ਮਾਨ ਨੇ ਆਪਣੇ ਜਨਮਦਿਨ 'ਤੇ 'ਜਨਮ ਦੇਣ ਵਾਲੀ' ਨੂੰ ਕੀਤਾ ਯਾਦ

Friday, January 4, 2019 12:26 PM

ਜਲੰਧਰ(ਬਿਊਰੋ)— ਸੱਭਿਆਚਾਰਕ ਗੀਤਾਂ ਨਾਲ ਲੋਕਾਂ ਦੇ ਦਿਲਾਂ ਨੂੰ ਟੁੰਬਣ ਵਾਲੇ ਪੰਜਾਬੀ ਗਾਇਕ ਤੇ ਐਕਟਰ ਗੁਰਦਾਸ ਮਾਨ ਅੱਜ ਆਪਣਾ 62ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮਦਿਨ 4 ਜਨਵਰੀ 1957 ਨੂੰ ਪੰਜਾਬ ਦੇ ਮੁਕਤਸਰ ਜ਼ਿਲੇ 'ਚ ਪਿੰਡ ਗਿੱਦੜਬਾਹਾ 'ਚ ਹੋਇਆ। ਆਪਣੇ ਜਨਮਦਿਨ 'ਤੇ ਗੁਰਦਾਸ ਮਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਮਾਤਾ ਬੀਬੀ ਤੇਜ ਕੌਰ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, 'ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਇਹੀ ਸੀ ਕਿ ਮੈਨੂੰ ਇਸ ਮਾਂ ਨੇ ਜਨਮ ਦਿੱਤਾ। ਹਮੇਸ਼ਾ ਅੱਜ ਦੇ ਦਿਨ ਫੋਨ ਕਰਕੇ ਕਹਿੰਦੀ ਸੀ 'ਮਾਲਕ ਬੱਲੇ ਬੱਲੇ ਭਾਗ ਲਾਵੇ... ਗੁਰਦਾਸ ਹੈਪੀ ਬਰਥਡੇ।'
PunjabKesariਗੁਰਦਾਸ ਮਾਨ ਨੇ ਪੰਜਾਬ ਦੇ ਸੱਭਿਆਚਾਰ ਤੇ ਇਤਿਹਾਸ ਨੂੰ ਆਪਣੇ ਗੀਤਾਂ ਰਾਹੀਂ ਦੁਨੀਆ ਦੇ ਹਰ ਕੋਨੇ 'ਚ ਪਹੁੰਚਾਇਆ। ਗੁਰਦਾਸ ਮਾਨ ਇਕ ਅਜਿਹੇ ਗਾਇਕ ਹਨ, ਜਿਨ੍ਹਾਂ ਨੂੰ ਕਿਸੇ ਸੂਬੇ ਦੀਆਂ ਸਰਹੱਦਾਂ ਵੀ ਕਦੇ ਬੰਨ੍ਹ ਕੇ ਨਾ ਰੱਖ ਸਕੀਆਂ।
PunjabKesariਗੁਰਦਾਸ ਮਾਨ ਨੇ 1980 'ਚ ਗਾਏ ਗੀਤ 'ਦਿਲ ਦਾ ਮਾਮਲਾ ਹੈ' ਨਾਲ ਰਾਸ਼ਟਰੀ ਪਛਾਣ ਹਾਸਲ ਕੀਤੀ। ਇਸ ਤੋਂ ਇਲਾਵਾ 'ਮਾਮਲਾ ਗੜਬੜ ਹੈ', 'ਛੱਲਾ', 'ਲੌਂਗ ਦਾ ਲਿਸ਼ਕਾਰਾ' ਤੇ 'ਬੂਟ ਪਾਲਸ਼ਾਂ' ਵਰਗੇ ਗੀਤ ਅੱਜ ਵੀ ਲੋਕਾਂ ਵਲੋਂ ਕਾਫੀ ਪਸੰਦ ਕੀਤੇ ਜਾਂਦੇ ਹਨ। ਉਨ੍ਹਾਂ ਨੇ 2009 'ਚ 'ਬੂਟ ਪਾਲਸ਼ਾਂ' ਗੀਤ ਲਈ ਯੂ. ਕੇ. ਏਸ਼ੀਅਨ ਮਿਊਜ਼ਿਕ ਐਵਾਰਡਜ਼ 'ਚ 'ਬੈਸਟ ਇੰਟਰਨੈਸ਼ਨਲ ਐਲਬਮ' ਦਾ ਐਵਾਰਡ ਵੀ ਜਿੱਤਿਆ।
PunjabKesariਇਕ ਹੋਰ ਚੀਜ਼ ਜੋ ਗੁਰਦਾਸ ਮਾਨ ਨੂੰ ਬਾਕੀ ਕਲਾਕਾਰਾਂ ਤੋਂ ਵੱਖ ਕਰਦੀ ਹੈ ਉਹ ਇਹ ਹੈ ਕਿ ਉਨ੍ਹਾਂ ਨੇ ਹਮੇਸ਼ਾ ਆਪਣੇ ਪੰਜਾਬੀ ਗੀਤਾਂ ਦੇ ਮਾਧਿਅਮ ਨਾਲ ਪੰਜਾਬੀ ਸਮਾਜ 'ਚ ਬੁਰਾਈਆਂ ਨੂੰ ਨਿਸ਼ਾਨਾ ਬਣਾਇਆ ਹੈ। ਗੀਤਾਂ ਤੋਂ ਇਲਾਵਾ ਗੁਰਦਾਸ ਮਾਨ ਜੀ ਨੂੰ ਖੇਡਣ ਦਾ ਸ਼ੌਕ ਵੀ ਰਿਹਾ ਹੈ ਤੇ ਉਨ੍ਹਾਂ ਨੇ ਜੂਡੋ 'ਚ ਬਲੈਕ ਬੈਲਟ ਵੀ ਜਿੱਤੀ ਹੈ।
PunjabKesari
ਦੱਸਣਯੋਗ ਹੈ ਕਿ ਗੁਰਦਾਸ ਮਾਨ ਇਕ ਅਜਿਹੇ ਕਲਾਕਾਰ ਹਨ, ਜੋ ਲੰਬੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਕੰਮ ਕਰ ਰਹੇ ਹਨ, ਜਿਨ੍ਹਾਂ ਨੂੰ ਪੰਜਾਬੀ ਗਾਇਕੀ ਦੇ 'ਬਾਬਾ ਬੋਹੜ' ਵੀ ਆਖਿਆ ਜਾਂਦਾ ਹੈ।​​​​​​​PunjabKesari


About The Author

manju bala

manju bala is content editor at Punjab Kesari