B'Day Spl: ਰਿਸ਼ਤਿਆਂ ਨੂੰ ਗੀਤਾਂ 'ਚ ਪਰੋ ਕੇ ਪੇਸ਼ ਕਰਦੈ ਗੁਰਨਾਮ ਭੁੱਲਰ

2/8/2019 2:06:10 PM

ਜਲੰਧਰ(ਬਿਊਰੋ)— 'ਸ਼ਨੀਵਾਰ', 'ਵਿਨੀਪੈੱਗ', 'ਗੋਰੀਆਂ ਨਾਲ ਗੇੜੇ', 'ਜਿੰਨਾ ਤੇਰਾ ਮੈਂ ਕਰਦੀ', 'ਕਿਸਮਤ ਵਿਚ ਮਸ਼ੀਨਾਂ ਦੇ', 'ਮੁਲਾਕਾਤ', 'ਡਰਾਇਵਰੀ' ਆਦਿ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਮਸ਼ਹੂਰ ਗਾਇਕ ਗੁਰਨਾਮ ਭੁੱਲਰ ਅੱਜ ਆਪਣਾ 24ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 8 ਫਰਵਰੀ ਨੂੰ ਹੋਇਆ ਸੀ।
PunjabKesari
ਗੁਰਨਾਮ ਭੁੱਲਰ ਨੂੰ ਬਚਪਨ ਤੋਂ ਹੀ ਸੰਗੀਤ ਦਾ ਬਹੁਤ ਸ਼ੌਕ ਸੀ। ਜਿਸ ਕਾਰਨ ਉਨ੍ਹਾਂ ਨੇ ਬਚਪਨ 'ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਕਈ ਰਿਐਲਿਟੀ ਸ਼ੋਅਜ਼ 'ਚ ਹਿੱਸਾ ਵੀ ਲਿਆ। ਉਹ ਆਵਾਜ਼ ਪੰਜਾਬ ਦੀ' ਦੇ ਸੀਜ਼ਨ 5 ਦੇ ਜੇਤੂ ਵੀ ਰਹਿ ਚੁੱਕੇ ਹਨ।
PunjabKesari
ਗੁਰਨਾਮ ਭੁੱਲਰ ਦੇ ਮਿਊਜ਼ਿਕ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ 2014  'ਚ ਪਹਿਲਾ ਗੀਤ ਆਇਆ ਸੀ ਪਰ ਜਿਸ ਗੀਤ ਨਾਲ ਗੁਰਨਾਮ ਭੁੱਲਰ ਦਾ ਨਾਂ ਬਣਿਆਂ ਉਹ ਗੀਤ 2016 'ਚ ਆਇਆ ਜਿਸ ਦਾ ਟਈਟਲ ਸੀ 'ਰੱਖ ਲਈ ਪਿਆਰ ਨਾਲ'।
PunjabKesari
ਗੁਰਨਾਮ ਭੁੱਲਰ ਪੰਜਾਬੀ ਗਾਇਕ ਹੋਣ ਦੇ ਨਾਲ-ਨਾਲ ਇਕ ਚੰਗੇ ਮਾਡਲ ਵੀ ਹਨ। ਉਨ੍ਹਾਂ ਦੇ ਹੁਣ ਤੱਕ ਜਿੰਨੇ ਵੀ ਗੀਤ ਰਿਲੀਜ਼ ਹੋਏ ਹਨ, ਸਾਰਿਆਂ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਹੈ।
PunjabKesari
ਗੁਰਨਾਮ ਭੁੱਲਰ ਨੌਜਵਾਨ ਪੀੜ੍ਹੀ ਦੀ ਪਹਿਲੀ ਪਸੰਦ ਹਨ। ਉਨ੍ਹਾਂ ਦੇ ਗੀਤ ਨਵੀਂ ਪੀੜ੍ਹੀ ਨੂੰ ਕਾਫੀ ਪਸੰਦ ਆਉਂਦੇ ਹਨ।
PunjabKesari
ਗੁਰਨਾਮ ਭੁੱਲਰ ਆਪਣੇ ਜ਼ਿਆਦਾਤਰ ਗੀਤਾਂ 'ਚ ਆਪਸੀ ਰਿਸ਼ਤਿਆਂ ਨੂੰ ਦਰਸਾਉਂਦੇ ਹਨ। ਉਹ ਆਪਣੇ ਗੀਤਾਂ ਰਾਹੀਂ ਹਮੇਸ਼ਾ ਸੱਭਿਆਚਾਰਕ ਭਾਈਚਾਰੇ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ।
PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News