦਾਨ 'ਚ ਘੁੰਮ-ਘੁੰਮ ਕੇ ਪਰਫਾਰਮੈਂਸ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਮਹਿਲਾ ਪੁਲਸ ਅਤੇ ਸਟੂਡੈਂਟਸ ਨਾਲ ਤਸਵੀਰਾਂ ਵੀ ਖਿੱਚਵਾਈਆਂ।


Edited By

Chanda Verma

Chanda Verma is news editor at Jagbani

Read More