ਗੱਲਾਂ ਤਾਂ ਕੌੜੀਆਂ ਪਰ ਹਨ ਸੱਚੀਆਂ, ਇਹ ਕੀ ਆਖ ਗਏ ਗੁਰਪ੍ਰੀਤ ਘੁੱਗੀ (ਵੀਡੀਓ)

Friday, December 7, 2018 1:23 PM
ਗੱਲਾਂ ਤਾਂ ਕੌੜੀਆਂ ਪਰ ਹਨ ਸੱਚੀਆਂ, ਇਹ ਕੀ ਆਖ ਗਏ ਗੁਰਪ੍ਰੀਤ ਘੁੱਗੀ (ਵੀਡੀਓ)

ਜਲੰਧਰ (ਬਿਊਰੋ) : ਵੱਖ-ਵੱਖ ਮੁੱਦਿਆਂ 'ਤੇ ਬਣ ਰਹੀਆਂ ਪੰਜਾਬੀ ਫਿਲਮਾਂ ਪਾਲੀਵੁੱਡ ਫਿਲਮ ਇੰਡਸਟਰੀ ਦੇ ਖੇਤਰ ਪ੍ਰਸਾਰ ਰਹੀਆਂ ਹਨ। ਵੱਖ-ਵੱਖ ਕਲਾਕਾਰ ਫਿਲਮਾਂ ਦੇ ਜਰੀਏ ਕਲਾਕਾਰੀ ਦੇ ਹੁਨਰ ਦਿਖਾ ਰਹੇ ਹਨ। ਇਨ੍ਹੀਂ ਦਿਨੀਂ ਗੁਰਪ੍ਰੀਤ ਘੁੱਗੀ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਹਾਲ ਹੀ 'ਚ ਗੁਰਪ੍ਰੀਤ ਘੁੱਗੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਮੁਲਕ ਦੇ ਲੋਕਾਂ ਬਾਰੇ ਕਾਫੀ ਕੁਝ ਆਖ ਰਹੇ ਹਨ।

 

 
 
 
 
 
 
 
 
 
 
 
 
 
 

Watch it

A post shared by Gurpreet Ghuggi (@ghuggigurpreet) on Dec 6, 2018 at 3:24am PST

ਦੱਸ ਦੇਈਏ ਕਿ ਇਹ ਵੀਡੀਓ ਗੁਰਪ੍ਰੀਤ ਘੁੱਗੀ ਨੇ ਬਰਮਿੰਘਮ ਤੋਂ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਉਹ ਇਕ ਲੇਕ ਦੇ ਕਿਨਾਰੇ ਕੁਦਰਤ ਦੇ ਨਜ਼ਾਰਿਆਂ ਦਾ ਅਨੰਦ ਮਾਣਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਬਰਮਿੰਘਮ ਦੇ ਲੋਕਾਂ ਦੀ ਤਾਰੀਫ ਕਰਦਿਆਂ ਕਿਹਾ ਕਿ, ''ਇੱਥੋਂ ਦੇ ਲੋਕ ਵੀ ਖੂਬਸੂਰਤ ਹਨ ਕਿਉਂਕਿ ਉਨ੍ਹਾਂ ਦੀ ਸੋਚ ਵੀ ਖੂਬਸੂਰਤ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਖੂਬਸੂਰਤੀ ਉਨ੍ਹਾਂ ਦੇ ਦਿਮਾਗ 'ਚ ਹੈ ਕਿਉਂਕਿ ਉਹ ਸਾਫ ਸਫਾਈ ਨੂੰ ਪਸੰਦ ਕਰਦੇ ਹਨ। ਇਸ ਦੇ ਨਾਲ ਹੀ ਆਪਣੇ ਮੁਲਕ ਦੇ ਲੋਕਾਂ ਨੂੰ ਇਕ ਨਸੀਹਤ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਸਾਡੇ ਕਿਤੇ ਉੱਥੇ ਇਸ ਤਰ੍ਹਾਂ ਦਾ ਨਜ਼ਾਰਾ ਹੁੰਦਾ ਤਾਂ ਲੋਕਾਂ ਨੇ ਬੋਤਲਾਂ ਅਤੇ ਫਰੂਟੀ ਦੀਆਂ ਡੱਬੀਆਂ ਸੁੱਟ-ਸੁੱਟ ਕੇ ਗੰਦ ਪਾਇਆ ਹੋਣਾ ਸੀ ਅਤੇ ਰੇਲਿੰਗ ਵੀ ਨਸ਼ੇੜੀਆਂ ਨੇ ਲਾਹ ਕੇ ਵੇਚ ਦੇਣੀ ਸੀ ਪਰ ਇੱਥੋਂ ਦੇ ਲੋਕਾਂ ਅਜਿਹਾ ਨਹੀਂ ਕਰਦੇ ਸਗੋਂ ਚੀਜ਼ਾਂ ਨੂੰ ਬਹੁਤ ਸੰਭਾਲ ਕੇ ਰੱਖਦੇ ਹਨ।''


Edited By

Sunita

Sunita is news editor at Jagbani

Read More