''ਗਲਤ ਬਿਜ਼ਨੈੱਸ'' ''ਚ ਫਸੇ ਐਕਟਰ ਗੋਵਿੰਦਾ, ਰਵੀ ਕਿਸ਼ਨ ਤੇ ਸਾਬਕਾ ਕ੍ਰਿਕਟਰ ਕਪਿਲ ਦੇਵ

10/23/2018 4:39:03 PM

ਮੁੰਬਈ (ਬਿਊਰੋ)— ਟੀਮ ਇੰਡੀਆ ਦੇ ਸਾਬਕਾ ਕਪਤਾਨ ਕਪਿਲ ਦੇਵ, ਬਾਲੀਵੁੱਡ ਐਕਟਰ ਗੋਵਿੰਦਾ ਅਤੇ ਭੋਜਪੁਰੀ ਫਿਲਮਾਂ ਦੇ ਸੁਪਰਸਟਾਰ ਰਵੀ ਕਿਸ਼ਨ 'ਤੇ ਗੁਜਰਾਤ ਦੀ ਇਕ ਉਪਭੋਗਤਾ ਅਦਾਲਤ ਨੇ ਜੁਰਮਾਨਾ ਠੋਕਿਆ ਹੈ। ਇਨ੍ਹਾਂ ਤਿੰਨਾਂ ਸਟਾਰਸ 'ਤੇ ਵਡੋਦਰਾ ਦੀ ਇਕ ਉਪਭੋਗਤਾ ਅਦਾਲਤ ਨੇ 8.1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਜੁਲਮਾਨਾ ਲਗਾਉਂਦੇ ਹੋਏ ਉਪਭੋਗਤਾ ਅਦਾਲਤ ਨੇ ਕਿਹਾ ਕਿ ਤਿੰਨਾਂ ਸੈਲੇਬਸ ਨੇ ਸਨ ਸਟਾਰ ਕਲੱਪ ਦੀ ਮੈਂਬਰਸ਼ਿੱਪ ਵੇਚਣ ਲਈ ਕੰਪਨੀ ਦੇ ਪ੍ਰਚਾਰ ਦੇ ਰੂਪ 'ਚ ਆਪਣੀਆਂ ਤਸਵੀਰਾਂ ਠਗਾਂ ਨੂੰ ਲਗਾਉਣ ਲਈ ਇਜਾਜ਼ਤ ਦਿੱਤੀ ਸੀ, ਜੋ ਬਾਅਦ 'ਚ ਫਰਾਡ ਨਿਕਲਿਆ। ਸ਼ਿਕਾਇਤ ਕਰਤਾਵਾਂ ਮੁਤਾਬਕ ਇਹ ਧੋਖਾਧੜੀ ਸਾਲ 2016 'ਚ ਹੋਈ। ਜਦੋਂ ਇਕ ਠੱਗ ਦੰਪਤੀ ਨੇ ਮੈਂਬਰਸ਼ਿੱਪ ਲਈ ਉਨ੍ਹਾਂ ਤੋਂ 1.2 ਤੋਂ ਲੈ ਕੇ 3 ਲੱਖ ਤੱਕ ਰੁਪਏ ਵਸੂਲੇ। ਇਸ ਦੌਰਾਨ ਉਨ੍ਹਾਂ ਨੂੰ ਕਿਹਾ ਗਿਆ ਕਿ ਮੈਂਬਰਸ਼ਿੱਪ ਦੇ ਬਦਲੇ ਉਨ੍ਹਾਂ ਨੂੰ ਕਲੱਬ 'ਚ ਰਹਿਣ ਦੀ ਸਹੂਲਤ ਦਿੱਤੀ ਜਾਵੇਗੀ।

ਇਨ੍ਹਾਂ ਮੈਂਬਰਾਂ ਨੂੰ ਕਲੱਬ ਹਾਊਸ 'ਚ ਮੁਫਤ 'ਚ ਰੁੱਕਣ ਨਾਲ ਕਈ ਹੋਰ ਸਹੂਲਤਾਂ ਦੇਣ ਦੀ ਗੱਲ ਕਹੀ ਗਈ ਸੀ। ਉੱਥੇ 2017 'ਚ ਕਲੱਬ ਦੀ ਸਾਰੀ ਪੋਲ ਉਸ ਸਮੇਂ ਖੁੱਲ੍ਹ ਗਈ ਜਦੋਂ ਪੀੜਤਾਂ ਨੇ ਕਿਹਾ ਕਿ ਉਨ੍ਹਾਂ ਨੂੰ ਬਾਕੀ ਸਥਾਨਾਂ 'ਤੇ ਲਿਜਾਇਆ ਜਾਵੇ ਪਰ ਇਸ ਦੇ ਬਾਵਜੂਦ ਦੰਪਤੀ ਵਲੋਂ ਕੋਈ ਸੰਤੋਸ਼ਜਨਕ ਜਵਾਬ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਠੱਗੇ ਜਾਣ ਦਾ ਅਹਿਸਾਸ ਹੋਣ 'ਤੇ ਪੀੜਤ ਲੋਕਾਂ ਨੇ ਸਨਸਟਾਰ ਪ੍ਰਮੋਟਰ ਰਮਨ ਕਪੂਰ ਅਤੇ ਉਨ੍ਹਾਂ ਦੀ ਪਤਨੀ ਸੀਮਾ ਕਪੂਰ ਸਮੇਤ ਕਪਿਲ ਦੇਵ, ਗੋਵਿੰਦਾ ਅਤੇ ਰਵੀ ਕਿਸ਼ਨ ਵਿਰੁੱਧ ਪਟੀਸ਼ਨ ਦਾਇਰ ਕੀਤੀ।

ਇਸ ਦੌਰਾਨ ਕਈ ਲੋਕਾਂ ਨੇ ਉਪਭੋਗਤਾ ਫੋਰਮ ਵੱਲ ਵੀ ਰੁੱਖ ਕੀਤਾ। ਇੱਥੇ ਤਿੰਨਾਂ ਹਸਤੀਆਂ 'ਤੇ ਅਨੁਚਿਤ ਟ੍ਰੇਡ ਪ੍ਰੈਕਟਿਸ ਅਪਣਾਉਣ ਦਾ ਦੋਸ਼ ਲਗਾਇਆ ਗਿਆ। ਫੋਰਮ 'ਚ ਸੁਣਵਾਈ ਹੋਈ ਅਤੇ ਤਿੰਨਾਂ ਮਸ਼ਹੂਰ ਹਸਤੀਆਂ ਨੂੰ ਅਨੁਚਿਤ ਵਪਾਰ ਕਰਨ ਲਈ ਦੋਸ਼ੀ ਪਾਇਆ ਗਿਆ, ਜਿਸ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਤਿੰਨਾਂ ਸੈਲੇਬਸ ਨੂੰ ਹਰ ਸ਼ਿਕਾਇਤ ਕਰਤਾ ਨੂੰ 15-15 ਹਜ਼ਾਰ ਰੁਪਏ ਦਿੱਤੇ ਜਾਣ ਦਾ ਹੁਕਮ ਦਿੱਤਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News