ਗੁਰਦਾਸ ਮਾਨ ਦੀ ਇੰਝ ਹੋਈ ਸੀ ਸਾਈਂ ਲਾਡੀ ਸ਼ਾਹ ਨਾਲ ਪਹਿਲੀ ਮੁਲਾਕਾਤ

Wednesday, January 16, 2019 1:35 PM

ਜਲੰਧਰ (ਬਿਊਰੋ) — ਕਿਸੇ ਸ਼ਖਸ ਦੇ ਜੀਵਨ 'ਚ ਗੁਰੂ ਦਾ ਖਾਸ ਮਹੱਤਵ ਬੇਹੱਦ ਜ਼ਿਆਦਾ ਹੁੰਦਾ ਹੈ। ਇਹ ਗੁਰੂ ਹੀ ਹੈ, ਜੋ ਕਿਸੇ ਮੁੱਨਖ ਨੂੰ ਪ੍ਰਮਾਤਮਾ ਨਾਲ ਮਿਲਾਉਣ ਦਾ ਰਸਤਾ ਦਿਖਾਉਂਦਾ ਹੈ। ਪੰਜਾਬੀ ਸੰਗੀਤ ਜਗਤ ਦੇ ਉੱਘੇ ਗਾਇਕ ਗੁਰਦਾਸ ਮਾਨ 'ਪੀਰ ਸਾਈਂ ਲਾਡੀ ਸ਼ਾਹ' ਨੂੰ ਆਪਣਾ ਗੁਰੂ ਮੰਨਦੇ ਹਨ। ਜੀ ਹਾਂ, ਇਹ ਅਸੀਂ ਨਹੀਂ ਸਗੋਂ ਖੁਦ ਗੁਰਦਾਸ ਮਾਨ ਜੀ ਆਖ ਰਹੇ ਹਨ।

PunjabKesari

ਦਰਅਸਲ ਇਨ੍ਹੀਂ ਦਿਨੀਂ ਗੁਰਦਾਸ ਮਾਨ ਦਾ ਇਕ ਪੁਰਾਣਾ ਇੰਟਰਵਿਊ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਨਕੋਦਰ ਵਾਲੇ ਪੀਰ ਸਾਈਂ ਲਾਡੀ ਸ਼ਾਹ ਉਨ੍ਹਾਂ ਦੇ ਜੀਵਨ 'ਚ ਕੀ ਮਹੱਤਵ ਰੱਖਦੇ ਹਨ।

PunjabKesari
ਇਸ ਇੰਟਰਵਿਊ 'ਚ ਗੁਰਦਾਸ ਦੱਸਦੇ ਹਨ ''ਗੁਰੂ ਬਹੁਤ ਹੀ ਭਾਗਾਂ ਵਾਲੇ ਲੋਕਾਂ ਨੂੰ ਮਿਲਦਾ ਹੈ। ਮੈਨੂੰ ਸਾਈਂ ਲਾਡੀ ਸ਼ਾਹ ਨਾਲ ਸਭ ਤੋਂ ਪਹਿਲਾਂ ਸੁਰਿੰਦਰ ਸ਼ਿੰਦਾ ਨੇ ਮਿਲਾਇਆ ਸੀ ਪਰ ਗੁਰਦਾਸ ਮਾਨ ਦਾ ਕਹਿਣਾ ਹੈ ਕਿ ਇਸ ਮੁਲਾਕਾਤ ਤੋਂ ਪਹਿਲਾ ਹੀ ਮੈਂ ਸਾਈਂ ਲਾਡੀ ਸ਼ਾਹ ਨੂੰ ਸੁਪਨੇ 'ਚ ਦੇਖ ਲਿਆ ਸੀ।

PunjabKesari

ਗੁਰਦਾਸ ਮਾਨ ਪਹਿਲੀ ਮੁਲਾਕਾਤ ਦੌਰਾਨ ਹੀ ਇੰਨੇ ਪ੍ਰਭਾਵਿਤ ਹੋਏ ਕਿ ਉਹ ਸਾਈਂ ਲਾਡੀ ਸ਼ਾਹ ਦੇ ਮੁਰੀਦ ਹੋ ਗਏ।

PunjabKesari

ਇਸ ਮੁਲਾਕਾਤ ਤੋਂ ਬਾਅਦ ਗੁਰਦਾਸ ਮਾਨ 5 ਸਾਲਾਂ ਦੇ ਲੰਮੇ ਅਰਸੇ ਦੌਰਾਨ ਸਾਈਂ ਲਾਡੀ ਸ਼ਾਹ ਨੂੰ ਨਹੀਂ ਮਿਲੇ ਪਰ ਜਦੋਂ ਦੂਜੀ ਮੁਲਾਕਾਤ ਹੋਈ ਤਾਂ ਮੈਂ ਸਾਈਂ ਲਾਡੀ ਸ਼ਾਹ ਨੂੰ ਹੀ ਆਪਣਾ ਗੁਰੂ ਮੰਨ ਲਿਆ।'' 

PunjabKesari


Edited By

Sunita

Sunita is news editor at Jagbani

Read More