ਗੁਰਦਾਸ ਮਾਨ ਦੇ ਇਸ ਡੁਪਲੀਕੇਟ ਨੇ ਸੋਸ਼ਲ ਮੀਡੀਆ ''ਤੇ ਫੈਨਜ਼ ਕੀਤੇ ਹੈਰਾਨ, ਵੀਡੀਓ ਛਾਈ ਸੁਰਖੀਆਂ ''ਚ

Friday, November 2, 2018 12:09 PM
ਗੁਰਦਾਸ ਮਾਨ ਦੇ ਇਸ ਡੁਪਲੀਕੇਟ ਨੇ ਸੋਸ਼ਲ ਮੀਡੀਆ ''ਤੇ ਫੈਨਜ਼ ਕੀਤੇ ਹੈਰਾਨ, ਵੀਡੀਓ ਛਾਈ ਸੁਰਖੀਆਂ ''ਚ

ਜਲੰਧਰ (ਬਿਊਰੋ)— ਪਾਲੀਵੁੱਡ ਫਿਲਮ 'ਸੰਨ ਆਫ ਮਨਜੀਤ ਸਿੰਘ' ਦੇ ਨਿਰਮਾਤਾ ਤੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਅੱਜਕਲ ਆਪਣੇ ਨਵੇਂ ਸ਼ੋਅ ਤੇ ਪ੍ਰੇਮਿਕਾ ਨਾਲ ਵਿਆਹ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੇ ਹਨ। ਹੁਣ ਹਾਲ ਹੀ 'ਚ ਕਪਿਲ ਆਪਣੀ ਇਕ ਵੀਡੀਓ ਨੂੰ ਲੈ ਕੇ ਖੂਬ ਚਰਚਾ ਖੱਟ ਰਹੇ ਹਨ। ਦਰਅਸਲ ਹਾਲ ਹੀ 'ਚ ਕਪਿਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕੀਤੀ, ਜਿਸ 'ਚ ਉਹ ਮਾਨਾਂ ਦੇ ਮਾਣ ਗੁਰਦਾਸ ਮਾਨ ਦੇ ਡੁਪਲੀਕੇਟ ਲੱਗ ਰਹੇ ਹਨ। ਇਹ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਉਹ ਗੁਰਦਾਸ ਮਾਨ ਦੀ ਨਕਲ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡਿਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਉਹ ਗੁਰਦਾਸ ਮਾਨ ਦੇ ਸਟਾਈਲ 'ਚ ਬੋਲ ਰਹੇ ਹਨ।

 
 
 
 
 
 
 
 
 
 
 
 
 
 

🙈

A post shared by Kapil Sharma (@kapilsharma) on Nov 1, 2018 at 1:39am PDT

ਇਸ ਵੀਡਿਓ ਨੂੰ ਕਪਿਲ ਤੇ ਗੁਰਦਾਸ ਮਾਨ ਦੇ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ। ਇਸ ਵੀਡਿਓ 'ਚ ਕਪਿਲ ਸ਼ਰਮਾ ਕਹਿ ਰਹੇ ਹਨ, '' ਬਾਬਿਓਂ ਮੈਂ ਹਾਂ ਤੁਹਾਡਾ ਗੁਰਦਾਸ ਮਾਨ ਚੜ੍ਹਦੀ ਕਲਾ 'ਚ ਰਹੋ, ਖੁਸ਼ ਰਹੋ ਰੱਬ ਰਾਖਾ। ਤੁਹਾਨੂੰ ਦੱਸ ਦਈਏ ਕਿ ਕਪਿਲ ਸ਼ਰਮਾ ਸੋਸ਼ਲ ਮੀਡਿਆ 'ਤੇ ਅਕਸਰ ਆਪਣੀਆਂ ਵੀਡਿਓਜ਼ ਸਾਂਝੀਆਂ ਕਰਦੇ ਰਹਿੰਦੇ ਹਨ, ਜਿਨ੍ਹਾਂ 'ਚ ਉਹ ਆਪਣੇ ਆਉਣ ਵਾਲੇ ਪ੍ਰਾਜੈਕਟਾਂ ਅਤੇ ਫਿਲਮਾਂ ਦੀ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ।


About The Author

Chanda

Chanda is content editor at Punjab Kesari