ਗੁਰਨਾਮ ਭੁੱਲਰ ਹੁਣ ਨੀਰੂ ਬਾਜਵਾ ਨੂੰ ਪਾਉਣਗੇ ''ਕੋਕਾ''

Friday, June 7, 2019 6:43 PM
ਗੁਰਨਾਮ ਭੁੱਲਰ ਹੁਣ ਨੀਰੂ ਬਾਜਵਾ ਨੂੰ ਪਾਉਣਗੇ ''ਕੋਕਾ''

ਜਲੰਧਰ (ਐਂਟਰਟੇਨਮੈਂਟ ਡੈਸਕ)- ਪਾਲੀਵੁੱਡ ਦੇ ਡਾਇਮੰਡ ਸਟਾਰ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਨੇ ਅੱਜ ਆਪਣੀ ਨਵੀਂ ਫਿਲਮ 'ਕੋਕਾ' ਦੀ ਅਨਾਊਂਸਮੈਂਟ ਕੀਤੀ ਹੈ। ਇਸ ਫਿਲਮ 'ਚ ਉਨ੍ਹਾਂ ਦੇ ਆਪੋਜਿਟ ਪਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਨੀਰੂ ਬਾਜਵਾ ਨਜ਼ਰ ਆਵੇਗੀ। ਨੀਰੂ ਬਾਜਵਾ ਤੇ ਗੁਰਨਾਮ ਭੁੱਲਰ ਨੇ ਇਸ ਫਿਲਮ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸਾਂਝੀ ਕੀਤੀ ਹੈ।

 
 
 
 
 
 
 
 
 
 
 
 
 
 

Starting my next movie with @neerubajwa mam , its an honour for me to work with her on very cute and different concept , directed by #KsshitijChaudhary , need your blessings dear supporters #KOKKA Coming soon

A post shared by Gurnam Bhullar (@gurnambhullarofficial) on Jun 7, 2019 at 5:08am PDT


ਦੱਸਣਯੋਗ ਹੈ ਕਿ 'ਕੋਕਾ' ਫਿਲਮ ਨੀਰੂ ਬਾਜਵਾ ਆਪਣੀ ਹੋਮ ਪ੍ਰੋਡਕਸ਼ਨ 'ਨੀਰੂ ਬਾਜਵਾ ਐਂਟਰਟੇਨਮੈਂਟ' ਹੇਠ ਪ੍ਰੋਡਿਊਸ ਕਰ ਰਹੇ ਹਨ।ਇਸ ਫਿਲਮ ਨੂੰ ਕਈ ਹਿੱਟ ਫਿਲਮਾਂ ਬਣਾ ਚੁੱਕੇ ਡਾਇਰੈਕਟਰ ਸ਼ਿਤੀਜ਼ ਚੌਧਰੀ ਵੱਲੋਂ ਡਾਇਰੈਕਟ ਕੀਤਾ ਜਾਵੇਗਾ। ਫਿਲਮ ਦੀ ਸ਼ੂਟਿੰਗ ਜਲਦ ਹੀ ਸ਼ੂਰੂ ਹੋਵੇਗੀ। ਨੀਰੂ ਬਾਜਵਾ ਤੇ ਗੁਰਨਾਮ ਭੁੱਲਰ ਤੋਂ ਇਲਾਵਾ ਇਸ ਫਿਲਮ 'ਚ ਪੰਜਾਬੀ ਸਿਨੇਮਾ ਦੇ ਕਈ ਦਿੱਗਜ ਕਲਾਕਾਰ ਦੇਖਣ ਨੂੰ ਮਿਲਣਗੇ। ਅਗਲੇ ਸਾਲ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾਵੇਗਾ।

 
 
 
 
 
 
 
 
 
 
 
 
 
 
 
 

A post shared by Neeru Bajwa (@neerubajwa) on Jun 7, 2019 at 5:00am PDT


ਨੀਰੂ ਬਾਜਵਾ ਦੇ ਆਉਣ ਵਾਲੇ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਦਿਲਜੀਤ ਦੋਸਾਂਝ ਨਾਲ 'ਛੜਾ' ਫਿਲਮ 21 ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ। ਗੁਰਨਾਮ ਭੁੱਲਰ ਵੀ ਹਾਲ ਹੀ 'ਚ ਸਰਗੁਣ ਮਹਿਤਾ ਨਾਲ 'ਸੁਰਖੀ ਬਿੰਦੀ' ਦੀ ਸ਼ੂਟਿੰਗ ਮੁਕੰਮਲ ਕਰ ਚੁੱਕੇ ਹਨ। 'ਕੋਕਾ' ਫਿਲਮ ਰਾਹੀਂ ਪਾਲੀਵੁੱਡ ਦੀ ਇਹ ਨਵੀਂ ਜੋੜੀ ਦਰਸ਼ਕਾਂ ਨੂੰ ਜਲਦ ਹੀ ਦੇਖਣ ਨੂੰ ਮਿਲੇਗੀ।

 


About The Author

Lakhan

Lakhan is content editor at Punjab Kesari