ਪ੍ਰਸਿੱਧ ਸ਼ਾਇਰ ਗੁਰਚਰਨ ਰਾਮਪੁਰੀ ਦੇ ਗਏ ਸਦੀਵੀਂ ਵਿਛੋੜਾ

10/10/2018 1:39:04 PM

ਜਲੰਧਰ (ਬਿਊਰੋ)— ਕੈਨੇਡਾ ਤੋਂ ਪਹੁੰਚੀ ਖਬਰ ਅਨੁਸਾਰ ਪੰਜਾਬੀ ਦੇ ਵਧੀਆ ਸ਼ਾਇਰ ਗੁਰਚਰਨ ਰਾਮਪੁਰੀ ਸਦੀਵੀ ਵਿਛੋੜਾ ਦੇ ਗਏ ਹਨ। ਗੁਰਚਰਨ ਰਾਮਪੁਰੀ ਦਾ ਜਨਮ 23 ਜਨਵਰੀ 1929 ਨੂੰ ਪਿੰਡ ਰਾਮਪੁਰ ਵਿਖੇ ਹੋਇਆ ਸੀ। ਉਨ੍ਹਾਂ ਦੀ ਪਹਿਲੀ ਪੁਸਤਕ 'ਕਣਕਾਂ ਦੀ ਖੁਸ਼ਬੋ' 1953 'ਚ ਪ੍ਰਕਾਸ਼ਿਤ ਹੋਈ ਸੀ। ਰਾਮਪੁਰੀ 1964 ਵਿਚ ਕੈਨੇਡਾ ਚਲੇ ਗਏ ਸਨ। ਉਹ ਸਿਰਫ ਪੰਜਾਬੀ ਦੇ ਹੀ ਲੇਖਕ ਨਹੀਂ ਸਨ, ਸਗੋਂ ਉਨ੍ਹਾਂ ਦੀਆਂ ਪੁਸਤਕਾਂ ਹਿੰਦੀ, ਉਰਦੂ ਅਤੇ ਅੰਗਰੇਜ਼ੀ ਵਿਚ ਛੱਪ ਚੁੱਕੀਆਂ ਹਨ।
ਉਨ੍ਹਾਂ ਦੀਆਂ ਕਵਿਤਾਵਾਂ ਦਾ ਰੂਸੀ ਭਾਸ਼ਾ ਵਿਚ ਵੀ ਅਨੁਵਾਦ ਹੋਇਆ। ਰਾਮਪੁਰ ਸਾਹਿਤ ਸਭਾ ਦੇ ਉਹ ਬਾਨੀ ਮੈਂਬਰ ਸਨ ਅਤੇ ਉਨ੍ਹਾਂ ਨੇ ਆਪਣੇ ਪਿਤਾ ਦੀ ਯਾਦ 'ਚ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਲਾਇਬ੍ਰੇਰੀ ਦੇ ਇਕ ਹਾਲ ਦੀ ਉਸਾਰੀ ਕਰਵਾਈ। ਰਾਮਪੁਰੀ ਦੀ ਕਵਿਤਾ, ਪੂਰੇ ਵਿਸ਼ਵ ਨੂੰ ਆਪਣੇ ਕਲਾਵੇ 'ਚ ਲੈਂਦੀ ਹੈ ਤੇ ਉਸ ਦੇ ਮਸਲਿਆਂ ਨੂੰ ਪੇਸ਼ ਕਰਦੀ ਹੈ। ਰਾਮਪੁਰੀ ਪੰਜਾਬੀ ਕਵਿਤਾ ਵਿਚ ਅਮਨ ਲਹਿਰ ਦੇ ਮੋਢੀ ਸਨ। ਅੱਜਕਲ ਉਹ ਕੈਨੇਡਾ ਦੇ ਸ਼ਹਿਰ ਕੁਕਿਟਲਮ 'ਚ ਰਹਿ ਰਹੇ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News