ਹਰੇਕ ਸ਼ਖਸ ਲਈ ਮਿੱਟੀ ਦੀ ਕੀਮਤ ਕੀ ਹੈ ਸੁਣੋ ਗੁਰਦਾਸ ਮਾਨ ਦੇ ਮੂੰਹੋਂ (ਵੀਡੀਓ)

Wednesday, March 13, 2019 1:18 PM

ਜਲੰਧਰ (ਬਿਊਰੋ) — ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਪੰਜਾਬੀ ਗੀਤਾਂ ਦੇ ਬਾਦਸ਼ਾਹ ਗੁਰਦਾਸ ਮਾਨ ਅਜਿਹੇ ਕਲਾਕਾਰ ਹਨ, ਜਿਹੜੇ ਹਮੇਸ਼ਾ ਹੀ ਆਪਣੀ ਮਿੱਟੀ ਨਾਲ ਜੁੜੇ ਰਹੇ ਹਨ। ਦੱਸ ਦਈਏ ਕਿ ਗੁਰਦਾਸ ਮਾਨ ਇਸ ਮਿੱਟੀ ਨੂੰ ਲੈ ਕੇ ਕਈ ਗੀਤ ਵੀ ਸਰੋਤਿਆਂ ਦੀ ਝੋਲੀ 'ਚ ਪਾਏ ਹਨ।

PunjabKesari

ਗੁਰਦਾਸ ਮਾਨ ਨੇ ਆਪਣੇ ਗੀਤਾਂ ਦੇ ਜ਼ਰੀਏ ਵੀ ਮਿੱਟੀ ਨਾਲ ਜੁੜਨ ਦਾ ਲੋਕਾਂ ਨੂੰ ਹਮੇਸ਼ਾ ਸੁਨੇਹਾ ਦਿੱਤਾ ਹੈ। ਹਾਲ ਹੀ 'ਚ ਗੁਰਦਾਸ ਮਾਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਲੋਕਾਂ ਨੂੰ ਮਿੱਟੀ ਨਾਲ ਜੁੜਨ ਦਾ ਸੁਨੇਹਾ ਦੇ ਰਹੇ ਹਨ। ਹਾਲਾਂਕਿ ਗੁਰਦਾਸ ਮਾਨ ਦਾ ਇਹ ਵੀਡੀਓ ਕਾਫੀ ਪੁਰਾਣਾ ਹੈ। ਇਸ ਵੀਡੀਓ 'ਚ ਗੁਰਦਾਸ ਮਾਨ ਆਪਣੀ ਜ਼ਿੰਦਗੀ ਦੇ ਅਜਿਹੇ ਤਜ਼ਰਬੇ ਸ਼ੇਅਰ ਕਰ ਰਹੇ, ਜੋ ਕਿ 16 ਆਨੇ ਸੱਚ ਹਨ।


ਦੱਸ ਦਈਏ ਕਿ ਗੁਰਦਾਸ ਮਾਨ ਦਾ ਕਹਿਣਾ ਹੈ ਕਿ 'ਲਾਲ ਮਿੱਟੀ' ਚੋਂ ਹੀ ਲੱਭਦੇ ਹਨ। ਅੱਜਕਲ ਮਾਪੇ ਆਪਣੇ ਬੱਚਿਆਂ ਨੂੰ ਮਿੱਟੀ 'ਚ ਖੇਡਣ ਨਹੀਂ ਦਿੰਦੇ ਅਤੇ ਉਨ੍ਹਾਂ ਨੂੰ ਮਿੱਟੀ ਤੋਂ ਦੂਰ ਰੱਖਦੇ ਹਨ, ਜਿਸ ਕਾਰਨ ਉਹ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।

PunjabKesari

ਉਨ੍ਹਾਂ ਨੇ ਆਪਣੇ ਦੋਸਤ ਦੇ ਇਕ ਬੱਚੇ ਬਾਰੇ ਦੱਸਿਆ, ਜਿਸ ਨੂੰ ਮਿੱਟੀ ਤੋਂ ਦੂਰ ਰੱਖਿਆ ਗਿਆ ਸੀ ਅਤੇ ਉਹ ਬੱਚਾ ਕਿਸੇ ਬੀਮਾਰੀ ਦਾ ਸ਼ਿਕਾਰ ਹੋ ਗਿਆ ਸੀ। ਇਸ ਦੇ ਨਾਲ ਹੀ ਗੁਰਦਾਸ ਮਾਨ ਨੇ ਆਪਣੇ ਬਚਪਨ ਦੀਆਂ ਯਾਦਾਂ ਨੂੰ ਸਾਂਝਾ ਕਰਦਿਆਂ ਕਿਹਾ ਕਿ ''ਮੈਂ ਬਚਪਨ 'ਚ ਨੰਗੇ ਪੈਰੀਂ ਭੱਜਦਾ ਸੀ ਅਤੇ ਜ਼ਿੰਦਗੀ 'ਚ ਇੰਨੀ ਕੰਡੀਸ਼ਨਿੰਗ ਹੋਈ ਕਿ ਰੱਬ ਕਰੇ ਤੁਹਾਨੂੰ ਵੀ ਇਸ ਤਰ੍ਹਾਂ ਦੀ ਕੰਡੀਸ਼ਨਿੰਗ ਮਿਲੇ।''

PunjabKesari


Edited By

Sunita

Sunita is news editor at Jagbani

Read More