''ਗਲੀ ਬੁਆਏ'' ਦਾ ਟਰੇਲਰ ਰਿਲੀਜ਼, ਰਣਵੀਰ ਬਣੇ ਸੜਕਛਾਪ ਰੈਪਰ

Wednesday, January 9, 2019 4:51 PM
''ਗਲੀ ਬੁਆਏ'' ਦਾ ਟਰੇਲਰ ਰਿਲੀਜ਼, ਰਣਵੀਰ ਬਣੇ ਸੜਕਛਾਪ ਰੈਪਰ

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਰਣਵੀਰ ਸਿੰਘ ਤੇ ਆਲੀਆ ਭੱਟ ਦੀ ਫਿਲਮ 'ਗਲੀ ਬੁਆਏ' ਦਾ ਜ਼ਬਰਦਸਤ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਇਸ ਦਾ ਟਰੇਲਰ ਮੁੰਬਈ 'ਚ ਇਕ ਗ੍ਰੈਂਡ ਈਵੈਂਟ ਦੌਰਾਨ ਰਿਲੀਜ਼ ਕੀਤਾ ਗਿਆ। ਟਰੇਲਰ ਨੂੰ ਸੋਸ਼ਲ ਮੀਡੀਆ 'ਤੇ ਵਧੀਆ ਹੁੰਗਾਰਾ ਮਿਲ ਰਿਹਾ ਹੈ, ਜਿਸ 'ਚ ਇਕ ਸਟ੍ਰੀਟ ਰੈਪਰ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ। ਫਿਲਮ ਦਾ ਇਹ ਟਰੇਲਰ 2 ਮਿੰਟ 42 ਸੈਕਿੰਡ ਦਾ ਹੈ। ਇਸ ਦੀ ਸ਼ੁਰੂਆਤ ਮੁੰਡਿਆਂ ਦੇ ਗਰੁੱਪ ਤੋਂ ਹੁੰਦੀ ਹੈ, ਜੋ ਰੈਪ ਕਰਦੇ ਹਨ ਪਰ ਰਣਵੀਰ ਦੀ ਵਾਰੀ ਆਉਣ 'ਤੇ ਉਹ ਕੁਝ ਬੋਲ ਨਹੀਂ ਪਾਉਂਦਾ ਤੇ ਘਰ ਚਲੇ ਜਾਂਦਾ ਹੈ। ਟਰੇਲਰ 'ਚ ਦਿਖਾਇਆ ਹੈ ਕਿ ਪਹਿਲਾਂ ਰਣਵੀਰ ਦੇ ਕਿਰਦਾਰ ਨੂੰ ਰੈਪ ਬਿਲਕੁਲ ਪਸੰਦ ਨਹੀਂ ਪਰ ਰੈਪ ਦਾ ਚਸਕਾ ਲੱਗਣ 'ਤੇ ਰੈਪਰ ਬਣਨਾ ਉਸ ਦਾ ਸੁਪਨਾ ਬਣ ਜਾਂਦਾ ਹੈ। 


ਦੱਸ ਦੀਏ ਕਿ ਪਰਿਵਾਰ ਖਿਲਾਫ ਹੋਣ ਤੋਂ ਬਾਅਦ ਰਣਵੀਰ ਦੀ ਖਾਸ ਦੋਸਤ ਆਲੀਆ ਭੱਟ ਉਸ ਦਾ ਸਾਥ ਦਿੰਦੀ ਹੈ। ਟਰੇਲਰ ਨੂੰ ਦੇਖ ਕੇ ਫਿਲਮ ਲਈ ਉਤਸੁਕਤਾ ਹੋਰ ਵਧ ਗਈ ਹੈ। 'ਗਲੀ ਬੁਆਏ' ਨੂੰ ਜ਼ੋਯਾ ਅਖਤਰ ਨੇ ਡਾਇਰੈਕਟ ਕੀਤਾ ਹੈ। ਰਣਵੀਰ-ਆਲੀਆ ਦੀ ਫਿਲਮ 14 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ।


Edited By

Sunita

Sunita is news editor at Jagbani

Read More