ਵਿਆਹ ਦੇ ਇਕ ਸਾਲ ਬਾਅਦ ਹੀ ਪਤਨੀ ਨਾਲੋਂ ਵੱਖ ਹੋ ਗਏ ਸਨ ਗੁਲਜ਼ਾਰ

8/18/2019 10:23:33 AM

ਮੁੰਬਈ (ਬਿਊਰੋ)— ਗੁਲਜ਼ਾਰ ਦਾ ਨਾਮ ਆਉਂਦੇ ਹੀ ਉਨ੍ਹਾਂ ਦੇ ਲਿਖੇ ਗੀਤ, ਕਵਿਤਾਵਾਂ ਅਤੇ ਨਜ਼ਮਾਂ ਯਾਦ ਆਉਣ ਲੱਗਦੀਆਂ ਹਨ। ਉਨ੍ਹਾਂ ਨੂੰ ਸ਼ਬਦਾਂ ਦਾ ਜਾਦੂਗਰ ਕਿਹਾ ਜਾਂਦਾ ਹੈ। 18 ਅਗਸਤ 1934 ਨੂੰ ਜਨਮੇ ਗੁਲਜ਼ਾਰ ਆਪਣਾ 85ਵਾਂ ਜਨਮਦਿਨ ਮਨਾ ਰਹੇ ਹਨ। ਗੁਲਜ਼ਾਰ ਦਾ ਅਸਲੀ ਨਾਮ ਸੰਪੂਰਣ ਸਿੰਘ ਕਾਲਰਾ ਹੈ। ਇਕ ਦੌਰ ਸੀ ਜਦੋਂ ਰਾਖੀ ਅਤੇ ਗੁਲਜ਼ਾਰ ਦੇ ਪਿਆਰ ਭਰੇ ਕਿੱਸਿਆਂ ਦੀ ਬਾਲੀਵੁੱਡ ਗਲਿਆਰਿਆਂ ਵਿਚ ਚਰਚਾ ਰਹਿੰਦੀ ਸੀ। ਹੌਲੀ-ਹੌਲੀ ਦੋਹਾਂ ਨੂੰ ਇਕ-ਦੂੱਜੇ ਦੀ ਕੰਪਨੀ ਪਸੰਦ ਆਉਣ ਲੱਗੀ। ਗੁਲਜ਼ਾਰ ਰਾਖੀ ਦੇ ਬੰਗਾਲੀ ਸੱਭਿਆਚਾਰ ਤੋਂ ਕਾਫੀ ਪ੍ਰਭਾਵਿਤ ਸਨ, ਉਥੇ ਹੀ ਰਾਖੀ ਗੁਲਜ਼ਾਰ ਦੀ ਮਲਟੀਟੈਲੇਂਟੈਡ ਪਰਸਨੈਲਿਟੀ ਦੇ ਦੀਵਾਨੇ ਸਨ।
PunjabKesari
15 ਮਈ 1973 ਨੂੰ ਇਹ ਕਪਲ ਵਿਆਹ ਦੇ ਬੰਧਨ 'ਚ ਬੱਝਿਆ। ਜਿਸ ਵਿਚ ਦਿਲੀਪ ਕੁਮਾਰ, ਰਾਜੇਸ਼ ਖੰਨਾ ਅਤੇ ਅਮਿਤਾਭ ਵਰਗੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਕੁਝ ਸਮੇਂ ਬਾਅਦ ਰਾਖੀ-ਗੁਲਜ਼ਾਰ ਦੇ ਘਰ ਧੀ ਮੇਘਨਾ ਦਾ ਜਨਮ ਹੋਇਆ ਪਰ ਮੇਘਨਾ ਦੇ ਜਨਮ ਦੇ ਇਕ ਸਾਲ ਬਾਅਦ ਗੁਲਜ਼ਾਰ-ਰਾਖੀ ਨੇ ਵੱਖ ਹੋਣ ਦਾ ਫੈਸਲਾ ਲਿਆ, ਹਾਲਾਂਕਿ ਦੋਵਾਂ ਨੇ ਧੀ ਮੇਘਨਾ ਦੀ ਖਾਤਿਰ ਅੱਜ ਤੱਕ ਤਲਾਕ ਨਹੀਂ ਲਿਆ ਹੈ।
PunjabKesari
ਕਈ ਮੀ‍ਡੀਆ ਰਿਪੋਰਟਸ 'ਚ ਕਿਹਾ ਗਿਆ ਕਿ ਗੁਲਜ਼ਾਰ ਅਤੇ ਰਾਖੀ ਦੇ ਵੱਖ ਹੋਣ ਦੀ ਵਜ੍ਹਾ ਮੀਨਾ ਕੁਮਾਰੀ ਸਨ ਪਰ ਇਸ ਗੱਲ 'ਤੇ ਹਮੇਸ਼ਾ ਸ਼ੱਕ ਹੀ ਰਿਹਾ ਦਰਅਸਲ, ਮੀਨਾ ਕੁਮਾਰੀ ਗੁਲਜ਼ਾਰ ਦੀ ਕਰੀਬੀ ਦੋਸਤ ਸੀ। ਮੀਨਾ ਮਰਨ ਤੋਂ ਪਹਿਲਾਂ ਆਪਣੀਆਂ ਕਵਿਤਾਵਾਂ ਦੀ ਡਾਇਰੀ ਗੁਲਜ਼ਾਰ ਨੂੰ ਦੇ ਗਈ ਸੀ। ਇਸ ਤੋਂ ਬਾਅਦ ਗੁਲਜ਼ਾਰ ਨੇ ਕੁਝ ਕਵਿਤਾਵਾਂ ਦਾ ਪ੍ਰਕਾਸ਼ਨ ਕਰਾਇਆ।
PunjabKesari
ਖਬਰਾਂ ਆਈਆਂ ਸਨ ਕਿ ਗੁਲਜ਼ਾਰ ਰਾਖੀ ਦੇ ਫਿਲਮਾਂ 'ਚ ਕੰਮ ਕਰਨ ਦੇ ਖਿਲਾਫ ਸਨ। ਉਨ੍ਹਾਂ ਨੇ ਰਾਖੀ ਨੂੰ ਫਿਲਮਾਂ ਤੋਂ ਦੂਰੀ ਬਣਾਉਣ ਨੂੰ ਕਿਹਾ, ਜਿਸ ਨੂੰ ਰਾਖੀ ਨੇ ਖੁਸ਼ੀ-ਖੁਸ਼ੀ ਮਨਾ ਲਿਆ ਸੀ। ਰਾਖੀ ਨੇ ਗੁਲਜ਼ਾਰ ਦੀ ਗੱਲ ਦਾ ਤਾਂ ਮਨ ਲਈ ਸੀ ਪਰ ਉਹ ਚਾਹੁੰਦੀ ਸੀ ਕਿ ਗੁਲਜਾਰ ਉਨ੍ਹਾਂ ਨੂੰ ਆਪਣੀ ਨਿਰਦੇਸ਼ਿਤ ਫਿਲਮ 'ਚ ਰੋਲ ਦੇਵੇ ਪਰ ਗੁਲਜ਼ਾਰ ਨੇ ਰਾਖੀ ਨੂੰ ਇਕ ਵੀ ਫਿਲਮ ਲਈ ਸਾਇਨ ਨਾ ਕੀਤਾ। ਉਥੇ ਹੀ ਰਾਖੀ ਨੂੰ ਰੋਜ਼ਾਨਾ ਤਮਾਮ ਦੂੱਜੇ ਫਿਲਮਮੇਕਰਸ ਦੇ ਆਫਰ ਆਉਂਦੇ ਸਨ।
PunjabKesari
ਜਦੋਂ ਵੀ ਰਾਖੀ ਗੁਲਜ਼ਾਰ ਨਾਲ ਫਿਲਮਾਂ ਦੇ ਆਫਰ ਬਾਰੇ ਗੱਲ ਕਰਦੀ ਤਾਂ ਗੁਲਜ਼ਾਰ ਉਨ੍ਹਾਂ ਨੂੰ ਡਾਂਟ ਦਿੰਦੇ ਸਨ। ਇਨ੍ਹਾਂ ਕਾਰਨਾਂ ਕਾਰਨ ਦੋਵਾਂ ਦੀ ਵਿਆਹੁਤਾ ਜ਼ਿੰਦਗੀ 'ਚ ਲੜਾਈਆਂ ਸ਼ੁਰੂ ਹੋ ਗਈਆਂ ਸਨ। ਦੋਹਾਂ ਵਿਚਕਾਰ ਇਕ ਰਾਤ ਕੁਝ ਅਜਿਹਾ ਹੋਇਆ ਜਿਸ ਨੇ ਦੋਵਾਂ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਕੇ ਰੱਖ ਦਿੱਤੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News