Movie Review : ਲਾਜਿਕ ਨਹੀਂ ਮਨੋਰੰਜਨ ਨਾਲ ਭਰਪੂਰ ਹੈ ''ਗੋਲਮਾਲ ਅਗੇਨ''

10/20/2017 4:20:08 PM

ਮੁੰਬਈ (ਬਿਊਰੋ)— ਨਿਰਦੇਸ਼ਕ ਰੋਹਿਤ ਸ਼ੈੱਟੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਗੋਲਮਾਲ ਅਗੇਨ' ਅੱਜ ਯਾਨੀ ਸ਼ੁਕਰਵਾਰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਅਜੇ ਦੇਵਗਨ, ਅਰਸ਼ਦ ਵਾਰਸੀ, ਤੁਸ਼ਾਰ ਕਪੂਰ, ਕੁਣਾਲ ਖੇਮੂ, ਸ਼੍ਰੇਅਸ ਤਲਪੜੇ, ਤੱਬੂ, ਪਰਿਣੀਤੀ ਚੋਪੜਾ, ਜੌਨੀ ਲੀਵਰ, ਸੰਜੇ ਮਿਸ਼ਰਾ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਦਿਖਾਈ ਦੇ ਰਹੇ ਹਨ। ਇਸ ਫਿਲਮ ਨੂੰ ਸੈਂਸਰ ਬੋਡਰ ਵਲੋਂ ਯੂ. ਏ. ਸਰਟੀਫਿਕੇਟ ਦਿੱਤਾ ਗਿਆ।
ਕਹਾਣੀ
ਫਿਲਮ 'ਚ ਦਿਖਾਇਆ ਗਿਆ ਹੈ ਕਿ ਜਮਨਾਦਾਸ ਅਨਾਥ ਆਸ਼ਰਮ ਦੇ 6 ਬੱਚੇ ਕਿਵੇਂ ਇਕ ਦੂਜੇ ਤੋਂ ਵਿਛੜਦੇ ਹਨ ਅਤੇ ਦੋਬਾਰਾ ਉਨ੍ਹਾਂ ਦੀ ਮੁਲਾਕਾਤ ਕਿਵੇਂ ਹੁੰਦੀ ਹੈ। ਇਸ 'ਚ ਗੋਪਾਲ (ਅਜੇ ਦੇਵਗਨ), ਲੱਕੀ (ਤੁਸ਼ਾਰ ਕਪੂਰ), ਮਾਧਵ (ਅਰਸ਼ਦ ਵਾਰਸੀ), ਲਕਸ਼ਮਣ 1 (ਸ਼੍ਰੇਅਸ ਤਲਪੜ)ੇ, ਲਕਸ਼ਮਣ 2 (ਕੁਣਾਲ ਖੇਮੂ) ਅਤੇ ਪੱਪੀ (ਜੌਨੀ ਲੀਵਰ) ਸ਼ਾਮਿਲ ਹਨ। ਅਨਾਥ ਆਸ਼ਰਮ ਦੀ ਲਾਇਬ੍ਰੇਰੀਅਨ ਏਨਾ (ਤੱਬੂ) ਹੈ ਜੋ ਪੂਰੀ ਫਿਲਮ ਦੌਰਾਨ ਆਤਮਾਵਾਂ ਨੂੰ ਕੂਨੈਕਟ ਕਰਨ ਦਾ ਕੰਮ ਕਰਦੀ ਹੈ। ਗੋਪਾਲ, ਖੁਸ਼ੀ (ਪਰਿਣੀਤੀ ਚੋਪੜਾ) ਨੂੰ ਪਿਆਰ ਕਰਦਾ ਹੈ। ਕੁਝ ਅਜਿਹੀਆਂ ਸਥਿਤੀਆਂ ਆਉਂਦੀਆਂ ਹਨ, ਜਿੱਥੇ ਨਿਖਿਲ (ਨੀਲ ਨਿਤਿਨ ਮੁਕੇਸ਼) ਅਤੇ ਵਾਸੂ ਰੈਡੀ (ਪ੍ਰਕਾਸ਼ ਰਾਜ) ਮਿਲ ਕੇ ਇਸ ਅਨਾਥ ਆਸ਼ਰਮ ਨੂੰ ਹਟਾ ਕੇ ਆਪਣਾ ਬਿਜ਼ਨੈੱਸ ਵਧਾਉਣਾ ਚਾਹੁੰਦੇ ਹਨ ਜਿਸਦੀ ਵਜ੍ਹਾ ਕਰਕੇ ਇਹ ਪੰਜੇ ਐਕਰਟਜ਼, ਇਨ੍ਹਾਂ ਤੋਂ ਬਦਲਾ ਲੈਣਾ ਚਾਹੁੰਦੇ ਹਨ। ਕਹਾਣੀ 'ਚ ਟਵਿਸਟ ਉਸ ਸਮੇਂ ਆਉਂਦਾ ਹੈ ਜਦੋਂ ਭੂਲਾ (ਜੌਨੀ ਲੀਵਰ) ਨਾਲ ਵਸੂਲੀ ਭਾਈ (ਮੁਕੇਸ਼ ਤਿਵਾਰੀ), ਬਬਲੀ ਭਾਈ (ਸੰਜੇ ਮਿਸ਼ਰਾ) ਦੀ ਐਂਟਰੀ ਹੁੰਦੀ ਹੈ। ਇਸ ਤੋਂ ਇਲਾਵਾ ਬਾਕੀ ਦੀ ਸਟੋਰੀ ਤੁਹਾਨੂੰ ਫਿਲਮ ਦੇਖਣ ਤੋਂ ਬਾਅਦ ਪਤਾ ਲੱਗੇਗੇ
ਕਮਜ਼ੋਰ ਕੜੀਆਂ
ਫਿਲਮ ਕਰੀਬ  2:30 ਘੰਟੇ ਦੀ ਹੈ, ਜੋ ਕੀ ਕਾਫੀ ਲੰਬੀ ਹੁੰਦੀ ਹੈ। ਇਸਨੂੰ ਛੋਟਾ ਕੀਤਾ ਜਾ ਸਕਦਾ ਸੀ ਤਾਂ ਜੋ ਫਿਲਮ ਹੋਰ ਜ਼ਿਆਦਾ ਕ੍ਰਿਸਪ ਲੱਗਦੀ। ਇਸ ਤੋਂ ਇਲਾਵਾ ਗੀਤ ਵੀ ਕਾਫੀ ਲੰਬੇ ਹਨ ਜੋ ਫਿਲਮ ਦੀ ਰਫਤਾਰ ਨੂੰ ਹੋਲੀ ਕਰਦੇ ਹਨ। ਇਹ ਦਿਮਾਗ ਲਗਾ ਕੇ ਦੇਖਣ ਵਾਲੀ ਫਿਲਮ ਹੈ ਪਰ ਮਨੋਰੰਜਕ ਨਾਲ ਭਰਪੂਰ ਹੈ।
ਬਾਕਸ ਆਫਿਸ
ਫਿਲਮ ਦਾ ਬਜ਼ਟ ਕਰੀਬ 100 ਕਰੋੜ ਦੱਸਿਆ ਜਾ ਰਿਹਾ ਹੈ ਜਿਸ 'ਚ ਲਾਗਤ 80 ਕਰੋੜ ਅਤੇ ਪ੍ਰਮੋਸ਼ਨ 20 ਕਰੋੜ ਹੈ। ਖਬਰਾਂ ਦੀ ਮੰਨੀਏ ਤਾਂ ਫਿਲਮ ਦੇ ਸੈਟੇਲਾਈਟ ਰਾਈਟਸ ਅਤੇ ਡਿਜੀਟਲ ਰਾਈਟਸ ਪਹਿਲਾ ਹੀ ਵਿੱਕ ਚੁੱਕੇ ਹਨ ਜਿਸਦੀ ਵਜ੍ਹਾ ਕਰਕੇ ਫਿਲਮ ਆਨਪੇਪਰ ਮੁਨਾਫੇ 'ਚ ਹੀ ਹੈ। ਇਹ ਫਿਲਮ ਕਰੀਬ 3000 ਸਕ੍ਰੀਨਜ਼ 'ਤੇ ਰਿਲੀਜ਼ ਹੋਈ ਹੈ। ਹੁਣ ਇਹ ਦੇਖਣਾ ਹੋਵੇਗਾ ਫਿਲਮ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਹੁੰਦੀ ਹੈ ਜਾਂ ਨਹੀਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News