ਕਪਿਲ ਦੇ ਵਿਆਹ 'ਚ ਗੁਰਦਾਸ ਮਾਨ ਤੇ ਦਲੇਰ ਮਹਿੰਦੀ ਵੀ ਪਾਉਣਗੇ ਭੰਗੜੇ

Saturday, December 1, 2018 11:05 AM
ਕਪਿਲ ਦੇ ਵਿਆਹ 'ਚ ਗੁਰਦਾਸ ਮਾਨ ਤੇ ਦਲੇਰ ਮਹਿੰਦੀ ਵੀ ਪਾਉਣਗੇ ਭੰਗੜੇ

ਜਲੰਧਰ (ਬਿਊਰੋ) : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਤੇ ਗਿੰਨੀ ਚਤਰਥ 12 ਦਸੰਬਰ ਨੂੰ ਹਮੇਸ਼ਾ ਲਈ ਇਕ-ਦੂਜੇ ਦੇ ਹੋਣ ਜਾ ਰਹੇ ਹਨ। ਇਨ੍ਹੀਂ ਦਿਨੀਂ ਦੋਵਾਂ ਦੇ ਵਿਆਹ ਦੀਆਂ ਤਿਆਰੀਆਂ ਜ਼ਬਰਦਸਤ ਤਰੀਕੇ ਨਾਲ ਕੀਤੀਆਂ ਜਾ ਰਹੀਆਂ ਹਨ। ਦੱਸ ਦੇਈਏ ਕਿ ਇਸ ਪੰਜਾਬੀ ਵੈਡਿੰਗ ਦੀ ਸ਼ੁਰੂਆਤ 10 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਹੈ। ਇਸ ਦੀ ਸ਼ੁਰੂਆਤ 'ਜਾਗਰਣ' ਨਾਲ ਕੀਤੀ ਜਾਵੇਗੀ ਹਾਲਾਂਕਿ ਗਿੰਨੀ ਘਰ ਸ਼ੁੱਕਰਵਾਰ ਤੋਂ 'ਅਖੰਡ ਪਾਠ ਸਾਹਿਬ' ਰੱਖਿਆ ਹੈ। ਖਬਰਾਂ ਹਨ ਕਿ ਗਿੰਨੀ ਚਤਰਥ ਤੇ ਕਪਿਲ ਸ਼ਰਮਾ ਦੇ ਵਿਆਹ 'ਚ ਪੰਜਾਬੀ ਸਿੰਗਰਾਂ ਦਾ ਅਖਾੜਾ ਲੱਗੇਗਾ।

ਜੀ ਹਾਂ, ਖਬਰ ਹੈ ਕਿ 12 ਦਸੰਬਰ ਨੂੰ ਕਪਿਲ ਦੇ ਵਿਆਹ 'ਚ ਪੰਜਾਬੀ ਮਿਊਜ਼ਿਕ ਤੇ ਪਾਲੀਵੁੱਡ ਫਿਲਮ ਇੰਡਸਟਰੀ ਦੇ ਨਾਮੀ ਗਾਇਕ ਗੁਰਦਾਸ ਮਾਨ ਆਪਣੇ ਸੁਪਰਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਦਿਲ ਟੁੰਬਣਗੇ। ਇਸ ਤੋਂ ਇਲਾਵਾ ਗਾਇਕਾ ਰਿੱਚਾ ਸ਼ਰਮਾ ਵੀ ਪਰਫਾਰਮੈਂਸ ਕਰੇਗੀ। ਹਾਲਾਂਕਿ ਵਿਆਹ ਤੋਂ ਬਾਅਦ 14 ਦਸੰਬਰ ਨੂੰ ਹੋਣ ਵਾਲੇ ਰਿਸੈਪਸ਼ਨ 'ਚ ਦਲੇਰ ਮਹਿੰਦੀ ਆਪਣੇ ਹਿੱਟ ਨੰਬਰ ਨਾਲ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਨਗੇ।


Edited By

Sunita

Sunita is news editor at Jagbani

Read More